ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ 2,448 ਲੋਕਾਂ ਦੀ ਮੌਤ, ਸਾਢੇ 12 ਲੱਖ ਲੋਕ ਪੀੜਤ

Friday, May 08, 2020 - 07:19 AM (IST)

ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ 2,448 ਲੋਕਾਂ ਦੀ ਮੌਤ, ਸਾਢੇ 12 ਲੱਖ ਲੋਕ ਪੀੜਤ

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ਦੌਰਾਨ 2,448 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ 75 ਹਜ਼ਾਰ ਨੂੰ ਪਾਰ ਕਰ ਗਿਆ ਹੈ। ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਹੁਣ ਤੱਕ ਇੱਥੇ 75,661 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਥੇ ਕੋਰੋਨਾ ਇਨਫੈਕਟਡ ਲੋਕਾਂ ਦੀ ਗਿਣਤੀ 12,56,771 ਹੋ ਚੁੱਕੀ ਹੈ।

 
ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਅਮਰੀਕਾ ਹੀ ਝੱਲ ਰਿਹਾ ਹੈ ਤੇ ਇਸ ਦਾ ਦੋਸ਼ ਅਮਰੀਕਾ ਚੀਨ ਦੇ ਸਿਰ ਲਗਾ ਰਿਹਾ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਸਭ ਤੋਂ ਵੱਧ ਅਮਰੀਕਾ ਵਿਚ ਹੀ ਪ੍ਰਕੋਪ ਦਿਖਾ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਜੇਕਰ ਚੀਨ ਸਮੇਂ ਸਿਰ ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਦੱਸ ਦਿੰਦਾ ਤਾਂ ਵਿਸ਼ਵ ਭਰ ਵਿਚ ਲੋਕ ਬਚ ਸਕਦੇ ਸਨ ਤੇ ਇੰਨੀਆਂ ਮੌਤਾਂ ਨਾ ਹੁੰਦੀਆਂ। 


ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਸਪੇਨ ਅਤੇ ਇਟਲੀ ਵਿਚ ਕੋਰੋਨਾ ਕਾਰਨ ਵੱਡੀ ਗਿਣਤੀ ਵਿਚ ਲੋਕ ਇਨਫੈਕਟਡ ਹੋਏ ਹਨ। ਸਪੇਨ ਵਿਚ 2,21,447 ਅਤੇ ਇਟਲੀ ਵਿਚ 2,15,858 ਲੋਕ ਕੋਰੋਨਾ ਨਾਲ ਜੂਝ ਰਹੇ ਹਨ। ਉੱਥੇ ਹੀ ਯੂ. ਕੇ. ਵਿਚ ਵੀ 2,07,977 ਲੋਕ ਕੋਰੋਨਾ ਇਨਫੈਕਟਡ ਹਨ। ਵਿਸ਼ਵ ਭਰ ਵਿਚ 38,42,731 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਤੱਕ 2,69,267 ਲੋਕਾਂ ਦੀ ਮੌਤ ਹੋ ਚੁੱਕੀ ਹੈ। 


author

Lalita Mam

Content Editor

Related News