ਵੱਡੀ ਖ਼ਬਰ; ਸਵਾਰੀਆਂ ਨਾਲ ਭਰੀ ਬੱਸ ''ਚ ਵੜ ਬੰਦੂਕਧਾਰੀਆਂ ਨੇ ਵਰ੍ਹਾ''ਤੀਆਂ ਗੋਲੀਆਂ, 4 ਦੀ ਮੌਤ

Monday, Sep 08, 2025 - 03:18 PM (IST)

ਵੱਡੀ ਖ਼ਬਰ; ਸਵਾਰੀਆਂ ਨਾਲ ਭਰੀ ਬੱਸ ''ਚ ਵੜ ਬੰਦੂਕਧਾਰੀਆਂ ਨੇ ਵਰ੍ਹਾ''ਤੀਆਂ ਗੋਲੀਆਂ, 4 ਦੀ ਮੌਤ

ਯੇਰੂਸ਼ਲਮ- ਉੱਤਰੀ ਯੇਰੁਸ਼ਲਮ ਦੇ ਇਕ ਭੀੜ-ਭਾੜ ਵਾਲੇ ਚੌਰਾਹੇ 'ਤੇ ਸੋਮਵਾਰ ਸਵੇਰੇ ਇਕ ਬੱਸ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋਏ ਹਨ। ਇਨ੍ਹਾਂ 'ਚੋਂ ਛੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਗੋਲੀਬਾਰੀ ਸ਼ੁਰੂ ਹੋਣ ਦੇ ਤੁਰੰਤ ਬਾਅਦ 2 ਹਮਲਾਵਰਾਂ ਨੂੰ ਮਾਰ ਦਿੱਤਾ ਗਿਆ, ਹਾਲਾਂਕਿ ਉਨ੍ਹਾਂ ਦੀ ਪਛਾਣ ਜਾਂ ਹਾਲਤ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਇਹ ਹਮਲਾ ਯੇਰੁਸ਼ਲਮ ਦੇ ਉੱਤਰੀ ਪ੍ਰਵੇਸ਼ ਦੁਆਰ 'ਤੇ ਸਥਿਤ ਚੌਰਾਹੇ ‘ਤੇ ਹੋਇਆ, ਜੋ ਪੂਰਬੀ ਯੇਰੁਸ਼ਲਮ ਦੀਆਂ ਯਹੂਦੀ ਬਸਤੀਆਂ ਵੱਲ ਜਾਣ ਵਾਲੀ ਸੜਕ ਨਾਲ ਜੁੜਦਾ ਹੈ। ਇਜ਼ਰਾਇਲੀ ਮੀਡੀਆ ਅਨੁਸਾਰ 2 ਹਮਲਾਵਰ ਇਕ ਬੱਸ 'ਚ ਸਵਾਰ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਮਲੇ ਦੇ ਫੁਟੇਜ 'ਚ ਸਵੇਰ ਦੇ ਰੁਝੇ ਸਮੇਂ 'ਚ ਭੀੜ-ਭਾੜ ਵਾਲੇ ਚੌਰਾਹੇ 'ਤੇ ਸਥਿਤ ਇਕ ਬੱਸ ਸਟਾਪ ਤੋਂ ਕਈ ਲੋਕ ਦੌੜਦੇ ਹੋਏ ਦਿਖਾਈ ਦੇ ਰਹੇ ਹਨ।

ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੇ ਡਾਕਟਰਾਂ ਨੇ ਦੱਸਿਆ ਕਿ ਇਲਾਕੇ 'ਚ ਹਫੜਾ-ਦਫੜੀ ਮਚੀ ਹੋਈ ਸੀ ਅਤੇ ਟੁੱਟੇ ਹੋਏ ਸ਼ੀਸ਼ੇ ਬਿਖਰੇ ਹੋਏ ਸਨ। ਸੜਕ ਅਤੇ ਬੱਸ ਸਟਾਪ ਕੋਲ ਫੁਟਪਾਥ 'ਤੇ ਲੋਕ ਜ਼ਖ਼ਮੀ ਅਤੇ ਬੇਹੋਸ਼ ਪਏ ਸਨ। ਫਲਸਤੀਨੀ ਵੱਖਵਾਦੀ ਸਮੂਹਾਂ ਵਲੋਂ ਹਮਲੇ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਗਾਜ਼ਾ 'ਚ ਯੁੱਧ ਨੇ ਇਜ਼ਰਾਇਲ ਦੇ ਕਬਜ਼ੇ ਵਾਲੇ ਵੇਸਟ ਬੈਂਕ ਅਤੇ ਇਜ਼ਰਾਇਲ ਦੋਵਾਂ 'ਚ ਹਿੰਸਾ 'ਚ ਵਾਧਾ ਕੀਤਾ ਹੈ। ਪਿਛਲੇ ਕੁਝ ਮਹੀਨਿਆਂ 'ਚ ਇਜ਼ਰਾਇਲ 'ਚ ਹਮਲੇ ਹੋਏ ਹਨ ਪਰ ਆਖ਼ਰੀ ਘਾਤਕ ਸਮੂਹਿਕ ਗੋਲੀਬਾਰੀ ਅਕਤੂਬਰ 2024 'ਚ ਹੋਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News