ਇਸ ਦੇਸ਼ ''ਚ ਡੱਡੂਆਂ ਦਾ ਰੱਖਿਆ ਜਾਂਦਾ ਹੈ ਖ਼ਾਸ ਧਿਆਨ, ਖ਼ੁਦ ਸੜਕ ਪਾਰ ਕਰਵਾਉਂਦੇ ਨੇ ਲੋਕ

Tuesday, Oct 13, 2020 - 05:09 PM (IST)

ਇਸ ਦੇਸ਼ ''ਚ ਡੱਡੂਆਂ ਦਾ ਰੱਖਿਆ ਜਾਂਦਾ ਹੈ ਖ਼ਾਸ ਧਿਆਨ, ਖ਼ੁਦ ਸੜਕ ਪਾਰ ਕਰਵਾਉਂਦੇ ਨੇ ਲੋਕ

ਬੋਨ: ਬੋਨ ਸ਼ਹਿਰ 'ਚ ਲੋਕ ਡੱਡੂਆਂ ਦਾ ਖ਼ਾਸ ਧਿਆਨ ਰੱਖਦੇ ਹਨ ਤੇ ਖ਼ੁਦ ਹੀ ਉਨ੍ਹਾਂ ਨੂੰ ਸੜਕ ਵੀ ਪਾਰ ਕਰਵਾਉਂਦੇ ਹਨ। ਦਰਅਸਲ ਇਥੇ ਜਿਵੇਂ-ਜਿਵੇਂ ਗਰਮੀ ਵੱਧਦੀ ਹੈ, ਡੱਡੂ ਚਾਰੇ ਪਾਸੇ ਘੁੰਮਣਾ ਸ਼ੁਰੂ ਕਰ ਦਿੰਦੇ ਹਨ। ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ ਤੇ ਡੱਡੂ ਸਰਦੀਆਂ ਵਾਲਾ ਆਪਣਾ ਪੁਰਾਣਾ ਟਿਕਾਣਾ ਛੱਡ ਦਿੰਦੇ ਹਨ, ਪਰ ਨਵੀਂ ਥਾਂ ਪਹੁੰਚਣ ਕਾਰਨ ਉਹ ਸੜਕਾਂ 'ਤੇ ਤੇਜ਼ ਰਫ਼ਤਾਰ ਵਾਹਨਾਂ ਦੇ ਹੇਠਾਂ ਆ ਜਾਂਦੇ ਹਨ। ਅਜਿਹੀ ਸਥਿਤੀ 'ਚ ਜਰਮਨੀ ਦੀਆਂ ਕਈ ਸਵੈ-ਸੇਵੀ ਸੰਸਥਾਵਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਈ ਹੈ।

ਇਹ ਵੀ ਪੜ੍ਹੋ : ਸਾਬਕਾ ਅਕਾਲੀ ਆਗੂ ਦੀ ਕਰਤੂਤ: ਪਾਰਟੀ ਬਾਰੇ ਗੱਲਬਾਤ ਕਰਨ ਲਈ ਸੱਦ ਕੇ ਖਿੱਚੀਆਂ ਅਸ਼ਲੀਲ ਤਸਵੀਰਾਂ

ਵਾਈਲਡ ਲਾਈਫ ਕੰਜ਼ਰਵੇਸ਼ਨ ਨਾਲ ਜੁੜੀ ਇਕ ਸੰਸਥਾ ਦੀ ਡਾਇਰੈਕਟਰ ਦਾ ਕਹਿਣਾ ਹੈ ਕਿ ਕਈ ਵਾਰ ਅਜਿਹਾ ਹੋਇਆ ਸੀ ਕਿ ਕਈ ਡੱਡੂਆਂ ਨੂੰ ਰੇਲ ਗੱਡੀਆਂ ਨੇ ਕੁਚਲ ਦਿੱਤਾ। ਇਸ ਦੇ ਮੱਦੇਨਜ਼ਰ, ਅਸੀਂ ਸੜਕ ਪਾਰ ਕਰਦੇ ਸਮੇਂ ਉਨ੍ਹਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਈ। ਹੁਣ ਬਹੁਤ ਸਾਰੀਆਂ ਸੰਸਥਾਵਾਂ ਲੰਬੇ ਸਮੇਂ ਤੋਂ ਡੱਡੂਆਂ ਨੂੰ ਸੜਕ ਪਾਰ ਕਰਨ ਲਈ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ 'ਚ ਆਉਣ ਨਾਲ ਮਾਂ-ਧੀ ਦੀ ਮੌਤ, ਲਾਸ਼ਾਂ ਵੇਖ ਕੰਬ ਜਾਵੇਗੀ ਰੂਹ

ਡੱਡੂਆਂ ਨੂੰ ਬਚਾਉਣ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਡੱਡੂਆਂ ਨੂੰ ਸੜਕ ਪਾਰ ਕਰਨ ਲਈ ਸੜਕਾਂ ਦੇ ਹੇਠ ਸੁਰੰਗਾਂ ਬਣਾਈਆਂ ਗਈਆਂ ਹਨ, ਜਿੱਥੋਂ ਉਹ ਆਰਾਮ ਨਾਲ ਕਿਸੇ ਵੀ ਸਮੇਂ ਸੜਕ ਪਾਰ ਕਰ ਸਕਦੇ ਹਨ। ਇਸ ਨਾਲ ਡੱਡੂਆਂ ਨੂੰ ਬਚਾਉਣ ਲਈ ਫੈਨਸਿੰਗ (ਵਾੜ) ਕੀਤੀ ਗਈ ਹੈ। ਸੰਸਥਾ ਅਤੇ ਜਰਮਨ ਸਰਕਾਰ ਨੇ ਮਿਲ ਕੇ ਬੋਨ ਸ਼ਹਿਰ 'ਚ 800 ਫੈਨਸਿੰਗ ਬਣਾਈਆਂ ਹਨ, ਜੋ ਡੱਡੂਆਂ ਨੂੰ ਸੜਕਾਂ ਤੇ ਵਾਹਨਾਂ ਹੇਠ ਆਉਣ ਤੋਂ ਬਚਾਉਂਦੇ ਹਨ। ਹਰ ਰੋਜ਼ ਗੈਰ-ਸਰਕਾਰੀ ਸੰਗਠਨ ਵਾੜ ਦੀ ਜਾਂਚ ਕਰਦੇ ਹਨ ਤੇ ਬੰਦ ਡੱਡੂਆਂ ਨੂੰ ਨੇੜੇ ਦੇ ਜੰਗਲ 'ਚ ਛੱਡ ਦਿੰਦੇ ਹਨ।
 


author

Baljeet Kaur

Content Editor

Related News