ਸਰਦੀਆਂ ’ਚ ਕੋਰੋਨਾ ਦਾ ਖ਼ਤਰਾ ਜ਼ਿਆਦਾ ਹੋਵੇਗਾ, ਹੱਥ ਧੋਣਾ ਬਚਾਅ ਦਾ ਅਸਰਦਾਰ ਤਰੀਕਾ
Friday, Oct 16, 2020 - 07:53 AM (IST)
ਲਾਸ ਏੇਂਜਲਸ/ਜਨੇਵਾ, (ਭਾਸ਼ਾ)-ਸਰਦੀਆਂ ’ਚ ਸਾਹ ਛੱਡਣ, ਖੰਘਣ ਅਤੇ ਛਿੱਕਣ ਨਾਲ ਮੂੰਹ ਜਾਂ ਨੱਕ ਤੋਂ ਨਿਕਲਣ ਵਾਲੀਆਂ ਬੂੰਦਾਂ ਦੇ ਸਿੱਧੇ ਸੰਪਰਕ ’ਚ ਆਉਣ ਨਾਲ ਕੋਰੋਨਾ ਦਾ ਖ਼ਤਰਾ ਜ਼ਿਆਦਾ ਹੋਵੇਗਾ।
ਰਸਾਲੇ ‘ਨੈਨੋ ਲੈਟਰਸ’ ’ਚ ਛਪੇ ਇਕ ਅਧਿਐਨ ’ਚ ਇਹ ਦੱਸਿਆ ਗਿਆ ਹੈ। ਉਥੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਹੈ ਕਿ ਸਾਬਣ ਨਾਲ ਹੱਥ ਧੋਣਾ ਕੋਰੋਨਾ ਤੋਂ ਬਚਾਅ ਦਾ ਅਸਰਦਾਰ ਤਰੀਕਾ ਸਾਬਤ ਹੋਇਆ ਹੈ। ਇਸ ਦੇ ਇਲਾਵਾ ਜਨ ਸਿਹਤ ਸਾਵਧਾਨੀ ਉਪਾਵਾਂ ਜਿਵੇਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ, ਖੰਘ ਆਉਣ ਦੌਰਾਨ ਮੂੰਹ ਢੱਕਣਾ ਅਤੇ ਮਾਸਕ ਲਾਉਣਾ ਆਦਿ ਦਾ ਉਚਿਤ ਤਰੀਕੇ ਨਾਲ ਪਾਲਣ ਕਰਨਾ ਵੀ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ’ਚ ਕਾਮਯਾਬ ਹੋ ਰਿਹਾ ਹੈ।