US ''ਚ ਕੋਰੋਨਾ ਵਾਇਰਸ ਨਾਲ 6 ਮੌਤਾਂ, ਚੀਨ ''ਚ ਅੰਕੜਾ 2,900 ਤੋਂ ਪਾਰ

Tuesday, Mar 03, 2020 - 08:13 AM (IST)

US ''ਚ ਕੋਰੋਨਾ ਵਾਇਰਸ ਨਾਲ 6 ਮੌਤਾਂ, ਚੀਨ ''ਚ ਅੰਕੜਾ 2,900 ਤੋਂ ਪਾਰ

ਬੀਜਿੰਗ/ਵਾਸ਼ਿੰਗਟਨ— ਚੀਨ 'ਚ ਜਾਨਲੇਵਾ ਕੋਰੋਨਾ ਵਾਇਰਸ ਕਾਰਨ 31 ਹੋਰ ਲੋਕਾਂ ਦੀ ਮੌਤ ਦੇ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2943 ਹੋ ਗਈ ਹੈ। ਚੀਨ ਦੀ ਸਿਹਤ ਕਮੇਟੀ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 80,151 ਹੋ ਗਈ ਹੈ। 31 ਸੂਬਿਆਂ ਦੇ ਤਾਜ਼ਾ ਅੰਕੜਿਆਂ ਮੁਤਾਬਕ 47,204 ਲੋਕਾਂ ਨੂੰ ਠੀਕ ਹੋਣ ਮਗਰੋਂ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸੂਬੇ ਹੁਬੇਈ ਦੇ ਵੂਹਾਨ ਸ਼ਹਿਰ 'ਚ ਪਿਛਲੇ ਸਾਲ ਦਸੰਬਰ 'ਚ ਸਾਹਮਣੇ ਆਇਆ ਸੀ ਅਤੇ ਤਦ ਤੋਂ ਲੈ ਕੇ ਹੁਣ ਤਕ ਇਸ ਖਤਰਨਾਕ ਕੋਰੋਨਾ ਵਾਇਰਸ ਕਾਰਨ 2,943 ਲੋਕਾਂ ਦੀ ਮੌਤ ਹੋ ਗਈ ਅਤੇ ਇਹ ਵਾਇਰਸ 60 ਤੋਂ ਵਧੇਰੇ ਦੇਸ਼ਾਂ 'ਚ ਫੈਲ ਚੁੱਕਾ ਹੈ।                                                                        

ਅਮਰੀਕਾ 'ਚ ਹੋਈਆਂ 6 ਮੌਤਾਂ—
ਅਮਰੀਕਾ 'ਚ ਖਤਰਨਾਕ ਕੋਰੋਨਾ ਵਾਇਰਸ ਕਾਰਨ 4 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 6 ਹੋ ਗਈ ਹੈ। ਵਾਸ਼ਿੰਗਟਨ ਦੀ ਸੂਬਾ ਸਿਹਤ ਅਧਿਕਾਰੀ ਡਾ. ਕੈਥੀ ਲਾਏ ਨੇ ਦੱਸਿਆ ਕਿ ਵਾਸ਼ਿੰਗਟਨ 'ਚ ਕੋਰੋਨਾ ਵਾਇਰਸ ਦੇ ਘੱਟ ਤੋਂ ਘੱਟ 18 ਮਾਮਲੇ ਦਰਜ ਕੀਤੇ ਗਏ ਹਨ। ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ ਵਾਸ਼ਿੰਗਟਨ ਦੇ ਰਹਿਣ ਵਾਲੇ ਸਨ।     


Related News