ਅਮਰੀਕਾ ਹੁਣ ਭਾਰਤ ਨਹੀਂ ਭੇਜੇਗਾ ਡਿਪੋਰਟ ਹੋਏ ਨੌਜਵਾਨ! ਹੁਣ ਇਸ ਦੇਸ਼ ਪਹੁੰਚੇਗੀ FLIGHT

Tuesday, Feb 18, 2025 - 05:39 PM (IST)

ਅਮਰੀਕਾ ਹੁਣ ਭਾਰਤ ਨਹੀਂ ਭੇਜੇਗਾ ਡਿਪੋਰਟ ਹੋਏ ਨੌਜਵਾਨ! ਹੁਣ ਇਸ ਦੇਸ਼ ਪਹੁੰਚੇਗੀ FLIGHT

ਸੈਨ ਜੋਸ (ਏਜੰਸੀ)- ਕੋਸਟਾ ਰੀਕਾ ਨੇ ਭਾਰਤ ਅਤੇ ਮੱਧ ਏਸ਼ੀਆ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਣ ਵਿਚ ਇੱਕ "ਪੁਲ" ਵਜੋਂ ਕੰਮ ਕਰਨ 'ਤੇ ਸਹਿਮਤ ਪ੍ਰਗਟਾਈ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇੱਕ ਅਧਿਕਾਰਤ ਰਿਲੀਜ਼ ਵਿੱਚ ਦਿੱਤੀ ਗਈ। ਅਮਰੀਕਾ ਤੋਂ ਭੇਜੇ ਗਏ ਪ੍ਰਵਾਸੀ ਉਦੋਂ ਤੱਕ ਕੋਸਟਾ ਰੀਕਾ ਵਿੱਚ ਰਹਿਣਗੇ, ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਨਹੀਂ ਭੇਜਿਆ ਜਾ ਸਕਦਾ। ਕੋਸਟਾ ਰੀਕਾ ਦੇ ਰਾਸ਼ਟਰਪਤੀ ਰੋਡਰੀਗੋ ਚਾਵੇਸ ਰੋਬਲਜ਼ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, 200 ਪ੍ਰਵਾਸੀਆਂ ਦਾ ਪਹਿਲਾ ਬੈਚ ਬੁੱਧਵਾਰ ਨੂੰ ਇੱਕ ਵਪਾਰਕ ਉਡਾਣ ਰਾਹੀਂ ਜੁਆਨ ਸੈਂਟਾਮਾਰੀਆ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇਗਾ।

ਇਹ ਵੀ ਪੜ੍ਹੋ: ਟੋਰਾਂਟੋ ਜਹਾਜ਼ ਹਾਦਸੇ ਮਗਰੋਂ ਟਰੂਡੋ ਦੀ ਸੋਸ਼ਲ ਮੀਡੀਆ ਪੋਸਟ ਵੇਖ ਭੜਕੇ ਲੋਕ, ਕਿਹਾ- "ਇਹ ਕਿਹੋ ਜਿਹੀ ਲੀਡਰਸ਼ਿਪ?"

ਬਿਆਨ ਵਿੱਚ ਕਿਹਾ ਗਿਆ ਹੈ, "ਕੋਸਟਾ ਰੀਕਾ ਸਰਕਾਰ ਨੇ 200 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇ ਦੇਸ਼ ਵਾਪਸ ਭੇਜਣ ਵਿਚ ਅਮਰੀਕਾ ਨਾਲ ਸਹਿਯੋਗ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ। ਇਹ ਲੋਕ ਮੱਧ ਏਸ਼ੀਆਈ ਦੇਸ਼ਾਂ ਅਤੇ ਭਾਰਤ ਤੋਂ ਹਨ।" ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਵਿੱਚੋਂ ਕਿੰਨੇ ਭਾਰਤ ਤੋਂ ਹਨ। ਇਸ ਵਿਚ ਕਿਹਾ ਗਿਆ ਹੈ, "ਕੋਸਟਾ ਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਮੂਲ ਦੇਸ਼ਾਂ ਤੱਕ ਪਹੁੰਚਣ ਲਈ ਇੱਕ ਪੁਲ ਦਾ ਕੰਮ ਕਰੇਗਾ।" ਟਰੰਪ ਪ੍ਰਸ਼ਾਸਨ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਦੌਰਾਨ ਕੁੱਲ 332 ਭਾਰਤੀਆਂ ਨੂੰ ਪਹਿਲਾਂ ਹੀ 3 ਬੈਚਾਂ ਵਿੱਚ ਭਾਰਤ ਵਾਪਸ ਭੇਜਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਮੈਕਸੀਕੋ ਸਰਕਾਰ ਦੀ ਗੂਗਲ ਨੂੰ ਚਿਤਾਵਨੀ, ਜੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲਿਆ ਤਾਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News