ਕੋਰੋਨਾਵਾਇਰਸ ਕਾਰਨ ਇਜ਼ਰਾਈਲ PM ਦੇ ਅਹੁਦੇ ਲਈ ਹੋਇਆ ਵੱਡਾ ਸਮਝੌਤਾ

03/27/2020 9:32:12 PM

ਯਰੂਸ਼ਲਮ-ਇਜ਼ਰਾਈਲ 'ਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਸੰਸਦ ਦੇ ਸਪੀਕਰ ਬੇਨੀ ਗੈਂਟਜ਼ ਵਿਚਾਲੇ ਮਿਲ ਕੇ ਸਰਕਾਰ ਚਲਾਉਣ ਦੀ ਸਹਿਮਤੀ ਬਣ ਗਈ ਹੈ। ਇਸ ਨਾਲ ਗੈਂਟਜ਼ ਨੂੰ ਸਮਰਥਨ ਦੇਣ ਵਾਲੇ ਵੋਟਰਾਂ ਨੂੰ ਤਗੜਾ ਝਟਕਾ ਲੱਗਿਆ ਹੈ ਜਿਨ੍ਹਾਂ ਨੇ ਲਗਾਤਾਰ ਤਿੰਨ ਚੋਣਾਂ 'ਚ ਨੇਤਨਯਾਹੂ ਦੀ ਲਿਕੁਡ ਪਾਰਟੀ ਵਿਰੁੱਧ ਗੈਂਟਜ਼ ਦੀ ਬਲੂ ਐਂਡ ਵ੍ਹਾਈਟ ਪਾਰਟੀ ਦਾ ਸਮਰਥਨ ਕੀਤਾ ਸੀ। ਹਜ਼ਾਰਾਂ ਲੋਕਾਂ ਨੇ ਜਤਨਕ ਤੌਰ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

PunjabKesari

ਸਪੀਕਰ ਬਣੇ ਗੈਂਟਜ਼ ਕਿਹਾ-ਕੋਰੋਨਾ ਕਹਿਰ ਕਾਰਣ ਕੀਤਾ ਸਮਝੌਤਾ
ਵੀਰਵਾਰ ਨੂੰ ਸੰਸਦ ਦੇ ਸਪੀਕਰ ਅਹੁਦੇ ਦੀ ਚੋਣ 'ਚ ਗੈਂਟਜ਼ ਦੀ ਉਮੀਦਵਾਰੀ ਦਾ ਲਿਕੁਡ ਪਾਰਟੀ ਨੇ ਸਮਰਥਨ ਕੀਤਾ ਸੀ। ਇਸ ਨਾਲ ਗੈਂਟਜ਼ ਬਿਨਾਂ ਵੋਟ ਚੁਣੇ ਗਏ ਸਨ। ਇਸ ਨਾਲ ਸੱਤਾਧਾਰੀ ਲਿਕੁਡ ਪਾਰਟੀ ਅਤੇ ਵਿਰੋਧੀ ਪਾਰਟੀ ਦੀ ਭੂਮਿਕਾ 'ਚ ਚੋਣ ਲੜੀ ਬਲੂ ਐਂਡ ਵ੍ਹਾਈਟ ਪਾਰਟੀ ਵਿਚਾਲੇ ਸਮਝੌਤਾ ਹੋਣ ਦੇ ਸੰਕੇਤ ਮਿਲੇ ਸਨ। ਇਸ ਚੋਣ ਤੋਂ ਬਾਅਦ ਬਲੂ ਐਂਡ ਵ੍ਹਾਈਟ ਪਾਰਟੀ ਨਾਲ ਗਠਬੰਧਨ 'ਚ ਸ਼ਾਮਲ ਕਈ ਪਾਰਟੀਆਂ ਦੇ ਨੇਤਾਵਾਂ ਨੇ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਆਪਰਾਧਿਕ ਮਾਮਲਿਆਂ 'ਚ ਫਸੇ ਨੇਤਨਯਾਹੂ ਨਾਲ ਗੈਂਟਜ਼ ਦੇ ਜਾਣ 'ਤੇ ਸਵਾਲ ਚੁੱਕੇ ਸਨ। ਨੇਤਨਯਾਹੂ 'ਤੇ ਲੱਗੇ ਦੋਸ਼ਾਂ ਦੀ ਅਦਾਲਤ 'ਚ ਜਲਦ ਹੀ ਸੁਣਵਾਈ ਹੋਣ ਵਾਲੀ ਹੈ।

PunjabKesari

ਗੈਂਟਜ਼ ਨੇ ਕਿਹਾ ਕਿ ਦੇਸ਼ 'ਚ ਕੋਰੋਨਾਵਾਇਰਸ ਨਾਲ ਪੈਦਾ ਹੋਈ ਬੁਰੀ ਸਥਿਤੀ ਨੂੰ ਦੇਖਦੇ ਹੋਏ ਨੇਤਨਯਾਹੂ ਨਾਲ ਉਨ੍ਹਾਂ ਨੇ ਸਮਝੌਤਾ ਕੀਤਾ ਹੈ। 87 ਲੱਖ ਦੀ ਆਬਾਦੀ ਵਾਲੇ ਇਜ਼ਰਾਈਲ 'ਚ ਕੋਰੋਨਾਵਾਇਰਸ ਪੀੜਤ ਲੋਕਾਂ ਦਾ ਅੰਕੜਾ ਤਿੰਨ ਹਜ਼ਾਰ ਨੂੰ ਪਾਰ ਕਰ ਚੁੱਕਿਆ ਹੈ, 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੈਂਟਜ਼ ਦੇ ਇਸ ਫੈਸਲੇ ਨਾਸ ਸਿਰਫ 13 ਮਹੀਨੇ ਪਹਿਲੇ ਬਣੀ ਉਨ੍ਹਾਂ ਦੀ ਬਲੂ ਐਂਡ ਵ੍ਹਾਈਟ ਪਾਰਟੀ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਇਹ ਪਾਰਟੀ ਦੱਖਣੀ ਪੰਥੀ ਲਿਕੁਡ ਪਾਰਟੀ ਅਤੇ 10 ਸਾਲ ਤੋਂ ਸੱਤਾ 'ਤੇ ਕਾਬਿਜ਼ ਨੇਤਨਯਾਹੂ ਦੇ ਵਿਰੋਧ 'ਚ ਬਣੀ ਸੀ।

PunjabKesari

ਇਕ ਸਾਲ ਅੰਦਰ ਤਿੰਨ ਚੋਣਾਂ
ਨੇਤਨਯਾਹੂ ਦੇ ਵਿਰੋਧ ਨੂੰ ਹੀ ਆਧਾਰ ਬਣਾ ਕੇ ਉਸ ਦੇ ਨਾਲ ਕਈ ਪਾਰਟੀਆਂ ਆਈਆਂ ਸਨ ਅਤੇ ਉਨ੍ਹਾਂ ਨੇ ਮਿਲ ਕੇ ਇਕ ਸਾਲ ਦੇ ਅੰਦਰ ਚੋਣਾਂ ਲੜੀਆਂ ਸਨ। ਇਸ ਮਹੀਨੇ ਤਿੰਨ ਚੋਣਾਂ ਤੋਂ ਬਾਅਦ ਨੇਤਨਯਾਹੂ ਵਿਰੋਧੀ ਕਈ ਦਲਾਂ ਨਾਲ ਆ ਕੇ ਗੇਂਟਜ਼ ਦੇ ਸਰਮਥਨ ਲਈ ਬਹੁਮਤ ਵੀ ਤਿਆਰੀ ਕਰ ਲਿਆ, ਪਰ ਬਣਨ ਤੋਂ ਪਹਿਲਾਂ ਗੱਲ ਵਿਗੜ ਗਈ।


Karan Kumar

Content Editor

Related News