ਜਿਥੋਂ ਸ਼ੁਰੂ ਹੋਇਆ ਕੋਰੋਨਾਵਾਇਰਸ, ਤਸਵੀਰਾਂ ''ਚ ਦੇਖੋ ਉਸ ਸ਼ਹਿਰ ਦਾ ਹਾਲ

02/07/2020 3:05:47 PM

ਬੀਜਿੰਗ- ਚੀਨ ਦੇ ਵੁਹਾਨ ਸ਼ਹਿਰ ਬਾਰੇ ਪੂਰੀ ਦੁਨੀਆ ਵਿਚ ਚਰਚਾ ਹੋ ਰਹੀ ਹੈ। ਇਥੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਪੂਰੀ ਦੁਨੀਆ ਵਿਚ ਤਹਿਲਕਾ ਮਚਾ ਚੁੱਕਿਆ ਹੈ। ਹੁਣ ਤੱਕ ਇਸ ਖਤਰਨਾਕ ਵਾਇਰਸ ਕਾਰਨ ਇਕੱਲੇ ਚੀਨ ਵਿਚ 636 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਓ ਤਸਵੀਰਾਂ ਰਾਹੀਂ ਦੇਖਦੇ ਹਾਂ ਵੁਹਾਨ ਦਾ ਹਾਲ।

PunjabKesari

ਚੀਨ ਵਿਚ ਕੋਰੋਨਾਵਾਇਰਸ ਕਾਰਨ ਵੀਰਵਾਰ ਨੂੰ 73 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 636 ਹੋ ਗਈ। ਇਸ ਦੇ ਨਾਲ ਹੀ ਕੋਰੋਨਾਵਾਇਰਸ ਦੇ 31 ਹਜ਼ਾਰ ਤੋਂ ਵਧੇਰੇ ਪੀੜਤਾਂ ਦੀ ਪੁਸ਼ਟੀ ਹੋਈ ਹੈ। ਵੁਹਾਨ ਵਿਚ ਵੀਰਵਾਰ ਨੂੰ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਿਚ 1500 ਦਾ ਵਾਧਾ ਹੋਇਆ ਹੈ। ਹਾਲਾਂਕਿ ਅਧਿਕਾਰੀਆਂ ਨੇ ਵੀਰਵਾਰ ਨੂੰ ਕੁਝ ਮਰੀਜ਼ਾ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਵੀ ਦੇ ਦਿੱਤੀ।

PunjabKesari

ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਵੁਹਾਨ ਵਿਚ ਸੰਨਾਟਾ ਪਸਰਿਆ ਹੋਇਆ ਹੈ। ਸੜਕਾਂ ਵੀਰਾਨ ਹਨ, ਲੋਕ ਬਹੁਤ ਘੱਟ ਦਿਖ ਰਹੇ ਹਨ। ਜਿਥੇ ਦਿਖ ਰਹੇ ਹਨ ਉਹ ਵੀ ਮਾਸਕ ਪਾਏ ਹੋਏ ਹਨ।

PunjabKesari

ਚੀਨ ਦੀ ਸਰਕਾਰ ਨੇ ਇਸ ਵਾਇਰਸ ਦੇ ਚੱਲਦੇ ਕੁਝ ਸਖਤ ਪਾਬੰਦੀਆਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਰਾਨ ਘਰ ਤੋਂ ਬਾਹਰ ਭੋਜਨ ਕਰਨ 'ਤੇ ਰੋਕ ਲਾਈ ਗਈ ਹੈ ਤੇ ਕਈ ਵੱਡੀਆਂ ਇਮਾਰਤਾਂ ਵਿਚ ਲਿਫਟ ਬੰਦ ਕਰ ਦਿੱਤੀ ਗਈ ਹੈ।

PunjabKesari

ਇਹ ਸਾਰੇ ਉਪਾਅ ਇਸ ਲਈ ਕੀਤੇ ਜਾ ਰਹੇ ਹਨ ਤਾਂਕਿ ਇਹ ਵਾਇਰਸ ਵਧੇਰੇ ਨਾ ਫੈਲੇ ਤੇ ਪੀੜਤ ਲੋਕਾਂ ਦੇ ਸੰਪਰਕ ਵਿਚ ਹੋਰ ਲੋਕ ਨਾ ਆਉਣ। ਸਥਾਨਕ ਮੀਡੀਆ ਮੁਤਾਬਕ ਵੁਹਾਨ ਵਿਚ ਬਹੁਤ ਘੱਟ ਸਮੇਂ ਵਿਚ ਦੋ ਹਸਪਤਾਲ ਬਣਾਏ ਗਏ ਹਨ ਪਰ ਬਾਵਜੂਦ ਇਸ ਦੇ ਵੁਹਾਨ ਵਿਚ ਮਰੀਜ਼ਾਂ ਲਈ ਬੈੱਡ ਤੇ ਮੈਡੀਕਲ ਉਪਕਰਨਾਂ ਦੀ ਕਮੀ ਹੋ ਗਈ ਹੈ।

PunjabKesari

ਵੁਹਾਨ ਸ਼ਹਿਰ ਵਿਚ ਰਹਿਣ ਵਾਲੇ ਲੋਕ ਸ਼ਹਿਰ ਛੱਡ ਰਹੇ ਹਨ। ਵੱਡੀ ਗਿਣਤੀ ਵਿਚ ਲੋਕ ਹੋਰਾਂ ਥਾਵਾਂ 'ਤੇ ਜਾ ਚੁੱਕੇ ਹਨ। ਸ਼ਹਿਰ ਦੀਆਂ ਉੱਚੀਆਂ-ਉਚੀਆਂ ਇਮਾਰਤਾਂ ਖਾਲੀ ਨਜ਼ਰ ਆ ਰਹੀਆਂ ਹਨ। ਸੜਕਾਂ 'ਤੇ ਬੇਹੱਦ ਘੱਟ ਲੋਕ ਨਜ਼ਰ ਆ ਰਹੇ ਹਨ।

PunjabKesari


 


Baljit Singh

Content Editor

Related News