ਕੋਵਿਡ-19 ਦੇ ਅਮਰੀਕਾ ''ਚ ਚੱਲ ਰਹੇ ਨੇ 72 ਸਰਗਮਰ ਪ੍ਰੀਖਣ, ਟਰੰਪ ਨੇ ਦਿੱਤੀ ਜਾਣਕਾਰੀ

Tuesday, Apr 21, 2020 - 12:35 PM (IST)

ਕੋਵਿਡ-19 ਦੇ ਅਮਰੀਕਾ ''ਚ ਚੱਲ ਰਹੇ ਨੇ 72 ਸਰਗਮਰ ਪ੍ਰੀਖਣ, ਟਰੰਪ ਨੇ ਦਿੱਤੀ ਜਾਣਕਾਰੀ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਇਲਾਜ ਨੂੰ ਲੈ ਕੇ 72 ਸਰਗਰਮ ਪ੍ਰੀਖਣ ਚੱਲ ਰਹੇ ਹਨ ਤੇ ਟੀਕਾ ਵਿਕਸਿਤ ਕਰਨ 'ਤੇ ਜ਼ਬਰਦਸਤ ਕੰਮ ਚੱਲ ਰਿਹਾ ਹੈ।

PunjabKesari

ਰਾਸ਼ਟਰਪਤੀ ਮੁਤਾਬਕ ਟੀਕੇ ਨੂੰ ਇਸ ਢੰਗ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਸ ਨੂੰ ਖਤਮ ਕਰਨ ਦੇ ਨਾਲ ਹੀ ਇਨਫੈਕਸ਼ਨ ਦੀ ਦਰ ਨੂੰ ਘੱਟ ਕਰਨ, ਪ੍ਰਤੀਰੋਧਕ ਪ੍ਰਤੀਕਿਰਿਆ ਨੂੰ ਕੰਟਰੋਲ ਕਰਨ ਜਾਂ ਠੀਕ ਹੋ ਚੁੱਕੇ ਰੋਗੀਆਂ ਦੇ ਖੂਨ ਤੋਂ ਜੀਵਨ ਰੱਖਿਅਕ ਐਂਟੀਬਾਡੀ ਵਿਚ ਤਬਦੀਲ ਕਰਨ ਵਿਚ ਸਹਾਇਕ ਹੋਵੇਗਾ। ਟਰੰਪ ਨੇ ਵਾਈਟ ਹਾਊਸ ਵਿਚ ਸੋਮਵਾਰ ਨੂੰ ਕੋਰੋਨਾਵਾਇਰਸ 'ਤੇ ਆਪਣੇ ਦੈਨਿਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹੁਣ ਅਮਰੀਕਾ ਭਰ ਵਿਚ 72 ਸਰਗਰਮ ਪ੍ਰੀਖਣ ਚੱਲ ਰਹੇ ਹਨ, ਹੋਰ 211 ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਸੱਚਮੁਚ ਇਸ ਦੇ ਇਲਾਜ ਤੇ ਟੀਕੇ ਬਣਾਉਣ ਵਿਚ ਲੱਗੇ ਹੋਏ ਹਨ ਤੇ ਟੀਕੇ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਵਿਚ ਜ਼ਬਰਦਸਤ ਵਿਕਾਸ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜਿਸ ਦਿਨ ਤੋਂ ਇਹ ਸੰਕਟ ਸ਼ੁਰੂ ਹੋਇਆ ਹੈ, ਉਸੇ ਦਿਨ ਤੋਂ ਅਮਰੀਕਾ ਨੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

PunjabKesari

ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਦਿਨ ਉਹ ਇਸ ਸੱਚੀ ਕਹਾਣੀ ਨੂੰ ਲਿਖ ਸਕਣਗੇ ਕਿਉਂਕਿ ਕਿਸੇ ਨੇ ਵੀ ਅਜਿਹਾ ਕੁਝ ਨਹੀਂ ਦੇਖਿਆ ਹੈ। ਟਰੰਪ ਨੇ ਅੱਗੇ ਕਿਹਾ ਕਿ ਬਹੁਤ ਸਾਰੀਆਂ ਸੱਚੀਆਂ ਚੀਜ਼ਾਂ ਹੋ ਰਹੀਆਂ ਹਨ ਪਰ ਆਖਿਰ ਅਸੀਂ ਇਕ ਬੇਹੱਦ ਸੁਰੱਖਿਅਤ ਟੀਕੇ ਦੇ ਰਾਹੀਂ ਇਨਫੈਕਸ਼ਨ ਨੂੰ ਰੋਕਣ ਦੀ ਉਮੀਦ ਕਰਦੇ ਹਾਂ ਤੇ ਅਜਿਗਾ ਹੋ ਜਾਵੇਗਾ ਤਾਂ ਇਹ ਇਕ ਵੱਡੀ ਗੱਲ ਹੋਵੇਗੀ। ਜਾਨ ਹਾਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਕੋਰੋਨਾਵਾਇਰਸ ਦੇ ਕਾਰਣ ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ 42 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ ਤੇ ਤਕਰੀਬਨ 7.5 ਤੋਂ ਵਧੇਰੇ ਲੋਕ ਇਨਫੈਕਟਡ ਹੋ ਚੁੱਕੇ ਹਨ।


author

Baljit Singh

Content Editor

Related News