ਜੋੜੇ ਨੇ ਚੱਲਦੀ ਟਰੇਨ 'ਚ ਰਚਾਇਆ 'ਵਿਆਹ', ਦਿੱਤੀ ਸ਼ਾਨਦਾਰ ਪਾਰਟੀ (ਤਸਵੀਰਾਂ)

Wednesday, Mar 13, 2024 - 05:49 PM (IST)

ਜੋੜੇ ਨੇ ਚੱਲਦੀ ਟਰੇਨ 'ਚ ਰਚਾਇਆ 'ਵਿਆਹ', ਦਿੱਤੀ ਸ਼ਾਨਦਾਰ ਪਾਰਟੀ (ਤਸਵੀਰਾਂ)

ਇੰਟਰਨੈਸ਼ਨਲ ਡੈਸਕ- ਮੌਜੂਦਾ ਸਮੇਂ ਵਿਚ ਜੋੜੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕਈ ਤਰ੍ਹਾਂ ਦੇ ਥੀਮ ਦੀ ਵਰਤੋਂ ਕਰਦੇ ਹਨ ਜਾਂ ਇਕ ਵੱਖਰੀ ਜਗ੍ਹਾ ਦੀ ਚੋਣ ਕਰਦੇ ਹਨ। ਕੁਝ ਲੋਕ ਬਹੁਤ ਹੀ ਸ਼ਾਨਦਾਰ ਵਿਆਹਾਂ ਦੇ ਸ਼ੌਕੀਨ ਹੁੰਦੇ ਹਨ ਜਦੋਂ ਕਿ ਕੁਝ ਲੋਕ ਸਾਦੇ ਵਿਆਹਾਂ ਨੂੰ ਪਸੰਦ ਕਰਦੇ ਹਨ। ਹਾਲਾਂਕਿ ਅੱਜ ਅਸੀਂ ਤੁਹਾਨੂੰ ਜਿਸ ਜੋੜੇ ਬਾਰੇ ਦੱਸਣ ਜਾ ਰਹੇ ਹਾਂ, ਉਹ ਸਭ ਤੋਂ ਵੱਖ ਹੈ। ਉਨ੍ਹਾਂ ਨੇ ਵਿਆਹ ਲਈ ਅਜਿਹੇ ਸਥਾਨ ਦੀ ਚੋਣ ਕੀਤੀ, ਜਿਸ ਬਾਰੇ ਕੋਈ ਆਮ ਸੋਚ ਵੀ ਨਹੀਂ ਸਕਦਾ।

PunjabKesari

ਹਾਲ ਹੀ ਵਿਚ ਇੱਕ ਬ੍ਰਿਟਿਸ਼ ਜੋੜੇ ਦਾ ਵਿਆਹ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ। ਜੋੜੇ ਦੁਆਰਾ ਆਪਣੇ ਵਿਆਹ ਲਈ ਚੁਣੀ ਗਈ ਜਗ੍ਹਾ ਆਮ ਨਹੀਂ ਸੀ। ਉਨ੍ਹਾਂ ਨੇ ਨਾ ਤਾਂ ਕੋਈ ਵੱਡਾ ਰਿਜ਼ੋਰਟ ਅਤੇ ਨਾ ਹੀ ਹੋਟਲ ਚੁਣਿਆ, ਸਗੋਂ ਉਹ ਟਰੇਨ 'ਚ ਹੀ ਵਿਆਹ 'ਚ ਪਹੁੰਚੇ ਸਨ। ਇਸ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ  ਅਤੇ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ।

ਜੋੜੇ ਨੇ ਰੇਲਗੱਡੀ ਵਿੱਚ ਕਰਵਾਇਆ ਵਿਆਹ 

PunjabKesari

ਬ੍ਰਿਟਿਸ਼ ਜੋੜੇ ਨੇ ਗ੍ਰੇਟ ਵੈਸਟਰਨ ਰੇਲਵੇ ਵਿੱਚ ਆਪਣੇ ਵਿਆਹ ਦੀ ਪਾਰਟੀ ਦੀ ਮੇਜ਼ਬਾਨੀ ਕੀਤੀ। 125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਟਰੇਨ 'ਚ ਲਾੜਾ-ਲਾੜੀ ਨੇ ਇਕੱਠੇ ਰਹਿਣ ਅਤੇ ਮਰਨ ਦੀ ਸਹੁੰ ਚੁੱਕੀ ਅਤੇ ਮਹਿਮਾਨਾਂ ਨੂੰ ਖਾਣਾ-ਪੀਣਾ ਵੀ ਦਿੱਤਾ। 38 ਸਾਲਾ ਲੀਹ ਐਂਡਰਸਨ ਅਤੇ 39 ਸਾਲਾ ਵਿੰਸ ਸਮਿਥ ਦਾ ਇਹ ਵਿਆਹ ਅਨੋਖਾ ਸੀ। ਕਿਉਂਕਿ ਉਨ੍ਹਾਂ ਦੀ ਮੁਲਾਕਾਤ ਗ੍ਰੇਟ ਵੈਸਟਰਨ ਰੇਲਵੇ ਵਿੱਚ ਹੋਈ ਸੀ, ਇਸ ਲਈ ਉਨ੍ਹਾਂ ਨੇ ਇਸ ਨੂੰ ਆਪਣੇ ਵਿਆਹ ਦੇ ਸਥਾਨ ਵਜੋਂ ਚੁਣਿਆ ਅਤੇ ਸਾਰਿਆਂ ਨੂੰ ਰੇਲ ਵਿੱਚ ਹੀ ਬੁਲਾਇਆ।

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਤੇਲੰਗਾਨਾ ਮੂਲ ਦੇ ਅਨਿਲ ਬੋਇਨਾਪੱਲੀ ਨੂੰ ਮਿਲੇਗਾ ਅਮਰੀਕਾ ਦਾ ਵੱਕਾਰੀ ਐਵਾਰਡ

ਪ੍ਰੇਮ ਕਹਾਣੀ ਦਾ ਅਹਿਮ ਹਿੱਸਾ ਸੀ ਰੇਲ

PunjabKesari

ਇਸ ਵਿਆਹ ਵਿਚ ਭਾਸ਼ਣ ਹੋਏ, ਵਿਆਹ ਦਾ ਖਾਣਾ ਅਤੇ ਸ਼ੈਂਪੇਨ ਵੀ ਸਰਵ ਕੀਤੀ ਗਈ ਅਤੇ ਇਹ ਸਭ ਕੁਝ ਉਦੋਂ ਹੋ ਰਿਹਾ ਸੀ ਜਦੋਂ ਰੇਲਗੱਡੀ ਚੱਲ ਰਹੀ ਸੀ। ਲੀਹ ਦੱਸਦੀ ਹੈ ਕਿ ਟਰੇਨ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਸੀ। ਦੋਵਾਂ ਦੀ ਮੁਲਾਕਾਤ ਟਰੇਨ 'ਚ ਹੋਈ ਸੀ ਅਤੇ ਉਨ੍ਹਾਂ ਨੇ 8 ਸਾਲ ਪਹਿਲਾਂ ਟ੍ਰੇਨ 'ਚ ਡੇਟ ਵੀ ਕੀਤੀ ਸੀ। ਅਜਿਹੇ 'ਚ ਇਸ ਨੂੰ ਯਾਦਗਾਰ ਬਣਾਉਣ ਲਈ ਉਹ ਟਰੇਨ 'ਚ ਹੀ ਵਿਆਹ ਕਰਨਾ ਚਾਹੁੰਦਾ ਸੀ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News