ਕੋਰੋਨਾ ਵਾਇਰਸ : ਚੀਨ ਤੋਂ ਜਰਮਨੀ ਨਾਲੋਂ ਵੱਧ ਮੁਆਵਜ਼ਾ ਵਸੂਲਣ ਦੀ ਤਿਆਰੀ ''ਚ ਅਮਰੀਕਾ

04/28/2020 11:19:26 AM

ਵਾਸ਼ਿੰਗਟਨ- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਕੋਰੋਨਾ ਵਾਇਰਸ ਮਹਾਮਾਰੀ ਦੇ ਸਬੰਧ ਵਿਚ ਚੀਨ ਦੇ ਖਿਲਾਫ 'ਬੇਹੱਦ ਗੰਭੀਰਤਾ' ਨਾਲ ਜਾਂਚ ਕਰ ਰਿਹਾ ਹੈ। ਟਰੰਪ ਨੇ ਇਸ ਕਥਨ ਨਾਲ ਸੰਕੇਤ ਦਿੱਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਬੀਜਿੰਗ ਤੋਂ ਜਰਮਨੀ ਵਲੋਂ ਮੁਆਵਜ਼ੇ ਦੇ ਰੂਪ ਵਿਚ ਮੰਗੇ ਗਏ 140 ਅਰਬ ਡਾਲਰ ਤੋਂ ਕਿਤੇ ਵੱਡੇ ਮੁਆਵਜ਼ੇ ਬਾਰੇ ਸੋਚ ਰਹੇ ਹਨ। ਚੀਨ ਵਿਚ ਪਿਛਲੇ ਸਾਲ ਮੱਧ ਨਵੰਬਰ ਵਿਚ ਉੱਭਰੇ ਇਸ ਵਾਇਰਸ ਨਾਲ ਪੂਰੀ ਦੁਨੀਆ ਵਿਚ ਦੋ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 30 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਡ ਹਨ। ਇਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਅਮਰੀਕੀ ਨਾਗਰਿਕ ਹਨ। ਅਮਰੀਕਾ ਵਿਚ ਵਾਇਰਸ ਕਾਰਨ 56,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਕਾਰਨ ਇਨਫੈਕਟਡ ਹਨ। 
ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਦੇ ਨੇਤਾ ਲਗਾਤਾਰ ਕਹਿ ਰਹੇ ਹਨ ਕਿ ਜੇਕਰ ਚੀਨ ਸ਼ੁਰੂਆਤੀ ਸਮੇਂ ਵਿਚ ਹੀ ਵਾਇਰਸ ਬਾਰੇ ਜਾਣਕਾਰੀ ਦੇ ਦਿੰਦਾ ਤਾਂ ਇੰਨੇ ਲੋਕਾਂ ਦੀ ਮੌਤ ਨਾ ਹੁੰਦੀ ਤੇ ਨਾ ਹੀ ਵਿਸ਼ਵ ਦੀ ਅਰਥਵਿਵਸਥਾ ਨੂੰ ਇੰਨਾ ਨੁਕਸਾਨ ਪੁੱਜਦਾ। 

ਟਰੰਪ ਨੂੰ ਜਦ ਜਰਮਨੀ ਦੇ ਮੁਆਵਜ਼ੇ ਸਬੰਧੀ ਦਾਅਵੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਨਾਲੋਂ ਆਸਾਨ ਚੀਜ਼ਾਂ ਕਰ ਸਕਦੇ ਹਾਂ। ਸਾਡੇ ਕੋਲ ਅਜਿਹਾ ਕਰਨ ਤੋਂ ਵੀ ਆਸਾਨ ਤਰੀਕੇ ਮੌਜੂਦ ਹਨ।" ਟਰੰਪ ਤੋਂ ਪੁੱਛਿਆ ਗਿਆ ਕਿ ਜਰਮਨੀ ਵਾਂਗ ਹੀ ਉਹ ਵੀ ਨੁਕਸਾਨ ਲਈ 140 ਅਰਬ ਡਾਲਰ ਮੁਆਵਜ਼ੇ ਦੇ ਰੂਪ ਵਿਚ ਮੰਗਣ ਵਰਗੇ ਕਦਮ ਚੁੱਕ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਜਰਮਨੀ ਵੀ ਕੁਝ ਵਿਚਾਰ ਕਰ ਰਿਹਾ ਹੈ ਤੇ ਅਸੀਂ ਵੀ ਕੁਝ ਦੇਖ ਰਹੇ ਹਾਂ ਅਤੇ ਜਰਮਨੀ ਜਿੰਨੇ ਮੁਆਵਜ਼ੇ ਦੀ ਗੱਲ ਕਰ ਰਿਹਾ ਹੈ ,ਅਸੀਂ ਇਸ ਤੋਂ ਕਿਤੇ ਵੱਡੀ ਰਾਸ਼ੀ ਦੀ ਗੱਲ ਕਰ ਰਹੇ ਹਾਂ। ਉਨ੍ਹਾਂ ਕਿਹਾ, ਅਸੀਂ ਅਜੇ ਆਖਰੀ ਰਾਸ਼ੀ ਨਿਰਧਾਰਤ ਨਹੀਂ ਕੀਤੀ ਪਰ ਇਹ ਕਾਫੀ ਵੱਡੀ ਹੋਵੇਗੀ। ਅਮਰੀਕਾ ਦੇ ਬਾਅਦ ਇਸ ਵਾਇਰਸ ਦਾ ਸਭ ਤੋਂ ਵੱਧ ਪ੍ਰਕੋਪ ਯੂਰਪ ਝੱਲ ਰਿਹਾ ਹੈ। ਉੱਥੇ ਹੀ ਭਾਰਤ ਵਿਚ ਸਖਤ ਨਿਯਮਾਂ ਕਾਰਨ ਮੌਤਾਂ ਦੀ ਗਿਣਤੀ ਬਾਕੀ ਦੇਸ਼ਾਂ ਦੇ ਮੁਕਾਬਲੇ ਘੱਟ ਰਹੀ ਹੈ। ਟਰੰਪ ਨੇ ਕਿਹਾ ਕਿ ਇਸ ਵਾਇਰਸ ਕਾਰਨ ਅਮਰੀਕਾ ਵਿਚ ਹੀ ਨਹੀਂ ਪੂਰੀ ਦੁਨੀਆ ਵਿਚ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਉਨ‍੍ਹਾਂ ਕਿਹਾ ਕਿ ਚੀਨ ਨੂੰ ਇਸ ਵਾਇਰਸ ਦੇ ਪ੍ਰਸਾਰ ਲਈ ਜ਼ਿੰਮੇਵਾਰ ਠਹਿਰਾਉਣ ਲਈ ਕਈ ਰਾਹ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਗੰਭੀਰਤਾ ਨਾਲ ਜਾਂਚ ਦੀ ਜ਼ਰੂਰਤ ਹੈ। 


Lalita Mam

Content Editor

Related News