ਇਜ਼ਰਾਇਲ ''ਚ ਧਾਰਮਿਕ ਸਥਾਨ ਖੋਲ੍ਹਣ ਦੀ ਛੋਟ, ਜਲਦੀ ਹੀ ਖੁੱਲ੍ਹਣਗੇ ਰੈਸਟੋਰੈਂਟ-ਬਾਰ
Wednesday, May 20, 2020 - 02:02 PM (IST)

ਯੇਰੂਸ਼ਲਮ- ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਦੇਸ਼ ਵਿਚ ਬੁੱਧਵਾਰ ਤੋਂ ਧਾਰਮਿਕ ਸਥਾਨ ਫਿਰ ਤੋਂ ਖੋਲ੍ਹਣ ਦੀ ਛੋਟ ਦਿੱਤੀ। ਇਸ ਤਰ੍ਹਾਂ ਇਜ਼ਰਾਇਲ ਵਿਚ ਇਕ ਹਾਲ ਵਿਚ 50 ਲੋਕਾਂ ਦੀ ਮੌਜੂਦਗੀ ਦੇ ਦਾਇਰੇ ਵਿਚ ਯਹੂਦੀ ਉਪਾਸਨਾ ਗ੍ਰਹਿ, ਮਸਜਿਦ ਅਤੇ ਚਰਚ ਖੁੱਲ੍ਹਣਗੇ ਪਰ ਇਸ ਦੇ ਨਾਲ ਹੀ ਕੁੱਝ ਨਿਯਮ ਵੀ ਜਾਰੀ ਕੀਤੇ ਗਏ ਹਨ। ਧਾਰਮਿਕ ਸਥਾਨਾਂ ਵਿਚ ਇਕ-ਦੂਜੇ ਵਿਅਕਤੀ ਦੇ ਵਿਚਕਾਰ ਦੋ ਮੀਟਰ ਦੀ ਦੂਰੀ, ਮਾਸਕ ਪਾਉਣ ਅਤੇ ਸਿਹਤ ਦੇ ਉਪਾਅ ਕਰਨੇ ਪੈਣਗੇ।
ਇਜ਼ਰਾਇਲ ਵਿਚ ਕੋਵਿਡ-19 ਦੀ ਰੋਕ ਲਈ 25 ਮਾਰਚ ਨੂੰ ਧਾਰਮਿਕ ਸਥਾਨ ਬੰਦ ਕਰ ਦਿੱਤੇ ਗਏ ਸਨ। ਇੱਥੇ ਦੇ ਸਿਹਤ ਮੰਤਰੀ ਨੇ ਮੰਗਲਨਾਰ ਨੂੰ ਘੋਸ਼ਣਾ ਕੀਤੀ ਸੀ ਕਿ ਦੇਸ਼ ਵਿਚ ਰੈਸਟੋਰੈਂਟ, ਬਾਰਾਂ ਅਤੇ ਨਾਈਟ ਕਲੱਬਾਂ 'ਤੇ ਲੱਗੀ ਪਾਬੰਦੀ ਨੂੰ 27 ਮਈ ਤੋਂ ਹਟਾ ਲਈ ਜਾਵੇਗੀ। ਇਸ ਦੇ ਨਾਲ ਹੀ ਸਵੀਮਿੰਗ ਪੂਲ ਅਤੇ ਹੋਟਲ ਵੀ 27 ਮਈ ਤੋਂ ਖੁੱਲ੍ਹ ਜਾਣਗੇ, ਜਦਿਕ ਸਮਾਰੋਹ ਹਾਲ 14 ਜੂਨ ਤੋਂ ਖੋਲ੍ਹੇ ਜਾਣਗੇ। ਉੱਥੇ 27 ਮਾਰਚ ਨੂੰ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਤੋਂ ਹੁਣ ਤੱਕ 13,435 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।