USA ਦੇ ਇਕੱਲੇ ਨਿਊਯਾਰਕ ਸੂਬੇ 'ਚ ਹੀ 24 ਘੰਟੇ 'ਚ 731 ਹੋਰ ਮੌਤਾਂ

04/07/2020 11:25:39 PM

ਨਿਊਯਾਰਕ : USA ਦੇ ਨਿਊਯਾਰਕ ਸੂਬੇ ਵਿਚ ਬੀਤੇ 24 ਘੰਟੇ ਵਿਚ ਕੋਰੋਨਾ ਵਾਇਰਸ ਕਾਰਨ 731 ਲੋਕਾਂ ਦੀ ਮੌਤ ਹੋ ਗਈ ਹੈ ਜੋ ਕਿ ਇਕ ਦਿਨ ਦਾ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। 

ਨਿਊਯਾਰਕ ਦੇ ਗਵਰਨਰ ਐਂਡਰੀਊ ਕਿਊਮੋ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇੱਥੇ ਹੁਣ ਤੱਕ 5,489 ਲੋਕਾਂ ਦੀ ਮੌਤ ਹੋ ਚੁੱਕੀ ਹੈ। USA ਵਿਚ ਨਿਊਯਾਰਕ ਸੂਬਾ ਅਤੇ ਇਸ ਦਾ ਸ਼ਹਿਰ ਨਿਊਯਾਰਕ ਸਿਟੀ ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਹਨ। ਨਿਊਯਾਰਕ ਸਿਟੀ ਵਿਚ ਹੁਣ ਤਕ 3485 ਲੋਕ ਕੋਵਿਡ-19 ਕਰਕੇ ਜਾਨ ਗੁਆ ਚੁੱਕੇ ਹਨ।

ਯੂ. ਐੱਸ. ਏ. ਵਿਚ ਕੁੱਲ ਮਿਲਾ ਕੇ 11,830 ਮੌਤਾਂ ਹੋ ਚੁੱਕੀਆਂ ਹਨ ਅਤੇ ਮਰੀਜ਼ਾਂ ਦੀ ਗਿਣਤੀ 3,78,289 ਹੋ ਗਈ ਹੈ। ਉੱਥੇ ਹੀ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਹੁਣ ਤਕ 13,81,014 ਲੋਕ ਕੋਰੋਨਾ ਨਾਲ ਸੰਕ੍ਰਮਿਤ ਹਨ। ਵਿਸ਼ਵ ਭਰ ਵਿਚ 78,289 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿਚ ਬੀਤੇ 24 ਘੰਟੇ ਵਿਚ 604 ਲੋਕਾਂ ਦੀ ਮੌਤ ਹੋਈ ਜੋ ਕਿ ਪਿਛਲੇ ਦਿਨ ਨਾਲੋਂ ਘੱਟ ਹੈ। ਇਸ ਤੋਂ ਪਿਛਲੇ ਦਿਨ ਇਟਲੀ ਵਿਚ 636 ਮੌਤਾਂ ਹੋਈਆਂ ਸਨ। ਦੱਸ ਦਈਏ ਕਿ ਨਿਊਯਾਰਕ ਵਿਚ ਹੁਣ ਤਕ 8 ਪੰਜਾਬੀਆਂ ਦੀ ਵੀ ਮੌਤ ਹੋ ਚੁੱਕੀ ਹੈ।
 


Sanjeev

Content Editor

Related News