ਭ੍ਰਿਸ਼ਟਾਚਾਰ ਮਾਮਲੇ ''ਚ ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ ''ਧੋਖਾ'' ਦਿੱਤਾ: ਇਮਰਾਨ ਖਾਨ

Wednesday, Jan 31, 2024 - 05:23 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਜਵਾਬਦੇਹੀ ਅਦਾਲਤ 'ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਵਿਚ ਸਿਰਫ਼ ਆਪਣੀ ਮੌਜੂਦਗੀ ਦਰਜ ਕਰਾਉਣ ਲਈ ਬੁਲਾਇਆ ਗਿਆ ਸੀ ਪਰ ਇਸ ਦੀ ਬਜਾਏ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਗਈ। ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ ਬੁੱਧਵਾਰ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ 'ਚ ਸੁਣਵਾਈ ਦੌਰਾਨ ਖਾਨ (71) ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ (49) ਨੂੰ ਸਜ਼ਾ ਸੁਣਾਈ। ਖਾਨ ਇਸ ਜੇਲ੍ਹ ਵਿੱਚ ਕੈਦ ਹੈ।

ਇਹ ਵੀ ਪੜ੍ਹੋ: US 'ਚ ਯੂਨੀਵਰਸਿਟੀ ਕੈਂਪਸ ਨੇੜਿਓਂ ਮ੍ਰਿਤਕ ਮਿਲੇ ਭਾਰਤੀ ਵਿਦਿਆਰਥੀ ਦਾ ਹੋਇਆ ਪੋਸਟਮਾਰਟਮ, ਮੌਤ ਬਣੀ ਰਹੱਸ

ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਖਾਨ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਮਹਿੰਗੇ ਸਰਕਾਰੀ ਤੋਹਫੇ ਰੱਖਣ ਦਾ ਦੋਸ਼ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਨੇ ਕਿਹਾ, ''ਮੇਰੇ ਨਾਲ ਧੋਖਾ ਕੀਤਾ ਗਿਆ ਹੈ ਕਿਉਂਕਿ ਮੈਨੂੰ ਸਿਰਫ਼ ਸੁਣਵਾਈ 'ਚ ਮੌਜੂਦਗੀ ਦਰਜ ਕਰਾਉਣ ਲਈ ਬੁਲਾਇਆ ਗਿਆ ਸੀ।'' ਆਪਣੇ ਫੈਸਲੇ 'ਚ ਅਦਾਲਤ ਨੇ ਦੋਹਾਂ 'ਤੇ 10 ਸਾਲ ਤੱਕ ਕਿਸੇ ਵੀ ਸਰਕਾਰੀ ਅਹੁਦੇ 'ਤੇ ਰਹਿਣ 'ਤੇ ਰੋਕ ਲਗਾ ਦਿੱਤੀ ਹੈ ਅਤੇ ਹਰੇਕ 'ਤੇ 78.70-78.70 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ: ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਧ ਨਸ਼ੀਲੀਆਂ ਦਵਾਈਆਂ ਦਾ ਆਦੀ ਦੇਸ਼ : ਅਧਿਐਨ

ਬੁਸ਼ਰਾ ਬੀਬੀ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਨਹੀਂ ਹੋਈ। ਸੁਣਵਾਈ ਦੀ ਸ਼ੁਰੂਆਤ 'ਚ ਜੱਜ ਬਸ਼ੀਰ ਨੇ ਖਾਨ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ। ਇਸ 'ਤੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੇ ਵਕੀਲ ਦੇ ਆਉਣ ਤੋਂ ਬਾਅਦ ਆਪਣਾ ਬਿਆਨ ਦਰਜ ਕਰਵਾਉਣਗੇ। ਸਾਬਕਾ ਪ੍ਰਧਾਨ ਮੰਤਰੀ ਨੇ ਇੱਕ ਦਿਨ ਪਹਿਲਾਂ ਸਿਫਰ ਕੇਸ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ, “ਤੁਸੀਂ ਜਲਦਬਾਜ਼ੀ ਵਿੱਚ ਕਿਉਂ ਹੋ? ਕੱਲ੍ਹ ਵੀ ਜਲਦਬਾਜ਼ੀ ਵਿੱਚ ਸਜ਼ਾ ਸੁਣਾਈ ਗਈ।'' ਉਨ੍ਹਾਂ ਕਿਹਾ, ''ਮੇਰਾ ਵਕੀਲ ਅਜੇ ਤੱਕ ਨਹੀਂ ਆਇਆ। ਜਦੋਂ ਉਹ ਆਉਂਦੇ ਹਨ, ਮੈਂ ਉਨ੍ਹਾਂ ਨੂੰ ਸੂਚਿਤ ਕਰਨ ਤੋਂ ਬਾਅਦ ਬਿਆਨ ਦਰਜ ਕਰਾਵਾਂਗਾ।'' ਖਾਨ ਨੇ ਕਿਹਾ ਕਿ ਉਹ ਅਦਾਲਤ ਵਿਚ ਆਪਣੀ ਮੌਜੂਦਗੀ ਦਰਜ ਕਰਾਉਣ ਲਈ ਪੇਸ਼ ਹੋਏ ਹਨ। ਇਸ 'ਤੇ ਖਾਨ ਨੂੰ ਕਿਹਾ ਗਿਆ ਕਿ ਉਹ ਤੁਰੰਤ ਆਪਣਾ ਬਿਆਨ ਦਰਜ ਕਰਾਉਣ ਅਤੇ ਅਦਾਲਤ ਦਾ ਸਮਾਂ ਬਰਬਾਦ ਨਾ ਕਰਨ।

ਇਹ ਵੀ ਪੜ੍ਹੋ: H-1B ਵੀਜ਼ਾ ਧਾਰਕਾਂ ਲਈ ਵੱਡੀ ਖ਼ਬਰ, ਹੁਣ ਅਮਰੀਕਾ 'ਚ ਹੀ ਕਰਵਾ ਸਕੋਗੇ Visa ਰੀਨਿਊ; ਪਾਇਲਟ ਪ੍ਰੋਜੈਕਟ ਲਾਂਚ

ਇਸ ਤੋਂ ਬਾਅਦ ਖਾਨ ਅਦਾਲਤ ਦੇ ਕਮਰੇ ਤੋਂ ਬਾਹਰ ਨਿਕਲ ਗਏ, ਜਿਸ ਤੋਂ ਬਾਅਦ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਸਜ਼ਾ ਸੁਣਾਈ। ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਬੁਸ਼ਰਾ ਬੀਬੀ ਨੇ ਅਦਿਆਲਾ ਜੇਲ੍ਹ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ। ਖਾਨ ਦੀ ਭੈਣ ਅਲੀਮਾ ਖਾਨ ਨੇ ਕਿਹਾ ਕਿ ਅੱਜ ਨਿਆਂਇਕ ਪ੍ਰਣਾਲੀ ਖ਼ੁਦ ਹੀ ਢਹਿ-ਢੇਰੀ ਹੋ ਗਈ ਹੈ। ਇੱਥੇ ਦੱਸ ਦੇਈਏ ਕਿ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਅਧਿਕਾਰਤ ਸੀਕਰੇਟਸ ਕਾਨੂੰਨ ਦੇ ਤਹਿਤ ਸਥਾਪਤ ਇਕ ਵਿਸ਼ੇਸ਼ ਅਦਾਲਤ ਵੱਲੋਂ ਨਿੱਜਤਾ ਉਲੰਘਣਾ ਮਾਮਲੇ ਵਿਚ 10 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਇਕ ਦਿਨ ਬਾਅਦ ਹੀ ਇਹ ਫੈਸਲਾ ਸੁਣਾਇਆ ਗਿਆ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ 600 ਕਰੋੜ ਰੁਪਏ ਦੀ ਕੋਕੀਨ ਦੀ ਤਸਕਰੀ ਦੇ ਮਾਮਲੇ 'ਚ UK 'ਚ ਭਾਰਤੀ ਜੋੜਾ ਦੋਸ਼ੀ ਕਰਾਰ, India ਨੇ ਮੰਗੀ ਸੀ ਹਵਾਲਗੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News