ਰੂਸ ''ਚ ਕੋਰੋਨਾ ਵਾਇਰਸ ਦੇ 6,537 ਨਵੇਂ ਮਾਮਲੇ ਆਏ ਸਾਹਮਣੇ

Monday, Jul 13, 2020 - 04:55 PM (IST)

ਰੂਸ ''ਚ ਕੋਰੋਨਾ ਵਾਇਰਸ ਦੇ 6,537 ਨਵੇਂ ਮਾਮਲੇ ਆਏ ਸਾਹਮਣੇ

ਮਾਸਕੋ- ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 6,537 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੁੱਲ ਪੀੜਤਾਂ ਦੀ ਗਿਣਤੀ 7,33,699 ਹੋ ਗਈ ਹੈ। 

ਰੂਸ ਦੇ ਕੋਰੋਨਾ ਪ੍ਰਤੀਕਿਰਿਆ ਕੇਂਦਰ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਦੌਰਾਨ ਕੋਵਿਡ-19 ਨਾਲ 104 ਮਰੀਜ਼ਾਂ ਦੀ ਮੌਤ ਹੋਣ ਕਾਰਨ ਰੂਸ ਵਿਚ ਇਸ ਮਹਾਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 11,439 ਹੋ ਗਈ ਹੈ। ਇਸ ਦੇ ਇਲਾਵਾ ਪਿਛਲੇ 24 ਘੰਟੇ ਦੌਰਾਨ 2,960 ਮਰੀਜ਼ ਪੂਰੀ ਤਰ੍ਹਾਂ  ਠੀਕ ਹੋ ਗਏ ਹਨ। 

ਰੂਸ ਵਿਚ ਹੁਣ ਤੱਕ 50,04,021 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਰਾਜਧਾਨੀ ਮਾਸਕੋ ਵਿਚ ਜਨਤਕ 672 ਨਵੇਂ ਮਾਮਲੇ ਸਾਹਮਣੇ ਆਏ ਹਨ। ਮਾਸਕੋ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 2,30,029 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਮੈਡੀਕਲ ਅਗਵਾਈ ਵਿਚ ਰੱਖਿਆ ਗਿਆ ਹੈ। ਰੂਸ ਵਿਚ ਹੁਣ ਤੱਕ 2.32 ਕਰੋੜ ਲੋਕਾਂ ਦੀ ਕੋਰੋਨਾ ਜਾਂਚ ਹੋ ਚੁੱਕੀ ਹੈ। 
 


author

Sanjeev

Content Editor

Related News