ਬ੍ਰਿਟੇਨ ''ਚ ਕੋਰੋਨਾ ਦਾ ਕਹਿਰ, 200 ਤੋਂ ਵੱਧ ਖੇਤਰਾਂ ''ਚ ਲੱਗ ਸਕਦੀ ਹੈ ਸਖ਼ਤ ਤਾਲਾਬੰਦੀ

Saturday, Oct 10, 2020 - 10:17 AM (IST)

ਬ੍ਰਿਟੇਨ ''ਚ ਕੋਰੋਨਾ ਦਾ ਕਹਿਰ, 200 ਤੋਂ ਵੱਧ ਖੇਤਰਾਂ ''ਚ ਲੱਗ ਸਕਦੀ ਹੈ ਸਖ਼ਤ ਤਾਲਾਬੰਦੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਰਕੇ 200 ਤੋਂ ਵੱਧ ਕਸਬਿਆਂ ਅਤੇ ਸ਼ਹਿਰਾਂ ਦਾ ਖੁਲਾਸਾ ਹੋਇਆ ਹੈ ਜਿਨ੍ਹਾਂ ਨੂੰ ਨਵੇਂ ਤਿੰਨ-ਪੱਧਰੀ ਸਖ਼ਤ ਤਾਲਾਬੰਦੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। 

PunjabKesari

ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਸੰਬੰਧੀ ਇਕ ਨਵੀਂ ‘ਟ੍ਰੈਫਿਕ ਲਾਈਟ’ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਜੋ ਦੇਸ਼ ਨੂੰ ਸੋਮਵਾਰ ਤੋਂ ਉੱਚ, ਦਰਮਿਆਨੇ ਅਤੇ ਘੱਟ ਜ਼ੋਖ਼ਮ ਦੀਆਂ ਸ਼੍ਰੇਣੀਆਂ ਵਿਚ ਵੰਡ ਦੇਵੇਗੀ। ਇਹ ਤਿੰਨ 'ਚਿਤਾਵਨੀ ਪੱਧਰ'  ਹਰੇ , ਅੰਬਰ(ਪੀਲਾ) ਅਤੇ  ਲਾਲ ਰੰਗ ਦੇ ਹੋਣਗੇ। 
ਹਰਾ ਪੱਧਰ ਸਭ ਤੋਂ ਸੁਰੱਖਿਅਤ ਹੋਵੇਗਾ ਜਦਕਿ ਲਾਲ ਖੇਤਰ ਸਖਤਾਈ ਵਿਚ ਰੱਖਿਆ ਜਾਵੇਗਾ, ਜਿਨ੍ਹਾਂ ਖੇਤਰਾਂ ਨੂੰ ਸਖਤ ਤਾਲਾਬੰਦੀ ਦੇ ਹੇਠਾਂ ਰੱਖੇ ਜਾਣ ਦੀ ਸੰਭਾਵਨਾ ਹੈ ,ਉਨ੍ਹਾਂ ਵਿਚ ਮਰਸੀਸਾਈਡ ਅਤੇ ਉੱਤਰੀ ਇੰਗਲੈਂਡ ਦੇ ਹੋਰ ਹਿੱਸੇ ਹਨ। ਇੱਥੇ ਵਾਇਰਸ ਪੀੜਤਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ ਪਰ ਸਰਕਾਰ ਨੇ ਅਜੇ ਤੱਕ ਇਸ ਦੇ ਤਿੰਨ-ਪੱਧਰੀ ਪ੍ਰਣਾਲੀ ਲਈ ਥ੍ਰੈਸ਼ਹੋਲਡ ਦਾ ਖੁਲਾਸਾ ਨਹੀਂ ਕੀਤਾ ਹੈ।

ਸਭ ਤੋਂ ਨਵੀਂ 5 ਅਕਤੂਬਰ ਦੀ ਕੋਰੋਨਾ ਵਾਇਰਸ ਦੀ ਲਾਗ ਦਰ ਇਹ ਦਰਸਾਉਂਦੀ ਹੈ ਕਿ 214 ਕਸਬਿਆਂ ਅਤੇ ਸ਼ਹਿਰਾਂ ਵਿਚ ਹਰ 100,000 ਲੋਕਾਂ ਪਿੱਛੇ ਘੱਟੋ-ਘੱਟ 50 ਮਾਮਲੇ ਹੋਏ ਹਨ। ਨਾਟਿੰਘਮ ਅਤੇ ਨੋਅਜਲੀ ਵਿਚ 600 ਤੋਂ ਵੱਧ ਲੋਕ ਪ੍ਰਤੀ 100,000 ਆਬਾਦੀ ਪਿੱਛੇ ਪਾਜ਼ੀਟਿਵ ਟੈਸਟ ਕਰ ਰਹੇ ਹਨ । ਜਦਕਿ ਲਿਵਰਪੂਲ (578), ਮਾਨਚੈਸਟਰ (543) ਅਤੇ ਨਿਊਕੈਸਲ (498) ਨੂੰ ਵੀ ਸਖਤ ਨਿਯਮਾਂ ਹੇਠ ਰੱਖੇ ਜਾਣ ਦੀ ਉਮੀਦ ਹੈ। ਇਸ ਲਾਕਡਾਉਨ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਹੋਰਾਂ ਖੇਤਰਾਂ ਵਿਚ ਬਰਨਲੀ (428), ਸ਼ੈਫੀਲਡ (398), ਐਕਸੀਟਰ (390), ਲੀਡਜ਼ (389) ਅਤੇ ਸੈਫਟਨ (381) ਸ਼ਾਮਲ ਹਨ। ਪਿਛਲੇ ਦਿਨੀਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਇਕ 24 ਘੰਟਿਆਂ ਵਿਚ 17,540 ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ਨਵੇਂ ਤਾਲਾਬੰਦੀ ਨਿਯਮਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।


author

Lalita Mam

Content Editor

Related News