ਅਮਰੀਕਾ ''ਚ ਕੋਰੋਨਾਵਾਇਰਸ ਕਾਰਨ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

Friday, Mar 20, 2020 - 08:49 PM (IST)

ਅਮਰੀਕਾ ''ਚ ਕੋਰੋਨਾਵਾਇਰਸ ਕਾਰਨ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ਵਾਸ਼ਿੰਗਟਨ - ਕੋਰੋਨਾਵਾਇਰਸ ਨੇ ਚੀਨ ਤੋਂ ਬਾਅਦ ਜਿਥੇ ਯੂਰਪ ਵਿਚ ਤਬਾਹੀ ਮਚਾਈ ਹੋਈ ਹੈ, ਉਥੇ ਹੀ ਅਮਰੀਕਾ ਵਿਚ ਇਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕੀ ਮੀਡੀਆ ਮੁਤਾਬਕ, ਨਿਊਜਰਸੀ ਇਕ ਮਹਿਲਾ ਅਤੇ ਉਸ ਦੇ 3 ਬਾਲਗ ਬੱਚਿਆਂ ਦੀ ਕੋਵਿਡ-19 ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਤੋਂ ਇਲਾਵਾ ਇਸ ਪਰਿਵਾਰ ਦੇ 3 ਹੋਰ ਮੈਂਬਰ ਹਸਪਤਾਲ ਵਿਚ ਦਾਖਲ ਹਨ। ਸਥਾਨਕ ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਹਾਲ ਹੀ ਵਿਚ ਇਕ ਡਿਨਰ ਪਾਰਟੀ ਆਯੋਜਿਤ ਕੀਤੀ ਸੀ।

ਗ੍ਰੇਸ ਫੁਸਕੇ ਨਾਂ ਦੀ ਜਿਸ ਮਹਿਲਾ ਦੀ ਮੌਤ ਹੋਈ ਹੈ, ਉਹ 73 ਸਾਲ ਦੀ ਸੀ। ਉਸ ਦੀ ਭੈਣ ਰੋਸੇਨ ਪੈਰਾਡੀਮੋ ਨੇ ਪ੍ਰੈਸ ਨੂੰ ਦੱਸਿਆ ਕਿ ਹਸਪਤਾਲ ਵਿਚ ਦਾਖਲ ਪਰਿਵਾਰ ਦੇ ਹੋਰ ਮੈਂਬਰਾਂ ਦੀ ਹਾਲਤ ਸਥਿਰ ਹੈ। ਡਿਨਰ ਪਾਰਟੀ ਵਿਚ ਆਏ 19 ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ ਹਨ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਰਹਿਣ ਲਈ ਆਖਿਆ ਗਿਆ ਹੈ।

PunjabKesari

ਵੀਰਵਾਰ ਸਵੇਰੇ ਗ੍ਰੇਸ ਤੋਂ ਬਾਅਦ ਉਸ ਦੇ ਵੱਡੇ ਪੁੱਤਰ ਅਤੇ ਧੀ ਦੀ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਮੌਤ ਹੋ ਗਈ ਸੀ। ਇਨ੍ਹਾਂ ਤੋਂ ਕੁਝ ਦੇਰ ਬਾਅਦ ਛੋਟੇ ਪੁੱਤਰ ਦਾ ਵੀ ਦਿਹਾਂਤ ਹੋ ਗਿਆ। ਗ੍ਰੇਸ ਦੇ ਤਿੰਨਾਂ ਬੱਚਿਆਂ ਦੀ ਉਮਰ 50 ਤੋਂ ਜ਼ਿਆਦਾ ਸੀ। ਗ੍ਰੇਸ ਦੇ ਰਿਸ਼ਤੇਦਾਰ ਸਥਾਨਕ ਪ੍ਰਸ਼ਾਸਨ ਦੇ ਰਵੱਈਏ ਤੋਂ ਬਹੁਤ ਨਰਾਜ਼ ਹਨ।

ਉਨ੍ਹਾਂ ਨੇ ਪ੍ਰੈਸ ਨੂੰ ਆਖਿਆ ਕਿ ਕੋਰੋਨਾਵਾਇਰਸ ਦੀ ਜਾਂਚ ਦੇ ਨਤੀਜੇ ਪਤਾ ਕਰਨ ਲਈ ਉਨ੍ਹਾਂ ਨੂੰ ਲਗਭਗ ਇਕ ਹਫਤੇ ਦਾ ਇੰਤਜ਼ਾਰ ਕਰਨਾ ਪਿਆ। ਰਿਸ਼ਤੇਦਾਰਾਂ ਨੇ ਸਵਾਲ ਚੁੱਕਿਆ ਕਿ ਪਰਿਵਾਰ ਦੇ ਜਿਨ੍ਹਾਂ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਨਹੀਂ ਕਰਾਇਆ ਗਿਆ, ਉਨ੍ਹਾਂ ਦੀ ਜਾਂਚ ਦੇ ਨਤੀਜੇ ਕਿਉਂ ਨਹੀਂ ਦੱਸੇ ਜਾ ਰਹੇ- ਇਹ ਇਕ ਪਬਲਿਕ ਐਮਰਜੰਸੀ ਹੈ। ਪਰਿਵਾਰ ਨੂੰ ਹੁਣ ਹਸਪਤਾਲ ਵਿਚ ਦਾਖਲ 3 ਮੈਂਬਰਾਂ ਦੇ ਨਾਲ-ਨਾਲ ਉਨ੍ਹਾਂ 19 ਲੋਕਾਂ ਦੀ ਵੀ ਚਿੰਤਾ ਹੈ, ਜਿਸ ਵਿਚ ਕੁਝ ਬੱਚੇ ਅਤੇ ਨੌਜਵਾਨ ਸ਼ਾਮਲ ਹਨ।

PunjabKesari


author

Khushdeep Jassi

Content Editor

Related News