ਪਤੀ ਦਾ ਕਤਲ... ਗੂਗਲ 'ਤੇ ਸਰਚ ਕੀਤੀ 'ਲਗਜ਼ਰੀ ਜੇਲ੍ਹ', ਲੂ ਕੰਡੇ ਖੜ੍ਹੇ ਕਰੇਗਾ ਅਮਰੀਕੀ ਔਰਤ ਦਾ ਕਾਰਾ
Wednesday, Jun 14, 2023 - 11:23 AM (IST)
ਵਾਸ਼ਿੰਗਟਨ - ਅਮਰੀਕੀ ਔਰਤ 'ਤੇ ਆਪਣੇ ਪਤੀ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਦੋਸ਼ੀ ਮਹਿਲਾ ਦੀ ਪਛਾਣ ਕੋਰੀ ਰਿਚਿਨਜ਼ ਵਜੋਂ ਹੋਈ ਹੈ, ਜਿਸ ਨੇ ਪਹਿਲਾਂ ਆਪਣੇ ਪਤੀ ਦਾ ਕਤਲ ਕੀਤਾ ਅਤੇ ਫਿਰ ਜੇਲ੍ਹ ਜਾਣ ਲਈ ਗੂਗਲ 'ਤੇ ਲਗਜ਼ਰੀ ਜੇਲ੍ਹ ਵੀ ਸਰਚ ਕੀਤੀ। ਕੋਰੀ ਨੇ 'ਅਮੀਰਾਂ ਲਈ ਲਗਜ਼ਰੀ ਜੇਲ੍ਹਾਂ' ਅਤੇ ਜੀਵਨ ਬੀਮਾ ਕੰਪਨੀਆਂ ਦਾਅਵੇਦਾਰਾਂ ਨੂੰ ਭੁਗਤਾਨ ਕਰਨ ਵਿਚ ਕਿੰਨਾ ਸਮਾਂ ਲੈਂਦੀਆਂ ਹਨ, ਦੀ ਗੂਗਲ 'ਤੇ ਕਈ ਵਾਰ ਖੋਜ ਕੀਤੀ। ਹਾਲਾਂਕਿ ਦੋਸ਼ੀ ਮਹਿਲਾ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੀ ਰਹੀ ਪਰ ਪੁਲਸ ਜਾਂਚ ਦੌਰਾਨ ਕੋਰੀ ਦੇ ਫੋਨ ਦੀ ਜਾਂਚ ਕਰਨ 'ਤੇ ਗੂਗਲ ਸਰਚ ਦਾ ਖ਼ੁਲਾਸਾ ਹੋਇਆ।
ਇਹ ਵੀ ਪੜ੍ਹੋ: ਸਮੁੰਦਰ ਕੰਢੇ ਮਰੀਆਂ ਹੋਈਆਂ ਮੱਛੀਆਂ ਦੇ ਲੱਗੇ ਅੰਬਾਰ, ਪ੍ਰੇਸ਼ਾਨ ਕਰਨ ਵਾਲਾ ਮੰਜ਼ਰ ਆਇਆ ਸਾਹਮਣੇ
ਮੀਡੀਆ ਰਿਪੋਰਟਾਂ ਦੇ ਅਨੁਸਾਰ, 3 ਬੱਚਿਆਂ ਦੀ ਮਾਂ 33 ਸਾਲਾ ਕੋਰੀ ਰਿਚਿਨਜ਼ ਨੇ ਮਾਰਚ 2022 ਵਿੱਚ ਆਪਣੇ ਪਤੀ ਐਰਿਕ ਰਿਚਿਨਜ਼ ਨੂੰ ਫੈਂਟਾਨਾਈਲ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਇੰਨਾ ਹੀ ਨਹੀਂ ਕਤਲ ਕਰਨ ਤੋਂ ਬਾਅਦ ਉਸ ਨੇ ਹਰ ਅਜਿਹੀ ਜਾਣਕਾਰੀ ਦੀ ਗੂਗਲ 'ਤੇ ਖੋਜ ਕੀਤੀ ਜੋ ਪੁਲਸ ਕਾਰਵਾਈ ਦੌਰਾਨ ਕਰਦੀ ਹੈ। ਉਸ ਨੇ ਗੂਗਲ 'ਤੇ, ਕੀ ਪੁਲਸ ਝੂਠ ਖੋਜਣ ਵਾਲੇ ਟੈਸਟ ਲਈ ਮਜਬੂਰ ਕਰ ਸਕਦੀ ਹੈ?, ਯੂਟਾ ਦੀ ਜੇਲ੍ਹ ਵਿਚ ਮਿਲਣ ਵਾਲੀਆਂ ਸੁਵਿਧਾਵਾਂ, ਕੀ ਡੀਲੀਟ ਕੀਤੇ ਗਏ ਸੰਦੇਸ਼ ਪੁਲਸ ਦੇਖ ਸਕਦੀ ਹੈ?, ਜੀਵਨ ਬੀਮਾ ਕੰਪਨੀਆਂ ਦਾਅਵੇਦਾਰਾਂ ਨੂੰ ਭੁਗਤਾਨ ਕਰਨ ਵਿਚ ਕਿੰਨਾ ਸਮਾਂ ਲੈਂਦੀਆਂ ਹਨ?, ਕੀ ਨਾਲੋਕਸੋਨ ਹੈਰੋਇਨ ਦੇ ਸਮਾਨ ਹੈ?, ਮੌਤ ਦੇ ਗੈਰ-ਕੁਦਰਤੀ ਤਰੀਕੇ ਨੂੰ ਕੀ ਮੰਨਿਆ ਜਾਂਦਾ ਹੈ?, ਕੀ ਮੌਤ ਦੇ ਸਰਟੀਫਿਕੇਟ 'ਤੇ ਮੌਤ ਦਾ ਕਾਰਨ ਬਦਲਿਆ ਜਾ ਸਕਦਾ ਹੈ? ਆਦਿ ਚੀਜਾਂ ਸਰਚ ਕੀਤੀਆਂ। ਅਦਾਲਤ ਵਿੱਚ ਸੁਣਵਾਈ ਦੌਰਾਨ ਇਹ ਸਾਰੇ ਦਸਤਾਵੇਜ਼ ਪੇਸ਼ ਕੀਤੇ ਗਏ। ਫਿਲਹਾਲ ਦੋਸ਼ੀ ਕੋਰੀ ਹਿਰਾਸਤ 'ਚ ਹੈ।
ਇਹ ਵੀ ਪੜ੍ਹੋ: ਜਾਪਾਨ ’ਚ ਹੱਸਣਾ ਭੁੱਲੇ ਲੋਕ, ਕੰਪਨੀਆਂ ਦੇ ਰਹੀਆਂ ਟ੍ਰੇਨਿੰਗ, ਸੰਘਰਸ਼ਮਈ ਬਣੀ ਜ਼ਿੰਦਗੀ
ਇਨ੍ਹਾਂ ਸਬੂਤਾਂ ਦੇ ਆਧਾਰ 'ਤੇ ਅਦਾਲਤ 'ਚ ਜੱਜ ਨੇ ਉਸ ਨੂੰ ਸਮਾਜ ਲਈ ਖ਼ਤਰਾ ਕਰਾਰ ਦਿੰਦਿਆਂ ਉਸ ਨੂੰ ਜੇਲ੍ਹ 'ਚ ਹੀ ਰਹਿਣ ਦੇ ਹੁਕਮ ਦਿੱਤੇ ਹਨ | ਜਾਣਕਾਰੀ ਮੁਤਾਬਕ ਕੋਰੀ ਨੇ ਆਪਣੇ ਪਤੀ ਦੀ ਯਾਦ 'ਚ ਬੱਚਿਆਂ ਲਈ 'ਆਰ ਯੂ ਵਿਦ ਮੀ' ਨਾਂ ਦੀ ਕਿਤਾਬ ਵੀ ਲਿਖੀ ਸੀ। ਦੱਸ ਦਈਏ ਕਿ ਮਾਰਚ 2022 'ਚ ਖੁਦ ਕੋਰੀ ਨੇ ਦੇਰ ਰਾਤ ਆਪਣੇ ਪਤੀ ਦੀ ਮੌਤ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਔਰਤ ਨੇ ਰਾਤ ਦੇ ਖਾਣੇ 'ਚ ਆਪਣੇ ਪਤੀ ਨੂੰ ਫੈਂਟਾਨਾਈਲ ਨਾਂ ਦੀ ਦਵਾਈ ਦਿੱਤੀ ਸੀ।
ਇਹ ਵੀ ਪੜ੍ਹੋ: ਆਟੋ ਰਿਕਸ਼ਾ 'ਤੇ ਜਾ ਰਹੇ ਯਾਤਰੀਆਂ ਨੂੰ ਕਾਲ ਨੇ ਪਾਇਆ ਘੇਰਾ, 3 ਬੱਚਿਆਂ ਸਣੇ 6 ਲੋਕਾਂ ਦੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।