ਇੰਡੋਨੇਸ਼ੀਆ ''ਚ ਕੋਰੋਨਾ ਪੀੜਤਾਂ ਦੀ ਗਿਣਤੀ 51 ਹਜ਼ਾਰ ਤੋਂ ਪਾਰ

Friday, Jun 26, 2020 - 03:58 PM (IST)

ਇੰਡੋਨੇਸ਼ੀਆ ''ਚ ਕੋਰੋਨਾ ਪੀੜਤਾਂ ਦੀ ਗਿਣਤੀ 51 ਹਜ਼ਾਰ ਤੋਂ ਪਾਰ

ਜਕਾਰਤਾ- ਇੰਡੋਨੇਸ਼ੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ 1,240 ਹੋਰ ਲੋਕ ਪੀੜਤ ਹੋਏ ਹਨ ਜਦਕਿ ਇਸ ਦੌਰਾਨ 63 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਵੇਂ ਮਾਮਲਿਆਂ ਨੂੰ ਮਿਲੇ ਕੇ ਪੀੜਤਾਂ ਦੀ ਗਿਣਤੀ 51,427 ਅਤੇ ਮ੍ਰਿਤਕਾਂ ਦੀ 2,683 ਹੋ ਗਈ ਹੈ।

ਅਧਿਕਾਰੀਆਂ ਮੁਤਾਬਕ ਜਕਾਰਤਾ, ਸੈਂਟਰਲ ਜਾਵਾ, ਈਸਟ ਜਾਵਾ, ਬਾਲੀ ਅਤੇ ਸਾਊਥ ਸੁਲਾਵੇਸੀ ਵਿਚ ਪਿਛਲੇ 24 ਘੰਟਿਆਂ ਵਿਚ ਰਿਕਾਰਡ ਮਾਮਲੇ ਸਾਹਮਣੇ ਆਏ ਹਨ। ਜਾਮਬੀ, ਰਿਯਾਯੂ, ਆਈਸਲੈਂਡ, ਬਾਂਗਕਾ ਬੇਲਿਤੁੰਗ, ਲਮਪੁੰਗ, ਵੈਸਟ ਕਲਿਮੰਟਨ, ਗੋਰੋਨਟਲੋ ਅਤੇ ਵਸਟ ਪਾਪੁਆ ਵਿਚ ਕੋਈ ਮਾਮਲਾ ਦਰਜ ਨਹੀਂ ਹੋਇਆ। 

ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਦੇ ਵਧੇਰੇ ਮਾਮਲੇ ਦਰਜ ਹੋਏ ਹਨ, ਉੱਥੇ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਸਮਾਜਕ ਦੂਰੀ ਬਣਾਈ ਰੱਖਣ ਲਈ ਕਿਹਾ ਗਿਆ ਹੈ ਪਰ ਬਹੁਤੇ ਅਜਿਹੇ ਲੋਕ ਵੀ ਹਨ, ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਤਾਂ ਨਹੀਂ ਪਰ ਉਹ ਕੋਰੋਨਾ ਦੀ ਲਪੇਟ ਵਿਚ ਹਨ ਤੇ ਅਜਿਹੇ ਲੋਕਾਂ ਕਾਰਨ ਕੋਰੋਨਾ ਵਾਇਰਸ ਵਧੇਰੇ ਫੈਲ ਰਿਹਾ ਹੈ। 


author

Lalita Mam

Content Editor

Related News