ਦੱਖਣੀ ਅਫਰੀਕਾ ''ਚ ਜੇਲ ਕਰਮਚਾਰੀਆਂ ਸਣੇ 2 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪਾਜ਼ੀਟਿਵ
Monday, Apr 13, 2020 - 02:57 PM (IST)

ਕੇਪ- ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ ਦੇ 145 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 2,173 ਹੋ ਗਈ ਹੈ ਤੇ ਹੁਣ ਤਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਲ ਵਿਚ ਕੁੱਝ ਕੈਦੀ ਤੇ ਇੱਥੋਂ ਦੇ ਕਰਮਚਾਰੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਹਤ ਮੰਤਰੀ ਜਵੇਲੀ ਮਖੀਜੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਤੋਂ ਬਾਅਦ ਕੋਰੋਨਾ ਕਾਰਨ ਇੱਥੇ ਕੋਈ ਨਵੀਂ ਮੌਤ ਦਰਜ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ ਹਫਤੇ ਦੇਸ਼ ਵਿਚ ਹੋਈ ਭਾਈਚਾਰਕ ਜਾਂਚ ਕਾਰਨ ਪੀੜਤਾਂ ਦੀ ਗਿਣਤੀ ਵਧੀ ਹੈ। ਹੁਣ ਤਕ 8,0085 ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਮੰਤਰੀ ਨੇ ਕਿਹਾ, ਜਨਤਕ ਲੈਬੋਰੇਟਰੀ ਵਿਚ ਵੀ ਜਾਂਚ ਵਧਾ ਦਿੱਤੀ ਗਈ ਹੈ। ਪਿਛਲੇ ਦਿਨੀਂ ਹੋਏ 5,032 ਜਾਂਚਾਂ ਵਿਚੋਂ 3,192 ਜਨਤਕ ਲੈਬ ਵਿਚ ਹੀ ਕੀਤੀਆਂ ਗਈਆਂ।
ਦੱਖਣੀ ਅਫਰੀਕਾ ਦੇ ਗੌਤੇਂਗ ਸੂਬੇ ਵਿਚ ਸਭ ਤੋਂ ਵੱਧ 895 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਇਲਾਵਾ ਪੱਛਮੀ ਕੇਪ ਸੂਬੇ ਵਿਚ 587 ਅਤੇ ਕਵਾਜੁਲੁ-ਨਤਾਲ ਸੂਬੇ ਵਿਚ 443 ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਸਥਾਨਕ ਜੇਲਾਂ ਵਿਚ ਵੀ ਫੈਲ ਗਈ ਹੈ, ਜਿਸ ਕਾਰਨ 23 ਕਰਮਚਾਰੀਆਂ ਸਣੇ ਤਿੰਨ ਕੈਦੀ ਵੀ ਸੰਕ੍ਰਮਿਤ ਹੋ ਗਏ ਹਨ।