ਅਦਾਲਤ ਨੇ ਟਰੰਪ ਦੀ ਭਤੀਜੀ ਦੀ ਕਿਤਾਬ ਦੇ ਪ੍ਰਕਾਸ਼ਨ ’ਤੇ ਲਗਾਈ ਰੋਕ

Thursday, Jul 02, 2020 - 08:59 AM (IST)

ਅਦਾਲਤ ਨੇ ਟਰੰਪ ਦੀ ਭਤੀਜੀ ਦੀ ਕਿਤਾਬ ਦੇ ਪ੍ਰਕਾਸ਼ਨ ’ਤੇ ਲਗਾਈ ਰੋਕ

ਨਿਊਯਾਰਕ,(ਭਾਸ਼ਾ)– ਨਿਊਯਾਰਕ ਦੀ ਸੁਪਰੀਮ ਕੋਰਟ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਤੀਜੀ ਮੈਰੀ ਐੱਲ. ਟਰੰਪ ਦੀ ਪਰਿਵਾਰ ਬਾਰੇ ਖੁਲਾਸੇ ਕਰਨ ਵਾਲੀ ਕਿਤਾਬ ਦੇ ਪ੍ਰਕਾਸ਼ਨ ’ਤੇ ਅਸਥਾਈ ਰੂਪ ਨਾਲ ਰੋਕ ਲਗਾ ਦਿੱਤੀ ਹੈ।

ਜੱਜ ਹਲ ਬੀ. ਗ੍ਰੀਨਵਾਲਡ ਨੇ ਮੰਗਲਵਾਰ ਨੂੰ ਇਕ ਆਦੇਸ਼ ਜਾਰੀ ਕਰਦੇ ਹੋਏ ਮੈਰੀ ਟਰੰਪ ਅਤੇ ਉਨ੍ਹਾਂ ਦੇ ਪ੍ਰਕਾਸ਼ਕ ਨੂੰ ਇਹ ਸਪੱਸ਼ਟ ਕਰਨ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਤਾਬ ‘ਟੂ ਮਚ ਐਂਡ ਨੈਵਰ ਇਨਫ : ਹਾਓ ਮਾਏ ਫੈਮਿਲੀ ਕ੍ਰਿਏਟਿਡ ਦਿ ਵਰਲਡ ਡੈਂਜਰਸ ਮੈਨ’ ਪ੍ਰਕਾਸ਼ਿਤ ਕਰਨ ਤੋਂ ਕਿਉਂ ਨਾ ਰੋਕਿਆ ਜਾਵੇ। ਮਾਮਲੇ ’ਤੇ ਅਗਲੀ ਸੁਣਵਾਈ ਹੁਣ 10 ਜੁਲਾਈ ਨੂੰ ਹੋਵੇਗੀ। ਕਿਤਾਬ ਨੂੰ 20 ਜੁਲਾਈ ਨੂੰ ਜਾਰੀ ਕੀਤਾ ਜਾਣਾ ਹੈ। 


author

Lalita Mam

Content Editor

Related News