ਅਮਰੀਕਾ ''ਚ ਨੌਜਵਾਨ ਕਰ ਰਹੇ ਕੋਰੋਨਾਵਾਇਰਸ ਪਾਰਟੀ, ਪ੍ਰਸ਼ਾਸਨ ਨੇ ਕਿਹਾ, ''ਪਾਗਲਪਨ ਹੈ''
Thursday, Mar 26, 2020 - 02:46 AM (IST)
ਨਿਊਯਾਰਕ - ਅਮਰੀਕਾ ਵਿਚ ਕੋਰੋਨਾਵਾਇਰਸ ਨੇ ਜਬਰਦਸ਼ਤ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਆਖਿਆ ਹੈ ਕਿ ਪੂਰੀ ਦੁਨੀਆ ਲਈ ਅਮਰੀਕਾ ਕੋਰੋਨਾਵਾਇਰਸ ਦਾ ਨਵਾਂ ਕੇਂਦਰ ਬਣ ਗਿਆ ਹੈ। ਵਾਇਰਸ ਕਾਰਨ ਅੱਧੀ ਆਬਾਦੀ ਲਾਕ ਡਾਊਨ ਵਿਚ ਹੈ ਪਰ ਅਮਰੀਕੀ ਨੌਜਵਾਨਾਂ 'ਤੇ ਇਸ ਦਾ ਕੋਈ ਅਸਰ ਨਹੀਂ ਪੈ ਰਿਹਾ ਹੈ। ਅਮਰੀਕੀ ਨੌਜਵਾਨ ਕੋਰੋਨਾਵਾਇਰਸ ਪਾਰਟੀ ਮਨਾ ਰਹੇ ਹਨ।
ਡੇਮੀ ਮੇਲ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਜ ਕੇਂਟੁਕੀ ਵਿਚ 20 ਸਾਲ ਦੀ ਉਮਰ ਦੇ ਕਰੀਬ ਵਾਲੇ ਨੌਜਵਾਨਾਂ ਨੇ ਕੋਰੋਨਾਵਾਇਰਸ ਪਾਰਟੀ ਮਨਾਈ ਹੈ। ਇਹ ਲੋਕ ਬੈਨ ਦਾ ਉਲੰਘਣ ਕਰਦੇ ਹੋਏ ਭੀਡ਼ ਇਕੱਠੀ ਕਰ ਪਾਰਟੀ ਕਰ ਰਹੇ ਸਨ। ਹੁਣ ਰਿਪੋਰਟ ਆਈ ਹੈ ਕਿ ਕੋਰੋਨਾਵਾਇਰਸ ਪਾਰਟੀ ਵਿਚ ਗਏ ਇਕ ਸ਼ਖਸ ਨੂੰ ਕੋਰੋਨਾਵਾਇਰਸ ਦੀ ਇਨਫੈਕਸ਼ਨ ਵਿਚ ਪਾਜੇਟਿਵ ਪਾਇਆ ਗਿਆ ਹੈ।
ਅਮਰੀਕਾ ਵਿਚ ਅੱਧੀ ਆਬਾਦੀ ਘਰਾਂ ਵਿਚ ਕੈਦ
ਕੇਂਟੁਕੀ ਦੇ ਗਵਰਨਰ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਕੇਂਟੁਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਆਖਿਆ ਹੈ ਕਿ ਨੌਜਵਾਨਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਉਪਰ ਵਾਇਰਸ ਦਾ ਕੋਈ ਅਸਰ ਨਹੀਂ ਹੋਵੇਗਾ। ਉਹ ਆਪਣੇ ਨੂੰ ਇਸ ਤੋਂ ਅਲੱਗ ਮੰਨਦੇ ਹਨ। ਇਸ ਲਈ ਨਿਯਮਾਂ ਦੀ ਉਲੰਘਣਾ ਕਰ ਭੀਡ਼ ਇਕੱਠੀ ਕਰ ਰਹੇ ਹਨ ਅਤੇ ਪਾਰਟੀ ਕਰ ਰਹੇ ਹਨ। ਐਂਡੀ ਬੇਸ਼ੀਅਰ ਨੇ ਇਕ ਪ੍ਰੈਸ ਕਾਨਫਰੰਸ ਕਰ ਨੌਜਵਾਨਾਂ ਦੀ ਕੋਰੋਨਾਵਾਇਰਸ ਪਾਰਟੀ ਕਰਨ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਉਨ੍ਹਾਂ ਆਖਿਆ ਕਿ ਇਸ ਜਾਣਕਾਰੀ ਨੇ ਸਾਨੂੰ ਪਾਗਲ ਬਣਾ ਦਿੱਤਾ ਹੈ। ਤੁਹਾਨੂੰ ਵੀ ਪਾਗਲ ਕਰਨ ਜਿਹਾ ਮਹਿਸੂਸ ਹੋਵੇਗਾ।
ਅਮਰੀਕਾ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਸਖਤ ਚਿਤਾਵਨੀ ਜਾਰੀ ਕੀਤੀ ਗਈ ਹੈ। ਕਰੀਬ ਹਰ ਰਾਜ ਨੇ ਆਪਣੇ ਉਥੇ ਚਿਤਾਵਨੀ ਜਾਰੀ ਕੀਤੀ ਹੈ। ਪਿਛਲੇ ਦਿਨੀਂ ਨਿਊਯਾਰਕ, ਕੈਲੀਫੋਰਨੀਆ ਅਤੇ ਬਾਕੀ ਥਾਂਵਾਂ 'ਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਸੀ। ਇਸ ਚਿਤਾਵਨੀ ਤੋਂ ਬਾਅਦ ਅਮਰੀਕਾ ਦੀ ਅੱਧੀ ਆਬਾਦੀ ਆਪਣੇ ਘਰਾਂ ਵਿਚ ਕੈਦ ਹੈ ਪਰ ਅਮਰੀਕੀ ਨੌਜਵਾਨਾਂ 'ਤੇ ਇਸ ਦਾ ਅਸਰ ਨਹੀਂ ਹੋ ਰਿਹਾ।
ਫਲੋਰੀਡਾ ਵਿਚ ਵੀ ਅਮਰੀਕੀ ਨੌਜਵਾਨਾਂ ਨੇ ਕੀਤੀ ਸੀ ਬੀਚ ਪਾਰਟੀ
ਕੇਂਟੁਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਦੱਸਿਆ ਕਿ ਅਜਿਹਾ ਕਾਮਨਵੈਲਥ ਦੇਸ਼ਾਂ ਵਿਚ ਕਿਤੇ ਨਹੀਂ ਹੋ ਰਿਹਾ ਹੈ। ਜਿਵੇਂ ਸਾਡੇ ਦੇਸ਼ ਦੇ ਨੌਜਵਾਨ ਕਰ ਰਹੇ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਸੀ ਕੇਂਟੁਕੀ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 163 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਿਚ ਉਹ ਸ਼ਖਸ ਵੀ ਸ਼ਾਮਲ ਹੈ, ਜੋ ਕੋਰੋਨਾਵਾਇਰਸ ਪਾਰਟੀ ਵਿਚ ਸ਼ਾਮਲ ਹੋਇਆ ਸੀ। ਹਾਲਾਂਕਿ ਗਵਰਨਰ ਨੇ ਪਾਰਟੀ ਵਿਚ ਜਾਣ ਵਾਲੇ ਪ੍ਰਭਾਵਿਤ ਲੋਕਾਂ ਦੀ ਜਾਣਕਾਰੀ ਨਹੀਂ ਦਿੱਤੀ। ਕੇਂਟੁਕੀ ਵਿਚ ਵਾਇਰਸ ਦੀ ਲਪੇਟ ਵਿਚ ਆ ਕੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਟੁਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਆਖਿਆ ਕਿ ਅਸੀਂ ਲੋਕ ਲੋਕਾਂ ਦੀ ਸਿਹਤ ਸਮੱਸਿਆ ਨਾਲ ਨਜਿੱਠ ਰਹੇ ਹਾਂ। ਸਾਡੇ ਮਾਪਿਆਂ ਦੀ ਜ਼ਿੰਦਗੀ ਖਤਰੇ ਵਿਚ ਹੈ। ਅਜਿਹੇ ਵਿਚ ਜਾਣ ਬੁਝ ਕੇ ਖਤਰਾ ਮੋਲ ਲੈਣਾ ਅਤੇ ਭੀਡ਼ ਇਕੱਠੀ ਕਰਨਾ ਖੁਦ ਦੇ ਨਾਲ ਦੂਜਿਆਂ ਨੂੰ ਮੁਸੀਬਤ ਵਿਚ ਪਾਉਣਾ ਹੈ। ਅਸੀਂ ਲੋਕ ਇਸ ਤੋਂ ਕਿਤੇ ਬਹਿਤਰ ਦੀ ਉਮੀਦ ਕਰਦੇ ਹਾਂ।
ਕੇਂਟੁਕੀ ਵਿਚ ਅਮਰੀਕੀ ਨੌਜਵਾਨਾਂ ਦਾ ਪਾਰਟੀ ਕਰਨਾ ਦੇਸ਼ ਦਾ ਇਕੱਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਮਹਾਮਾਰੀ ਦੌਰਾਨ ਫਲੋਰੀਡਾ ਵਿਚ ਨੌਜਵਾਨਾਂ ਨੇ ਬੀਚ 'ਤੇ ਕੀਤੀ ਸੀ। ਛੁੱਟੀਆਂ ਵਿਚ ਫਲੋਰੀਡਾ ਦੇ ਸਮੁੰਦਰ ਕੰਢੇ ਵਿਦਿਆਰਥੀ ਮੌਜ ਮਸਤੀ ਕਰਦੇ ਦਿੱਖੇ ਸਨ। ਇਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਦੀ ਨਿੰਦਾ ਕੀਤੀ ਸੀ। ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ 50 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਵਾਇਰਸ ਦੀ ਲਪੇਟ ਵਿਚ ਆ ਕੇ ਕਰੀਬ 900 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ।