ਕੈਨੇਡਾ ਦੀ ਇਕ ਮਸਜਿਦ 'ਤੇ ਹਮਲਾ ਕਰਕੇ 6 ਲੋਕਾਂ ਨੂੰ ਮਾਰਨ ਵਾਲੇ ਦੀ ਸਜ਼ਾ ਹੋਈ ਘੱਟ

Friday, Nov 27, 2020 - 09:52 AM (IST)

ਕੈਨੇਡਾ ਦੀ ਇਕ ਮਸਜਿਦ 'ਤੇ ਹਮਲਾ ਕਰਕੇ 6 ਲੋਕਾਂ ਨੂੰ ਮਾਰਨ ਵਾਲੇ ਦੀ ਸਜ਼ਾ ਹੋਈ ਘੱਟ

ਨਿਊਯਾਰਕ/ ਕਿਊਬਕ (ਰਾਜ ਗੋਗਨਾ)— ਕੈਨੇਡਾ ਦੇ ਸੂਬੇ ਕਿਊਬਕ ਦੀ ਇਕ ਅਪੀਲ ਕੋਰਟ ਦਾ ਕਹਿਣਾ ਹੈ ਕਿ ਸੰਨ 2017 ਵਿਚ ਕਿਊਬਕ ਸਿਟੀ ਦੀ ਇਕ ਮਸਜਿਦ ਵਿਚ ਛੇ ਜਣਿਆਂ ਨੂੰ ਮਾਰਨ ਅਤੇ ਕਈਆਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਵਾਲੇ ਦੋਸ਼ੀਆਂ ਨੂੰ 2019 'ਚ ਅਦਾਲਤ ਵੱਲੋਂ ਬਿਨਾਂ ਪੈਰੋਲ ਤੋਂ 40 ਸਾਲ ਦੀ ਉਮਰਕੈਦ ਦੀ ਸਜ਼ਾ ਦੇਣਾ ਗੈਰ-ਸੰਵਿਧਾਨਕ ਸੀ। ਅਦਾਲਤ ਨੇ ਕਿਹਾ ਕਿ ਇਹ ਸਜ਼ਾ ਬਹੁਤ ਜ਼ਿਆਦਾ ਸੀ, ਇਸ ਲਈ ਅਪੀਲ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਗ਼ਲਤ ਦੱਸਦਿਆਂ ਕਾਤਲ ਦੀ ਸਜ਼ਾ ਘਟਾ ਕੇ ਬਿਨਾਂ ਪੈਰੋਲ ਤੋਂ 25 ਸਾਲ ਉਮਰਕੈਦ ਵਿੱਚ ਤਬਦੀਲ ਕਰ ਦਿੱਤੀ ਹੈ।

ਇਸ ਫੈਸਲੇ ਉੱਤੇ ਹੁਣ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿ ਇਸ ਤਰ੍ਹਾਂ ਦੇ ਖ਼ਤਰਨਾਕ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਰਹਿਮ ਦੇਣਾ ਸਹੀ ਵੀ ਹੈ ਜਾਂ ਨਹੀਂ ? ਦੋਸ਼ੀ ਨੇ ਬਿਨਾਂ ਕਿਸੇ ਕਸੂਰ ਦੇ 6 ਲੋਕਾਂ ਦੀ ਜਾਨ ਲੈ ਲਈ ਸੀ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਜੋ ਘਾਟਾ ਪਿਆ, ਉਹ ਕਦੇ ਪੂਰਾ ਨਹੀਂ ਹੋ ਸਕਦਾ। ਇਸੇ ਲਈ ਇਨ੍ਹਾਂ ਪਰਿਵਾਰਾਂ ਨੂੰ ਅਦਾਲਤ ਦਾ ਇਹ ਫ਼ੈਸਲਾ ਚੰਗਾ ਨਹੀਂ ਲੱਗਾ। 
 


author

Lalita Mam

Content Editor

Related News