ਕੋਰੋਨਾ ਖ਼ਿਲਾਫ਼ ਲੜਾਈ 'ਚ ਕੁੱਤਿਆਂ ਦੀ ਭੂਮਿਕਾ, ਸੁੰਘਣ ਸ਼ਕਤੀ ਰਾਹੀਂ ਕਰ ਰਹੇ ਨੇ ਵਾਇਰਸ ਦੀ ਪਛਾਣ
Friday, Jul 24, 2020 - 12:26 PM (IST)
ਹੇਲਸਿੰਕੀ : ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਫਿਨਲੈਂਡ ਦੀ ਸਰਕਾਰ ਹੁਣ ਕੁੱਤਿਆਂ ਨੂੰ ਮੈਦਾਨ ਵਿਚ ਉਤਾਰਣ ਵਾਲੀ ਹੈ। ਹੇਲਸਿੰਕੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਅਨੁਸਾਰ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਹ ਕੁੱਤੇ ਸੂੰਘ ਕੇ ਕੋਰੋਨਾ ਵਾਇਰਸ ਦਾ ਪਤਾ ਲਗਾ ਰਹੇ ਹਨ। ਮੌਜੂਦਾ ਸਮੇਂ ਵਿਚ ਖ਼ੂਨ ਅਤੇ ਸਵੈਬ ਦੀ ਜਾਂਚ ਨਾਲ ਕੋਵਿਡ-19 ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮਾਹਰਾਂ ਦਾ ਦਾਅਵਾ: ਕੋਰੋਨਾ ਵਾਇਰਸ ਦੇ ਬਚਾਅ ਲਈ ਮਦਦਗਾਰ ਹੈ ਇਹ ਵਿਟਾਮਿਨ
ਮੀਡੀਆ ਵਿਚ ਆ ਰਹੀ ਖ਼ਬਰਾਂ ਮੁਤਾਬਕ ਫਿਨਲੈਂਡ ਦੇ ਖੋਜਕਾਰਾਂ ਨੇ ਕੋਰੋਨਾ ਵਾਇਰਸ ਪੀੜਤ ਮਰੀਜਾਂ ਦੇ ਯੂਰਿਨ ਦੇ ਨਮੂਨੇ ਲੈ ਕੇ ਕੁੱਤਿਆਂ ਨੂੰ ਕੋਵਿਡ-19 ਵਾਇਰਸ ਨੂੰ ਪਛਾਣਨ ਦੀ ਟ੍ਰੇਨਿੰਗ ਦਿੱਤੀ ਗਈ ਹੈ। ਇਸ ਨੂੰ ਵੱਡੀ ਉਪਲੱਬਧੀ ਦੇ ਤੌਰ ਉੱਤੇ ਵੇਖਿਆ ਜਾ ਰਿਹਾ ਹੈ। ਜੇਕਰ ਇਹ ਪ੍ਰਯੋਗ ਸਫ਼ਲ ਹੋ ਜਾਂਦਾ ਹੈ ਤਾਂ ਇਹ ਕੋਵਿਡ-19 ਖ਼ਿਲਾਫ ਲੜਾਈ ਨੂੰ ਬਦਲ ਸਕਦਾ ਹੈ। ਇਸ ਖੋਜ ਨਾਲ ਜੁੜੀ ਅੰਨਾ ਹੇਈਲਮ-ਬਜੋਰਕਮੈਨ ਨੇ ਕਿਹਾ, 'ਇਹ ਖੋਜ ਸਾਡੀ ਉਮੀਦ ਤੋਂ ਬਿਹਤਰ ਰਹੀ। ਕੁੱਤਿਆਂ ਨੇ ਪਹਿਲਾਂ ਕੈਂਸਰ ਅਤੇ ਹੋਰ ਬੀਮਾਰੀਆਂ ਦੀ ਪਛਾਣ ਕੀਤੀ ਹੈ ਪਰ ਸਾਨੂੰ ਇਹ ਵੇਖਕੇ ਬੇਹੱਦ ਹੈਰਾਨੀ ਹੋਈ ਕਿ ਕਿੰਨੀ ਆਸਾਨੀ ਨਾਲ ਕੁੱਤਿਆਂ ਨੇ ਕੋਰੋਨਾ ਵਾਇਰਸ ਦੀ ਪਛਾਣ ਕਰ ਲਈ।'
ਇਹ ਵੀ ਪੜ੍ਹੋ: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ 'ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ 'ਤੇ ਰੋਕ
ਬਜੋਰਕਮੈਨ ਨੇ ਦਾਆਵਾ ਕੀਤਾ ਕਿ ਜਦੋਂ ਕੋਰੋਨਾ ਵਾਇਰਸ ਨਾਲ ਇਨਫੈਕਟਡ ਖ਼ੂਨ ਦੇ ਨਮੂਨਿਆਂ ਨੂੰ 4 ਗੈਰ ਕੋਰੋਨਾ ਵਾਇਰਸ ਨਮੂਨਿਆਂ ਨਾਲ ਰੱਖਿਆ ਗਿਆ ਤਾਂ ਕੁੱਤਿਆਂ ਨੇ ਇਨਫੈਕਟਡ ਨਮੂਨਿਆਂ ਦੀ ਬੇਹੱਦ ਆਸਾਨੀ ਨਾਲ ਪਛਾਣ ਕਰ ਲਈ। ਇਕ ਖੋਜਕਾਰ ਨੇ ਤਾਂ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ ਸਪੈਨਿਸ਼ ਗ੍ਰੇਹਾਊਂਡ ਕੁੱਤਾ ਕੋਸੀ ਪੀਸੀਆਰ ਟੈਸਟ ਅਤੇ ਐਂਟੀਬਾਡੀ ਟੈਸਟ ਤੋਂ ਬਿਹਤਰ ਤਰੀਕੇ ਨਾਲ ਕੋਰੋਨਾ ਵਾਇਰਸ ਦੀ ਪਛਾਣ ਕਰ ਰਿਹਾ ਹੈ। ਇਸ ਖੋਜ ਦੇ ਸਾਹਮਣੇ ਆਉਣ ਦੇ ਬਾਅਦ ਦੁਨੀਆ ਭਰ ਤੋਂ ਇਸ ਦੇ ਬਾਰੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਇਹ ਵੀ ਪੜ੍ਹੋ: ਅੰਧਵਿਸ਼ਵਾਸੀ ਪਿਤਾ ਦੀ ਹੈਵਾਨੀਅਤ: ਤਾਂਤ੍ਰਿਕ ਦੇ ਕਹਿਣ 'ਤੇ 5 ਬੱਚਿਆਂ ਦਾ ਕੀਤਾ ਕਤਲ