ਰੂਸ ਦੇ ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾਵਾਇਰਸ

05/01/2020 12:49:15 AM

ਮਾਸਕੋ - ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਨੇ ਆਖਿਆ ਹੈ ਕਿ ਉਹ ਜਾਂਚ ਵਿਚ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ ਅਤੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਆਖਿਆ ਹੈ ਕਿ ਉਹ ਵੱਖਰੇ ਰਹਿਣਗੇ। ਉਪ ਪ੍ਰਧਾਨ ਮੰਤਰੀ ਆਂਦ੍ਰੇਈ ਬੇਲੌਸੋਵ ਅਸਥਾਈ ਰੂਪ ਤੋਂ ਮਿਸ਼ੁਸਤੀਨ ਦਾ ਕੰਮ ਸੰਭਾਲਣਕਗੇ, ਹਾਲਾਂਕਿ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਸੰਪਰਕ ਵਿਚ ਰਹਿਣਗੇ।

ਜਨਵਰੀ ਵਿਚ 54 ਸਾਲਾ ਮਿਸ਼ੁਸਤੀਨ ਨੂੰ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਗਿਆ ਸੀ।ਇਕ ਵੀਡੀਓ ਕਾਲ ਦੌਰਾਨ, ਪੁਤਿਨ ਨੇ ਉਮੀਦ ਜਤਾਈ ਕਿ ਕੋਰੋਨਾਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਰੂਸੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਮਿਸ਼ੁਸਤੀਨ ਨੀਤੀਆਂ ਬਣਾਉਣ ਨੂੰ ਲੈ ਕੇ ਹੋਣ ਵਾਲੀਆਂ ਬੈਠਕਾਂ ਵਿਚ ਹਿੱਸਾ ਲੈਂਦੇ ਰਹਿਣਗੇ। ਰੂਸ ਵਿਚ, ਪ੍ਰਧਾਨ ਮੰਤਰੀ ਅਰਥ ਵਿਵਸਥਾ ਦੇ ਮਾਮਲੇ ਨੂੰ ਦੇਖਦੇ ਹਨ ਅਤੇ ਰਾਸ਼ਟਰਪਤੀ ਨੂੰ ਰਿਪੋਰਟ ਕਰਦੇ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਪੁਤਿਨ ਆਖਰੀ ਵਾਰ ਪ੍ਰਧਾਨ ਮੰਤਰੀ ਤੋਂ ਵਿਅਕਤੀਹਤ ਰੂਪ ਤੋਂ ਕਦੋਂ ਮਿਲੇ ਸਨ। ਮਹਾਮਾਰੀ ਦੇ ਫੈਲਣ ਤੋਂ ਬਾਅਦ ਪੁਤਿਨ ਅਧਿਕਾਰੀਆਂ ਦੇ ਨਾਲ ਜ਼ਿਆਦਾਤਰ ਵੀਡੀਓ ਕਾਨਫਰੰਸਿੰਗ ਰਾਹੀਂ ਸੰਪਰਕ ਕਰਦੇ ਹਨ।


Khushdeep Jassi

Content Editor

Related News