ਅਮਰੀਕਾ ''ਚ ਕੋਰੋਨਾਵਾਇਰਸ ਕਾਰਨ 51 ਮੌਤਾਂ, 2500 ਤੋਂ ਵਧੇਰੇ ਇਨਫੈਕਟਡ

Sunday, Mar 15, 2020 - 05:52 PM (IST)

ਅਮਰੀਕਾ ''ਚ ਕੋਰੋਨਾਵਾਇਰਸ ਕਾਰਨ 51 ਮੌਤਾਂ, 2500 ਤੋਂ ਵਧੇਰੇ ਇਨਫੈਕਟਡ

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾਵਾਇਰਸ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਜਾਨਸ ਹਾਪਕਿਨਸ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ 51 ਲੋਕਾਂ ਦੀ ਮੌਤ ਹੋਈ ਤੇ 2572 ਲੋਕ ਇਸ ਨਾਲ ਇਨਫੈਕਟਡ ਹਨ ਤੇ 12 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਕਹਿਰ ਕਾਰਨ ਦੇਸ਼ ਵਿਚ ਐਮਰਜੰਸੀ ਐਲਾਨ ਕਰ ਦਿੱਤੀ ਸੀ। ਵਿਸ਼ਵ ਸਿਹਤ ਸੰਗਠਨ ਇਸ ਨੂੰ ਮਹਾਮਾਰੀ ਐਲਾਨ ਕਰ ਚੁੱਕਾ ਹੈ। ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 156,766 ਹੋ ਚੁੱਕੇ ਹਨ। ਇਹਨਾਂ ਵਿਚ 137 ਦੇਸ਼ਾਂ ਵਿਚ 5,839 ਮਰਨ ਵਾਲਿਆਂ ਦੀ ਗਿਣਤੀ ਵੀ ਸ਼ਾਮਲ ਹੈ। ਦੁਨੀਆ ਭਰ ਵਿਚ ਅਧਿਕਾਰਤ ਤੌਰ 'ਤੇ ਇਕੱਠੇ ਕੀਤੇ ਗਏ ਇਹ ਅੰਕੜੇ ਐਤਵਾਰ ਸਵੇਰ ਤੱਕ ਦੇ ਹਨ।


author

Baljit Singh

Content Editor

Related News