USA ''ਚ ਬੇਕਾਬੂ ਹੋ ਰਹੇ ਹਾਲਾਤ, ਹੁਣ ਮੌਤਾਂ ਦੇ ਮਾਮਲੇ ''ਚ ਵੀ ਚੀਨ ਨੂੰ ਛੱਡ ਸਕਦੈ ਪਿੱਛੇ

Tuesday, Mar 31, 2020 - 02:59 PM (IST)

USA ''ਚ ਬੇਕਾਬੂ ਹੋ ਰਹੇ ਹਾਲਾਤ, ਹੁਣ ਮੌਤਾਂ ਦੇ ਮਾਮਲੇ ''ਚ ਵੀ ਚੀਨ ਨੂੰ ਛੱਡ ਸਕਦੈ ਪਿੱਛੇ

ਵਾਸ਼ਿੰਗਟਨ :  ਕੋਰੋਨਾ ਵਾਇਰਸ ਦੁਨੀਆ ਦੇ ਲਗਭਗ 200 ਦੇਸ਼ਾਂ ਵਿਚ ਫੈਲ ਚੁੱਕਾ ਹੈ। ਦੁਨੀਆ ਭਰ ਦੇ ਕੁੱਲ 7,84,716 ਲੋਕ ਕੋਰੋਨਾ ਨਾਲ ਪੀੜਤ ਹਨ, ਜਦਕਿ 37,686 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਤਰ੍ਹਾਂ ਅਮਰੀਕਾ ਵਿਚ ਰੋਜ਼ਾਨਾ ਗਿਣਤੀ ਵੱਧ ਰਹੀ ਹੈ, ਇਸ ਨਾਲ ਲੱਗਦਾ ਹੈ ਕਿ ਜਲਦ ਹੀ ਇਹ ਮੌਤਾਂ ਦੇ ਮਾਮਲੇ ਵਿਚ ਚੀਨ ਨੂੰ ਵੀ ਪਿੱਛੇ ਛੱਡ ਦੇਵੇਗਾ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਮੁਤਾਬਕ, ਚੀਨ ਵਿਚ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 3,305 ਹੈ ਅਤੇ ਮਰੀਜ਼ਾਂ ਦੀ ਗਿਣਤੀ 81,518 ਹੈ।

PunjabKesari

USA ਵਿਚ 24 ਘੰਟੇ ਦੌਰਾਨ 253 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਇੱਥੇ ਮੌਤਾਂ ਦੀ ਗਿਣਤੀ 3,164 ਹੋ ਚੁੱਕੀ ਹੈ ਅਤੇ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 1,60,698 ‘ਤੇ ਪਹੁੰਚ ਗਈ ਹੈ। ਮੌਜੂਦਾ ਸਮੇਂ ਇੱਥੇ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵਿਸ਼ਵ ਦੇ ਕਿਸੇ ਵੀ ਦੇਸ਼ ਤੋਂ ਸਭ ਤੋਂ ਵੱਧ ਹੈ। ਅਮਰੀਕਾ ਦਾ ਨਿਊਯਾਰਕ ਸਭ ਤੋਂ ਵੱਧ ਪ੍ਰਭਾਵਿਤ ਹੈ। ਬੋਸਟਨ ਵਿਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਵਿਚ ਨੌਜਵਾਨ ਵੀ ਸ਼ਾਮਲ ਹਨ। ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ।

ਕਿਉਂ ਬੇਕਾਬੂ ਹੋ ਰਹੇ ਹਾਲਾਤ-
ਸੁਪਰ ਪਾਵਰ ਅਮਰੀਕਾ ਵਿਚ ਕੋਰੋਨਾ ਕਾਰਨ ਹਾਲਾਤ ਬੇਕਾਬੂ ਹੁੰਦੇ ਦਿਖਾਈ ਦੇ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਵੀ ਅਨੁਮਾਨ ਲਗਾਇਆ ਹੈ ਕਿ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੋ ਲੱਖ ਤੱਕ ਪੁੱਜ ਸਕਦੀ ਹੈ।

PunjabKesari
ਨਿਊਯਾਰਕ ਵਿਚ ਸਭ ਤੋਂ ਵਧ ਪੀੜਤ ਹਨ। ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਸੈਂਟਰ ਦੀ ਇਕ ਰਿਪੋਰਟ ਮੁਤਾਬਕ ਤਕਰੀਬਨ 40 ਫੀਸਦੀ ਮਰੀਜ਼ਾਂ ਦੀ ਉਮਰ 55 ਸਾਲ ਤੋਂ ਘੱਟ ਹੈ। ਇਨ੍ਹਾਂ ਵਿਚੋਂ ਅੱਧਿਆਂ ਦੀ ਉਮਰ 20 ਤੋਂ 44 ਸਾਲ ਵਿਚਕਾਰ ਹੈ। ਇਸ ਵਿਚਕਾਰ ਇਕ ਰਿਸਰਚ ਮੁਤਾਬਕ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਕਾਰਨ ਮੋਟੇ ਲੋਕ ਵਧੇਰੇ ਪ੍ਰਭਾਵਿਤ ਹੋ ਸਕਦੇ ਹਨ। ਲੋਕ ਸੋਸ਼ਲ ਡਿਸਟਿੰਗ ਨੂੰ ਵੀ ਨਹੀਂ ਅਪਣਾ ਰਹੇ ਹਨ ਅਤੇ ਨਾ ਹੀ ਘਰਾਂ ਵਿਚ ਟਿਕ ਰਹੇ ਹਨ। ਮੌਤਾਂ ਦੀ ਗਿਣਤੀ ਵਧਣ ਦੇ ਬਾਵਜੂਦ ਟਰੰਪ ਨੇ ਨਿਊਯਾਰਕ ਵਿਚ ਹੁਣ ਤਕ ਲਾਕਡਾਊਨ ਲਾਗੂ ਨਹੀਂ ਕੀਤਾ ਹੈ। ਇਸੇ ਕਾਰਨ ਅਮਰੀਕਾ ਵਿਚ ਹਾਲਾਤ ਬੇਕਾਬੂ ਹੁੰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਇਸ ਸੰਕਟ ਤੋਂ ਉਭਰਣ ਲਈ ਜੂਨ ਤੱਕ ਪੂਰੀ ਤਰ੍ਹਾਂ ਜ਼ੋਰ ਲਾ ਦੇਵੇਗਾ।

PunjabKesari
 

ਇਟਲੀ ਦੀ ਮਦਦ ਕਰੇਗਾ USA 
ਇਟਲੀ ਨੂੰ ਅਮਰੀਕਾ ਵਲੋਂ ਮਦਦ ਭੇਜੀ ਜਾ ਰਹੀ ਹੈ। ਅਮਰੀਕਾ 10 ਕਰੋੜ ਡਾਲਰ ਦੇ ਮੈਡੀਕਲ ਉਪਕਰਣ ਇਟਲੀ ਨੂੰ ਭੇਜੇਗਾ। ਅਮਰੀਕੀ ਰਾਸ਼ਟਰਪਤੀ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਟਰੰਪ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਮਦਦ ਦੇ ਤੌਰ ‘ਤੇ ਚੀਨ ਅਤੇ ਰੂਸ ਨੇ ਵੀ ਅਮਰੀਕਾ ਵਿਚ ਮੈਡੀਕਲ ਉਪਕਰਣ ਭੇਜੇ ਹਨ। 

PunjabKesari


author

Lalita Mam

Content Editor

Related News