ਫਰਾਂਸ : 5 ਬਿ੍ਰਟਿਸ਼ ਨਾਗਰਿਕਾਂ 'ਚ ਕੋਰੋਨਾਵਾਇਰਸ ਦੀ ਪੁਸ਼ਟੀ

02/08/2020 8:02:15 PM

ਪੈਰਿਸ - ਫਰਾਂਸ ਨੇ ਸ਼ਨੀਵਾਰ ਨੂੰ ਆਖਿਆ ਹੈ ਕਿ ਦੇਸ਼ ਵਿਚ 5 ਬਿ੍ਰਟਿਸ਼ ਨਾਗਰਿਕਾਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਇਹ ਸਾਰੇ ਇਕ ਹੀ ਸਕੀ 'ਸ਼ੈਲੇ' (ਰੋਪ ਵੇਅ) ਵਿਚ ਰੁਕੇ ਸਨ। ਦੇਸ਼ ਦੀ ਸਿਹਤ ਮੰਤਰੀ ਆਗਨੇਸ ਬੁਜਯਿਨ ਨੇ ਦੱਸਿਆ ਕਿ ਫਰਾਂਸ ਵਿਚ ਕੋਰੋਨਾਵਾਇਰਸ ਦੇ ਕੁਲ 11 ਮਾਮਲਿਆਂ ਦਾ ਪਤਾ ਲੱਗਿਆ ਹੈ ਅਤੇ ਹੁਣ ਨਿਗਾਹਾਂ ਸਿੰਗਾਪੁਰ ਤੋਂ ਬਿ੍ਰਟੇਨ ਪਹੁੰਚੇ ਲੋਕਾਂ 'ਤੇ ਹਨ ਜੋ ਫ੍ਰਾਂਸੀਸੀ ਆਪਲਸ ਦੀਆਂ ਪਹਾਡ਼ੀਆਂ ਵਿਚ ਮੋਂਟ ਬਲਾਂਕ ਦੇ ਨੇਡ਼ੇ ਕੋਂਟਾਮਾਇੰਸ-ਮੋਂਟਾਜੋਈ ਵਿਚ ਠਹਿਰੇ ਸਨ।

ਬੁਜਯਿਨ ਖੁਦ ਇਕ ਡਾਕਟਰ ਹਨ। ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਲੋਕਾਂ ਵਿਚ ਵਿਸ਼ਾਣੂ ਦੇ ਗੰਭੀਰ ਸੰਕੇਤ ਨਹੀਂ ਦਿਖੇ ਹਨ। ਮੰਤਰੀ ਨੇ ਆਖਿਆ ਕਿ 5 ਬਿ੍ਰਟਿਸ਼ ਨਾਗਰਿਕਾਂ ਵਿਚ ਵਾਇਰਸ ਦੀ ਪੁਸ਼ਟੀ ਤੋਂ ਇਲਾਵਾ ਬਿ੍ਰਟਿਸ਼ ਨਾਗਰਿਕਾਂ ਨੂੰ ਵੀ ਨਿਗਰਾਨੀ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਸਾਰੇ ਪਿਛਲੇ ਮਹੀਨੇ ਜਨਵਰੀ ਵਿਚ ਉਸੇ ਸ਼ੈਲੀ ਵਿਚ ਠਹਿਰੇ ਸਨ।


Khushdeep Jassi

Content Editor

Related News