UK ਦੀ ਅਰਥਵਿਵਸਥਾ ਦੇ ਸੰਕਟ ਤੋਂ ਘਬਰਾਏ ਕਾਰਪੋਰੇਟ ਸੈਕਟਰ ਨੇ ਲਿਆ ਵੱਡਾ ਫ਼ੈਸਲਾ

10/20/2023 10:20:19 AM

ਜਲੰਧਰ (ਇੰਟ.)– ਯੂ. ਕੇ. ਦੀ ਅਰਥਵਿਵਸਥਾ ’ਚ ਅਸਥਿਰਤਾ ਕਾਰਨ ਕਾਰਪੋਰੇਟ ਸੈਕਟਰ ਦੀਆਂ ਕੰਪਨੀਆਂ ਘਬਰਾਈਆਂ ਹੋਈਆਂ ਹਨ। ਕੰਪਨੀਆਂ ਨੂੰ ਨੇੜਲੇ ਭਵਿੱਖ ਵਿੱਚ ਅਰਥਵਿਵਸਥਾ ’ਚ ਸੁਧਾਰ ਦੀ ਗੁੰਜਾਇਸ਼ ਵੀ ਨਜ਼ਰ ਨਹੀਂ ਆ ਰਹੀ। ਲਿਹਾਜਾ ਕੰਪਨੀਆਂ ਨੇ ਪੱਕੇ ਕਰਮਚਾਰੀਆਂ ਦੀ ਭਰਤੀ ਸ਼ੁਰੂ ਕਰਨ ਦੀ ਥਾਂ ਕੱਚੇ ਕਰਮਚਾਰੀਆਂ ਨਾਲ ਕੰਮ ਚਲਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਵਿਵਾਦਾਂ 'ਚ ਘਿਰੇ Dabur Hair Products, ਅਮਰੀਕਾ ਤੇ ਕੈਨੇਡਾ 'ਚ ਦਰਜ ਹੋਏ 5400 ਮਾਮਲੇ, ਜਾਣੋ ਕਿਉਂ

ਅਰਥਵਿਵਸਥਾ ’ਚ ਅਸਥਿਰਤਾ ਤੋਂ ਭਾਵ ਇਹ ਹੈ ਕਿ ਯੂ. ਕੇ. ਵਿੱਚ ਖਾਲੀ ਅਸਾਮੀਆਂ ਦੀ ਗਿਣਤੀ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਖਾਲੀ ਅਸਾਮੀਆਂ ਦੀ ਗਿਣਤੀ ਡਿੱਗ ਕੇ 10 ਲੱਖ ਤੋਂ ਹੇਠਾਂ ਪਹੁੰਚ ਗਈ ਹੈ, ਜੋ ਪਿਛਲੇ 2 ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। ਦੱਸ ਦੇਈਏ ਕਿ ਅਸਾਮੀਆਂ ਦੀ ਗਿਣਤੀ ’ਚ ਗਿਰਾਵਟ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਅਰਥਵਿਵਸਥਾ ਵਿੱਚ ਕਾਰਪੋਰੇਟ ਸੈਕਟਰ ਦਾ ਭਰੋਸਾ ਨਹੀਂ ਬਣ ਰਿਹਾ, ਜਿਸ ਕਾਰਨ ਉਹ ਪੱਕੇ ਕਰਮਚਾਰੀਆਂ ਦੀ ਨਿਯੁਕਤੀ ਨਹੀਂ ਕਰ ਰਹੀ।

ਇਹ ਵੀ ਪੜ੍ਹੋ - ਸਿੰਗਾਪੁਰ ਤੋਂ ਬੈਂਗਲੁਰੂ ਲਈ ਉੱਡੀ ਇੰਡੀਗੋ ਫਲਾਈਟ ਨੂੰ ਆਸਮਾਨ ਤੋਂ ਮੁੜ ਪਰਤਣਾ ਪਿਆ ਵਾਪਸ, ਜਾਣੋ ਵਜ੍ਹਾ

ਯੂ. ਕੇ. ਦੇ ਨੈਸ਼ਨਲ ਸਟੈਟਿਕਸ ਦੇ ਆਫਿਸ ਦੇ ਅੰਕੜਿਆਂ ਮੁਤਾਬਕ ਜੁਲਾਈ ਤੋਂ ਸਤੰਬਰ ਦੇ ਅੱਧ ਤੱਕ ਖਾਲੀ ਅਸਾਮੀਆਂ ਦੀ ਗਿਣਤੀ ’ਚ 43000 ਦੀ ਗਿਰਾਵਟ ਆਈ ਹੈ ਅਤੇ ਇਹ ਹੁਣ 9,88,000 ’ਤੇ ਪੁੱਜ ਗਈ ਹੈ। ਯੂ. ਕੇ. ਵਿੱਚ ਲਗਾਤਾਰ 15ਵੀਂ ਵਾਰ ਅਸਾਮੀਆਂ ਦੀ ਗਿਣਤੀ ’ਚ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਵਿੱਚ ਅਸਾਮੀਆਂ ਦੀ ਗਿਣਤੀ 12 ਲੱਖ ਤੱਕ ਪੁੱਜ ਗਈ ਸੀ। ਪਿਛਲੇ ਸਾਲ ਮਈ ਵਿੱਚ ਕਰਮਚਾਰੀਆਂ ਦੀ ਗਿਣਤੀ ਵਿੱਚ ਗਿਰਾਵਟ ਵਰਕਰਾਂ ਦੀ ਕਮੀ ਕਾਰਨ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ

ਅਸਾਮੀਆਂ ਦੀ ਗਿਣਤੀ ’ਚ ਗਿਰਾਵਟ ਇਸ ਗੱਲ ਦਾ ਸੰਕੇਤ ਹੈ ਕਿ ਯੂ. ਕੇ. ਵਿੱਚ ਲੇਬੀ ਮਾਰਕੀਟ ’ਚ ਸਥਿਤੀਆਂ ’ਚ ਸੁਧਾਰ ਹੋ ਰਿਹਾ ਹੈ। ਕਰਮਚਾਰੀਆਂ ਦੀ ਭਰਤੀ ਕਰਵਾਉਣ ਵਾਲੀਆਂ ਰਿਕਰੂਟਮੈਂਟ ਕੰਪਨੀਆਂ ਦਾ ਮੰਨਣਾ ਹੈ ਕਿ ਹੁਣ ਕਾਰਪੋਰੇਟ ਸੈਕਟਰ ਪੱਕੇ ਕਰਮਚਾਰੀਆਂ ਦੀ ਭਰਤੀ ’ਚ ਕਾਫ਼ੀ ਕਮੀ ਕਰ ਰਿਹਾ ਹੈ। ਰਿਕਰੂਟਮੈਂਟ ਕੰਪਨੀਆਂ ਦਾ ਮੰਨਣਾ ਹੈ ਕਿ ਨੈਸ਼ਨਲ ਸਟੈਟਿਕਸ ਆਫਿਸ ਦੇ ਡਾਟਾ ’ਚ ਪੱਕੇ ਅਤੇ ਕੱਚੇ ਕਰਮਚਾਰੀਆਂ ਦੇ ਅੰਕੜੇ ਵੱਖਰੇ ਤੌਰ ’ਤੇ ਨਹੀਂ ਦਿਖਾਏ ਗਏ ਹਨ। ਲਿਹਾਜਾ ਇਸ ਅੰਕੜੇ ਨਾਲ ਯੂ. ਕੇ. ਦੀ ਜੌਬ ਮਾਰਕਟੀ ਦੀ ਅਸਲ ਤਸਵੀਰ ਸਾਹਮਣੇ ਨਹੀਂ ਆਉਂਦੀ।

ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ! ਕਿਸਾਨਾਂ ਨੂੰ ਵੀ ਮਿਲਿਆ ਦੀਵਾਲੀ ਤੋਹਫ਼ਾ, ਹਾੜ੍ਹੀ ਦੀਆਂ 6 ਫ਼ਸਲਾਂ 'ਤੇ ਵਧੀ MSP

ਰਿਕਰੂਟਮੈਂਟ ਕੰਪਨੀ ਪੇਜ਼ ਗਰੁੱਪ, ਰਾਬਰਟ ਵਾਲਟਰ ਅਤੇ ਹੇਜ਼ ਦਾ ਮੰਨਣਾ ਹੈ ਕਿ ਇਸ ਸਾਲ ਦੀ ਤੀਜੀ ਤਿਮਾਹੀ ਦੌਰਾਨ ਯੂ. ਕੇ. ਵਿਚ ਕੱਚੇ ਕਰਮਚਾਰੀਆਂ ਦੀ ਗਿਣਤੀ ਪੱਕੇ ਕਰਮਚਾਰੀਆਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਪੇਜ਼ ਗਰੁੱਪ ਦੇ ਅੰਕੜਿਆਂ ਮੁਤਾਬਕ ਤੀਜੀ ਤਿਮਾਹੀ ਵਿੱਚ ਕੱਚੇ ਕਰਮਚਾਰੀਆਂ ਦੀ ਹਾਇਰਿੰਗ ਵਿੱਚ 5.8 ਫ਼ੀਸਦੀ ਦਾ ਵਾਧਾ ਹੋਇਆ ਹੈ ਜਦ ਕਿ ਪੱਕੇ ਕਰਮਚਾਰੀਆਂ ਦੀ ਭਰਤੀ ’ਚ 15 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਰਿਕਰੂਟਮੈਂਟ ਕੰਪਨੀ ਹੇਜ਼ ਮੁਤਾਬਕ ਮੌਜੂਦਾ ਸਮੇਂ ਵਿਚ ਕੰਪਨੀਆਂ ਅਤੇ ਕਰਮਚਾਰੀਆਂ ਦੋਹਾਂ ’ਚ ਅਰਥਵਿਵਸਥਾ ਨੂੰ ਲੈ ਕੇ ਭਰੋਸੇ ਦੀ ਕਮੀ ਹੈ। ਲਿਹਾਜਾ ਪੱਕੇ ਕਰਮਚਾਰੀਆਂ ਦੀ ਭਰਤੀ ਵਿਚ 15 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ - ਦੀਵਾਲੀ ਮਗਰੋਂ 23 ਦਿਨਾਂ 'ਚ 35 ਲੱਖ ਲੋਕਾਂ ਦੇ ਵਿਆਹ ਦੀਆਂ ਵੱਜਣਗੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ

ਰਿਕਰੂਟਮੈਂਟ ਕੰਪਨੀ ਰਾਬਰਟ ਵਾਲਟਰ ਦੇ ਸੀ. ਈ. ਓ. ਟਾਬੀ ਫਾਲਸਟਨ ਮੁਤਾਬਕ ਕੰਪਨੀਆਂ ਨੂੰ 3, 6 ਅਤੇ 9 ਮਹੀਨਿਆਂ ਦੇ ਕਾਂਟ੍ਰੈਕਟ ’ਤੇ ਵਰਕਰਾਂ ਦੀ ਭਰਤੀ ਪੱਕੇ ਕਰਮਚਾਰੀਆਂ ਦੀ ਭਰਤੀ ਮੁਤਾਬਕ ਸਸਤੀ ਪੈਂਦੀ ਹੈ। ਲਿਹਾਜਾ ਅਰਥਵਿਵਸਥਾ ਦੇ ਮੌਜੂਦਾ ਖਰਾਬ ਹਾਲਾਤ ਨੂੰ ਦੇਖਦੇ ਹੋਏ ਕੰਪਨੀਆਂ ਕੱਚੇ ਕਰਮਚਾਰੀਆਂ ਦੀ ਭਰਤੀ ਨੂੰ ਹੀ ਤਰਜੀਹ ਦੇ ਰਹੀਆਂ ਹਨ। ਜੌਬ ਮਾਰਕੀਟ ’ਤੇ ਨਜ਼ਰ ਰੱਖਣ ਵਾਲੀ ਵਿਸ਼ਲੇਸ਼ਕ ਕੰਪਨੀ ਦੇ ਪੀ. ਐੱਮ. ਜੀ. ਅਤੇ ਐੱਸ. ਐਂਡ ਪੀ. ਗਲੋਬਲ ਮੁਤਾਬਕ ਯੂ. ਕੇ. ਵਿਚ ਪੱਕੇ ਕਰਮਚਾਰੀਆਂ ਦੀ ਭਰਤੀ ਵਿਚ ਗਿਰਾਵਟ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਸ਼ੁਰੂ ਹੋਈ ਹੈ ਅਤੇ ਇਹ ਇਸ ਸਾਲ ਸਤੰਬਰ ਮਹੀਨੇ ’ਚ ਵੀ ਜਾਰੀ ਹੈ।

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News