WHO ਚੀਫ ਦਾ ਟਰੰਪ ਨੂੰ ਜਵਾਬ- ''ਸੁਧਰ ਜਾਓ ਨਹੀਂ ਤਾਂ ਲੱਗਣਗੇ ਲਾਸ਼ਾਂ ਦੇ ਢੇਰ''

04/09/2020 12:08:41 PM

ਵਾਸ਼ਿੰਗਟਨ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਹੋਇਆ ਹੈ ਤੇ ਇੱਥੇ ਹੁਣ ਤਕ 14 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ 'ਤੇ ਲਾਪਰਵਾਹ ਹੋਣ ਅਤੇ ਚੀਨ 'ਤੇ ਖਾਸ ਧਿਆਨ ਦੇਣ ਦਾ ਦੋਸ਼ ਲਗਾਇਆ ਹੈ, ਜਿਸ ਦੇ ਬਾਅਦ ਡਬਲਿਊ. ਐੱਚ. ਓ. ਨੇ ਅਮਰੀਕੀ ਰਾਸ਼ਟਰਪਤੀ ਨੂੰ ਸਖਤ ਜਵਾਬ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਾਨੋਮ ਘੇਬ੍ਰਿਯੇਸੁਸ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ।
 

WHO ਦਾ ਜਵਾਬ
ਜੇਨੇਵਾ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਨੇ ਕਿਹਾ, "ਕੋਰੋਨਾ ਵਾਇਰਸ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਹੁਣ ਜ਼ਰੂਰਤ ਹੈ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ, ਜੇਕਰ ਅਸੀਂ ਨਾ ਸੁਧਰੇ ਤਾਂ ਸਾਡੇ ਸਾਹਮਣੇ ਹੋਰ ਜ਼ਿਆਦਾ ਲਾਸ਼ਾਂ ਦੇ ਢੇਰ ਹੋਣਗੇ। ਇਸ ਸਮੇਂ ਕੋਰੋਨਾ ਵਾਇਰਸ ਦੀ ਲੜਾਈ ਵਿਚ ਚੀਨ ਅਤੇ ਅਮਰੀਕਾ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।" 
ਟੇਡ੍ਰੋਸ ਨੇ ਵਿਸ਼ਵ ਸਿਹਤ ਸੰਗਠਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਨਵੇਂ ਸਾਲ ਦੇ ਦਿਨ ਜਿਵੇਂ ਹੀ ਇਸ ਵਾਇਰਸ ਬਾਰੇ ਪਤਾ ਲੱਗਾ ਡਬਲਿਊ. ਐੱਚ. ਓ. ਤੁਰੰਤ ਹਰਕਤ ਵਿਚ ਆਈ। 5 ਜਨਵਰੀ ਨੂੰ ਸਾਡੇ ਸਾਰੇ ਮੈਂਬਰ ਦੇਸ਼ਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸ ਦੇ ਬਾਅਦ 10 ਜਨਵਰੀ ਤਕ ਵਾਇਰਸ ਨਾਲ ਲੜਨ ਲਈ ਗਾਈਡਲਾਈਨਜ਼ ਵੀ ਜਾਰੀ ਕਰ ਦਿੱਤੇ ਗਏ। ਜਦ ਪਤਾ ਲੱਗਾ ਕਿ ਇਸ ਵਾਇਰਸ ਨਾਲ ਕਮਿਊਨਟੀ ਆਊਟਬ੍ਰੇਕ ਹੋ ਰਿਹਾ ਹੈ, ਤਾਂ ਅਸੀਂ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕਰ ਦਿੱਤਾ। 
 

ਟਰੰਪ ਨੇ ਦਿੱਤੀ ਸੀ ਧਮਕੀ
ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਦੀ ਇਕ ਪ੍ਰੈੱਸ ਕਾਨਫਰੰਸ ਵਿਚ ਡਬਲਿਊ. ਐੱਚ. ਓ. ਦੀ ਫੰਡਿੰਗ ਰੋਕਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਡਬਲਿਊ. ਐੱਚ. ਓ. ਨੇ ਕਾਰਗਾਰ ਕਦਮ ਨਹੀਂ ਚੁੱਕੇ ਅਤੇ ਚੀਨ ਦੀ ਮਦਦ ਕੀਤੀ। 
 


Lalita Mam

Content Editor

Related News