ਕੋਰੋਨਾ ਸਕੰਟ : ਘਰ ਬੈਠੇ ਕਮਾਓ ਹਜ਼ਾਰਾਂ ਰੁਪਏ, ਬਸ ਕਰਨਾ ਹੋਵੇਗਾ ਇਹ ਕੰਮ
Thursday, Mar 19, 2020 - 05:17 PM (IST)
ਗੈਜੇਟ ਡੈਸਕ– ਭਾਰਤ ’ਚ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਸਰਕਾਰ ਨੇ ਦੇਸ਼ ’ਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ। ਨਾਲ ਹੀ ਨਿੱਜੀ ਕੰਪਨੀਆਂ ਨੇ ਵੀ ਆਪਣੇ ਕਰਮਚਾਰੀਆਂ ਨੂੰ ਘਰ ਬੈਠ ਕੇ ਹੀ ਕੰਮ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਕਈ ਲੋਕ ਅਜਿਹੇ ਵੀ ਹਨ ਜੋ ਛੁੱਟੀ ’ਤੇ ਹਨ ਤਾਂ ਇਹ ਖਬਰ ਅਜਿਹੇ ਹੀ ਲੋਕਾਂ ਲਈ ਹੈ। ਜੇਕਰ ਤੁਸੀਂ ਵੀ ਘਰ ਬੈਠੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਆਨਲਾਈਨ ਬਿਜ਼ਨੈੱਸ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਕਮਾਈ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਬਲਾਗ ਲਿਖ ਕੇ ਕਮਾ ਸਕਦੇ ਹੋ ਪੈਸੇ
ਜੇਕਰ ਤੁਹਾਨੂੰ ਵੀ ਲਿਖਣ ਦਾ ਸ਼ੌਕ ਹੈ ਤਾਂ ਤੁਸੀਂ ਬਲਾਗ ਲਿਖ ਕੇ ਪੈਸੇ ਕਮਾ ਸਕਦੇ ਹੋ। ਬਲਾਗ ਬਣਾਉਣਾ ਕਾਫੀ ਆਸਾਨ ਹੈ। ਤੁਸੀਂ ਗੂਗਲ ਦੇ ਬਲਾਗਰ ਜਾਂ ਵਰਡ ਪ੍ਰੈੱਸ ’ਤੇ ਵੀ ਬਲਾਗ ਸ਼ੁਰੂ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਜ਼ਿਆਦਾ ਤਕਨੀਕੀ ਜਾਣਕਾਰੀ ਹੋਣ ਦੀ ਲੋੜ ਨਹੀਂ ਹੈ ਪਰ ਜਿਸ ਵਿਸ਼ੇ ’ਤੇ ਤੁਸੀਂ ਲਿਖਣਾ ਚਾਹੁੰਦੇ ਹੋ ਉਸ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ। ਜਿਵੇਂ ਹੀ ਤੁਹਾਡੇ ਬਲਾਗ ਨੂੰ ਪੜਨ ਵਾਲੇ ਲੋਕਾਂ ਦੀ ਗਿਣਤੀ ਵਧਣ ਲੱਗੇਗੀ, ਤੁਸੀਂ ਆਪਣੇ ਬਲਾਗ ’ਤੇ ਵਿਗਿਆਪਨ ਦੇ ਕੇ ਪੈਸੇ ਕਮਾ ਸਕਦੇ ਹੋ।
ਮੈਗਜ਼ੀਨ ਲਈ ਲਿਖੋ ਲੇਖ
ਜੇਕਰ ਤੁਸੀਂ ਕਿਸੇ ਖਾਸ ਵਿਸ਼ੇ ਦੀ ਬਹੁਤ ਚੰਗੀ ਜਾਣਕਾਰੀ ਰੱਖਦੇ ਹੋ ਤਾਂ ਤੁਸੀਂ ਪੇਡ ਰਾਈਟਿੰਗ ਰਾਹੀਂ ਵੀ ਪੈਸੇ ਕਮਾ ਸਕਦੇ ਹੋ। ਤੁਸੀਂ ਕਿਸੇ ਮੈਗਜ਼ੀਨ, ਵੈੱਬਸਾਈਟ ਜਾਂ ਹੋਰ ਕਿਸੇ ਤਰ੍ਹਾਂ ਦੇ ਮਾਧਿਅਮ ਲਈ ਲੇਖ ਲਿਖ ਕੇ ਉਨ੍ਹਾਂ ਕੋਲੋਂ ਪੈਸੇ ਲੈ ਸਕਦੇ ਹੋ। ਹਾਲਾਂਕਿ, ਇਸ ਲਈ ਤਹਾਨੂੰ ਅਜਿਹੇ ਮਾਧਿਅਮਾਂ ਦੀ ਭਾਲ ’ਚ ਥੋੜ੍ਹਾ ਸਮਾਂ ਲਗਾਉਣਾ ਪਵੇਗਾ।
ਈ-ਟਿਊਸ਼ਨ
ਅੱਜ ਦੇ ਦੌਰ ’ਚ ਈ-ਟਿਊਸ਼ਨ ਦੀ ਮੰਗ ਕਾਫੀ ਵਧ ਗਈ ਹੈ। ਅਜਿਹੇ ’ਚ ਤੁਹਾਨੂੰ ਜੇਕਰ ਪੜਾਉਣ ਦਾ ਸ਼ੌਕ ਹੈ ਤਾਂ ਤੁਸੀਂ ਇੰਟਰਨੈੱਟ ਰਾਹੀਂ ਈ-ਟਿਊਸ਼ਨ ਦੇ ਸਕਦੇ ਹੋ ਪਰ ਇਸ ਲਈ ਤੁਹਾਨੂੰ ਥੋੜ੍ਹੀ ਮਿਹਨਤ ਕਰਨੀ ਪਵੇਗੀ।
ਆਨਲਾਈਨ ਸ਼ਾਪਿੰਗ ਸਾਈਟ ਰਾਹੀਂ ਕਮਾ ਸਕਦੇ ਹੋ ਪੈਸੇ
ਜੇਕਰ ਤੁਸੀਂ ਕਪੜੇ, ਜੁੱਤੇ, ਖਾਣ-ਪੀਣ ਦਾ ਸਮਾਨ ਜਾਂ ਹੋਰ ਕਿਸੇ ਚੀਜ਼ ਨੂੰ ਵੇਚਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਸ਼ਾਪਿੰਗ ਵੈੱਬਸਾਈਟਾਂ ਦੀ ਮਦਦ ਲੈ ਸਕਦੇ ਹੋ। ਇਸ ਲਈ ਸਨੈਪਡੀਲ, ਫਲਿਪਕਾਰਟ ਅਤੇ ਕਈ ਹੋਰ ਆਨਲਾਈਨ ਸ਼ਾਪਿੰਗ ਪੋਰਟਲ ਮਦਦਗਾਰ ਸਾਬਤ ਹੋ ਸਕਦੇ ਹਨ। ਇਥੇ ਤੁਸੀਂ ਰਜਿਸਟਰ ਕਰਕੇ ਆਪਣਾ ਸਮਾਨ ਆਨਲਾਈਨ ਵੇਚ ਸਕਦੇ ਹੋ।
ਇਹ ਵੀ ਪੜ੍ਹੋ– ਕੋਰੋਨਾ ਖਿਲਾਫ ਗੂਗਲ ਦੀ ਖਾਸ ਮੁਹਿੰਮ, ਇੰਝ ਕਰ ਰਿਹੈ ਲੋਕਾਂ ਦੀ ਮਦਦ