''ਕੋਵਿਡ ਦੀ ਸਪੁਤਨਿਕ V ਵੈਕਸੀਨ ਫਾਈਜ਼ਰ ਨਾਲੋਂ ਓਮੀਕਰੋਨ ਦਾ ਮੁਕਾਬਲਾ ਕਰਨ ''ਚ ਜ਼ਿਆਦਾ ਸਮਰੱਥ''
Friday, Jan 21, 2022 - 05:28 PM (IST)
ਮਾਸਕੋ (ਏਜੰਸੀ): ਰੂਸ ਵਿੱਚ ਸਪੁਤਨਿਕ ਵੀ ਵੈਕਸੀਨ ਦੀਆਂ ਦੋ ਖੁਰਾਕਾਂ ਲੈ ਚੁੱਕੇ ਲੋਕਾਂ ਵਿਚ ਕੋਵਿਡ-19 ਦੇ ਓਮੀਕਰੋਨ ਰੂਪ ਦੇ ਵਿਰੁੱਧ ਐਂਟੀਬਾਡੀਜ਼ ਵਿੱਚ ਓਨੀ ਕਮੀ ਨਹੀਂ ਦਿਖਾਈ ਦਿੱਤੀ, ਜਿੰਨੀ ਕਿ ਫਾਈਜ਼ਰ ਵੈਕਸੀਨ ਪ੍ਰਾਪਤ ਕਰਨ ਵਾਲਿਆਂ ਵਿੱਚ ਇਹ ਕਮੀ ਦੇਖੀ ਗਈ। ਇਹ ਇੱਕ ਸੰਖੇਪ ਅਧਿਐਨ ਵਿੱਚ ਕਿਹਾ ਗਿਆ ਹੈ। ਰੂਸ-ਇਟਲੀ ਸੰਯੁਕਤ ਅਧਿਐਨ ਨੂੰ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ ਦੁਆਰਾ ਫੰਡ ਕੀਤਾ ਗਿਆ ਸੀ, ਜਿਸ ਨੇ ਸਪੁਤਨਿਕ V ਨੂੰ ਮਾਰਕੀਟ ਵਿੱਚ ਲਿਆਂਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਲਾਹੌਰ ਧਮਾਕੇ ਤੋਂ ਬਾਅਦ ਸਹੀ ਡਾਕਟਰੀ ਦੇਖਭਾਲ ਨਾ ਮਿਲਣ ਕਾਰਨ ਕਰਾਚੀ ਦੇ 9 ਸਾਲਾ ਮੁੰਡੇ ਦੀ ਮੌਤ
ਅਧਿਐਨ ਭਾਗੀਦਾਰਾਂ ਨੂੰ ਦੋਨਾਂ ਟੀਕਿਆਂ ਦੀਆਂ ਦੋ ਖੁਰਾਕਾਂ ਮਿਲੀਆਂ ਸਨ, ਤਿੰਨ ਤੋਂ ਛੇ ਮਹੀਨਿਆਂ ਬਾਅਦ ਉਨ੍ਹਾਂ ਦੇ ਖੂਨ ਦੇ ਸੀਰਮ ਦੇ ਨਮੂਨਿਆਂ ਦੀ ਤੁਲਨਾ ਕੀਤੀ ਗਈ ਸੀ। ਅਧਿਐਨ 19 ਜਨਵਰੀ ਨੂੰ MedRvix ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਸਪੂਤਨਿਕ V ਵੈਕਸੀਨ ਦੀਆਂ ਦੋ ਖੁਰਾਕਾਂ ਲਈਆਂ, ਉਨ੍ਹਾਂ ਵਿੱਚ ਫਾਈਜ਼ਰ ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਵਾਲਿਆਂ ਦੀ ਤੁਲਨਾ ਵਿੱਚ ਐਂਟੀ-ਓਮੀਕਰੋਨ ਐਂਟੀਬਾਡੀਜ਼ ਦਾ ਪੱਧਰ ਦੋ ਗੁਣਾ ਵੱਧ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ-ਕੈਨੇਡਾ ਸਰਹੱਦ 'ਤੇ ਬੱਚੇ ਸਮੇਤ ਮਰਨ ਵਾਲਿਆਂ 'ਚ 4 ਭਾਰਤੀ