ਚੱਲਦੀ ਟਰੇਨ ''ਚ ਕਪਲ ਦੀਆਂ ਅਸ਼ਲੀਲ ਹਰਕਤਾਂ ਦੀਆਂ ਤਸਵੀਰਾਂ ਵਾਇਰਲ
Thursday, Dec 12, 2019 - 07:40 PM (IST)

ਸਿਡਨੀ- ਕੁਝ ਦਿਨ ਪਹਿਲਾਂ ਦਿੱਲੀ ਮੈਟਰੋ ਟਰੇਨ ਵਿਚ ਇਕ ਕਪਲ ਦਾ ਇਕ-ਦੂਜੇ ਨੂੰ 'ਕਿੱਸ' ਕਰਦਿਆਂ ਇਕ ਵੀਡੀਓ ਵਾਇਰਲ ਹੋਇਆ ਸੀ ਤੇ ਹੁਣ ਚੱਲਦੀ ਟਰੇਨ ਵਿਚ ਇਕ ਕਪਲ ਦੀਆਂ ਅਜਿਹੀਆਂ ਹੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਹ ਮਾਮਲਾ ਪੱਛਮੀ ਆਸਟਰੇਲੀਆ ਦਾ ਹੈ। ਫੋਟੋ ਵਾਇਰਲ ਹੋਣ ਤੋਂ ਬਾਅਦ ਲੋਕ ਇਸ 'ਤੇ ਕੁਮੈਂਟ ਕਰ ਰਹੇ ਹਨ। ਉਥੇ ਹੀ ਇਸ ਮਾਮਲੇ ਵਿਚ ਪੁਲਸ ਦਾ ਕਹਿਣਾ ਹੈ ਕਿ ਵਾਇਰਲ ਫੋਟੋ ਕਲੀਅਰ ਨਹੀਂ ਹੈ ਪਰ ਅੱਗੇ ਦੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਹਨ।
ਕਪਲ ਲੋਕਲ ਟਰੇਨ ਵਿਚ ਇਹ ਸਭ ਉਸ ਵੇਲੇ ਕਰ ਰਿਹਾ ਸੀ ਜਦੋਂ ਉਥੇ ਲੋਕ ਮੌਜੂਦ ਸਨ। ਅੰਗਰੇਜ਼ੀ ਵੈੱਬਸਾਈਟ ਡੇਲੀ ਮੇਲ ਮੁਤਾਬਕ ਮੰਗਲਵਾਰ ਸਵੇਰੇ ਕਪਲ ਦੀਆਂ ਤਸਵੀਰਾਂ ਇਕ ਗਰੁੱਪ ਵਿਚ ਪੋਸਟ ਕੀਤੀਆਂ ਗਈਆਂ ਤੇ ਇੰਨਾਂ ਹੀ ਨਹੀਂ ਉਥੋਂ ਤੋਂ ਹੀ ਇਹ ਵਾਇਰਲ ਹੋਣ ਲੱਗੀਆਂ। ਤਸਵੀਰ ਵਾਇਰਲ ਹੁੰਦੀ ਹੋਈ ਪੁਲਸ ਤੱਕ ਵੀ ਪਹੁੰਚ ਗਈ। ਤਸਵੀਰ ਵਿਚ ਦਿਖ ਰਿਹਾ ਹੈ ਕਿ ਔਰਤ ਟਰੇਨ ਦੀ ਸੀਟ 'ਤੇ ਖੜ੍ਹੀ ਹੈ ਜਦਕਿ ਪੁਲਸ ਸੀਟ 'ਤੇ ਬੈਠਾ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਦੌਰਾਨ ਡਿੱਬੇ ਵਿਚ ਕਈ ਨੌਜਵਾਨ ਵੀ ਮੌਜੂਦ ਸਨ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਯਾਤਰੀਆਂ ਨੇ ਇਹ ਵੀ ਦੱਸਿਆ ਕਿ ਉਹ ਦੋਵੇਂ ਮਿਡਲੈਂਡ ਤੋਂ ਟਰੇਨ ਵਿਚ ਸਵਾਰ ਹੋਏ ਸਨ ਤੇ ਵੇਲੈਂਡ ਸਟੇਸ਼ਨ 'ਤੇ ਉਤਰ ਗਏ। ਪੱਛਮੀ ਆਸਟਰੇਲੀਆ ਦੀ ਪੁਲਸ ਨੇ ਡੇਲੀ ਮੇਲ ਨੂੰ ਦੱਸਿਆ ਕਿ ਸਾਨੂੰ ਇਸ ਵਾਇਰਲ ਪੋਸਟ ਦੇ ਬਾਰੇ ਜਾਣਕਾਰੀ ਦਿੱਤੀ ਸੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਦਕਿਸਮਤੀ ਨਾਲ ਇਸ ਸਬੰਧ ਵਿਚ ਲੋੜੀਂਦੇ ਸਬੂਤ ਮੌਜੂਦ ਨਹੀਂ ਹਨ।