ਇਸ ਦੇਸ਼ ਦੇ ਲੱਖਾਂ ਲੋਕਾਂ ਨੂੰ ਗੰਭੀਰ ਗਰੀਬੀ ਵੱਲ ਧਕੇਲ ਸਕਦੈ ਕੋਰੋਨਾ ਵਾਇਰਸ

Wednesday, May 20, 2020 - 03:19 PM (IST)

ਇਸ ਦੇਸ਼ ਦੇ ਲੱਖਾਂ ਲੋਕਾਂ ਨੂੰ ਗੰਭੀਰ ਗਰੀਬੀ ਵੱਲ ਧਕੇਲ ਸਕਦੈ ਕੋਰੋਨਾ ਵਾਇਰਸ

ਜਿਨੇਵਾ- ਸੰਯੁਕਤ ਰਾਸ਼ਟਰ ਡਾਇਰੈਕਟਰ ਜਨਰਲ ਐਂਟੋਨੀਓ ਗੁਤਾਰੇਸ ਨੇ ਬੁੱਧਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਅਫਰੀਕਾ ਦੇ ਵਿਕਾਸ ਦੇ ਲਈ ਖਤਰਾ ਹੈ ਤੇ ਇਹ ਲੱਖਾਂ ਲੋਕਾਂ ਨੂੰ ਗੰਭੀਰ ਗਰੀਬੀ ਵੱਲ ਧਕੇਲ ਸਕਦੀ ਹੈ।

ਸੰਯੁਕਤ ਰਾਸ਼ਟਰ ਮੁਖੀ ਨੇ 'ਅਫਰੀਕਾ ਵਿਚ ਕੋਵਿਡ-19 ਦੇ ਅਸਰ' 'ਤੇ ਇਕ ਨਵੀਂ ਰਿਪੋਰਟ ਜਾਰੀ ਕਰਦੇ ਹੋਏ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਅਫਰੀਕੀ ਦੇਸ਼ਾਂ ਨੇ ਇਸ ਸੰਕਟ ਵਿਚ ਤੇਜ਼ੀ ਨਾਲ ਕਦਮ ਚੁੱਕੇ ਹਨ। ਇਸ ਇਨਫੈਕਸ਼ਨ ਕਾਰਣ ਅਫਰੀਕੀ ਮਹਾਦੀਪ ਵਿਚ 2,500 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਉਮੀਦ ਤੋਂ ਘੱਟ ਹੀ ਹੈ। ਸੰਯੁਕਤ ਰਾਸ਼ਟਰ ਦੀ 28 ਪੇਜਾਂ ਦੀ ਰਿਪੋਰਟ ਮੁਤਾਬਕ ਇਹ ਵਾਇਰਸ ਸਾਰੇ ਅਫਰੀਕੀ ਦੇਸ਼ਾਂ ਵਿਚ ਫੈਲਿਆ ਹੈ ਤੇ ਜ਼ਿਆਦਾਤਰ ਦੇਸ਼ਾਂ ਵਿਚ 1,000 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਉਮੀਦ ਤੋਂ ਘੱਟ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਆਸ ਜਾਗੀ ਹੈ ਕਿ ਅਫਰੀਕੀ ਦੇਸ਼ ਇਸ ਮਹਾਮਾਰੀ ਦੇ ਚੱਲਦੇ ਬੁਰੇ ਹਾਲਾਤ ਤੋਂ ਬਚ ਜਾਵੇਗਾ। 

ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਮਹਾਮਾਰੀ ਤੋਂ ਪਹਿਲਾਂ ਹੀ ਸਾਲ ਵਿਚ 47 ਅਫਰੀਕੀ ਦੇਸ਼ਾਂ ਵਿਚ 83,000 ਤੋਂ 1,90,000 ਲੋਕਾਂ ਦੀ ਮੌਤ ਹੋ ਸਕਦੀ ਹੈ ਤੇ ਇਹ ਗਿਣਤੀ ਸਰਕਾਰਾਂ ਦੀਆਂ ਕੋਸ਼ਿਸ਼ਾਂ ਦੇ ਆਧਾਰ 'ਤੇ ਘੱਟ ਜਾਂ ਵਧ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਨੇ ਸਾਵਧਾਨ ਕੀਤਾ ਹੈ ਕਿ ਇਸ ਮਹਾਮਾਰੀ ਦਾ ਸਮਾਜਿਕ ਤੇ ਆਰਥਿਕ ਅਸਰ ਕਈ ਸਾਲ ਰਹੇਗਾ।


author

Baljit Singh

Content Editor

Related News