ਧਰਤੀ ਦੇ ਆਖਰੀ ਮਹਾਂਦੀਪ 'ਤੇ ਵੀ ਪੁੱਜਾ ਕੋਰੋਨਾ ਵਾਇਰਸ, ਮਿਲੇ 36 ਮਾਮਲੇ
Tuesday, Dec 22, 2020 - 08:05 PM (IST)
ਅੰਟਾਰਟਿਕਾ- ਹੁਣ ਤੱਕ ਅੰਟਾਰਟਿਕਾ ਸਿਰਫ਼ ਅਜਿਹਾ ਮਹਾਂਦੀਪ ਸੀ ਜਿੱਥੇ ਘਾਤਕ ਕੋਰੋਨਾ ਵਾਇਰਸ ਦੀ ਪਹੁੰਚ ਨਹੀਂ ਹੋ ਸਕੀ ਸੀ ਪਰ ਹੁਣ ਇੱਥੇ ਵੀ ਇਸ ਨੇ ਦਸਤਕ ਦੇ ਦਿੱਤੀ ਹੈ। ਸਪੈਨਿਸ਼ ਮੀਡੀਆ ਨੇ ਇਸ ਬਰਫੀਲੇ ਮਹਾਂਦੀਪ 'ਤੇ ਚਿੱਲੀਅਨ ਰਿਸਰਚ ਬੇਸ ਜਨਰਲ ਬਰਨਾਰਡੋ ਓ'ਹਿੱਗਿੰਸ ਰਿਕੈਲਮੇ ਨਾਲ ਜੁੜੇ 36 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਖ਼ਬਰ ਦਿੱਤੀ ਹੈ।
ਰਿਪੋਰਟਾਂ ਮੁਤਾਬਕ, ਸੰਕ੍ਰਮਿਤ ਵਿਅਕਤੀਆਂ ਨੂੰ ਚਿਲੀ ਦੇ ਪੁੰਟਾ ਅਰੇਨਾਸ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਇਕਾਂਤਵਾਸ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਹੁਣ ਆਇਰਲੈਂਡ ਨੇ ਬ੍ਰਿਟੇਨ ਦੀ ਯਾਤਰਾ 'ਤੇ 31 ਦਸੰਬਰ ਤੱਕ ਪਾਬੰਦੀ ਲਾਈ
ਸੰਕ੍ਰਮਿਤ 36 ਵਿਚੋਂ 26 ਵਿਅਕਤੀ ਚਿਲੀ ਦੀ ਫੌਜ ਦੇ ਮੈਂਬਰ ਹੋਣ ਦੀ ਖ਼ਬਰ ਹੈ, ਜਦੋਂ ਕਿ ਬਾਕੀ ਦੇ ਰੱਖ-ਰਖਾਅ ਨਾਲ ਜੁੜੇ ਕਰਮਚਾਰੀ ਦੱਸੇ ਜਾ ਰਹੇ ਹਨ। ਰਿਪੋਰਟਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਅੰਟਾਰਟਿਕਾ ਦੇ ਸਾਰੇ ਵੱਡੇ ਖੋਜ ਪ੍ਰੋਜੈਕਟਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਫਲਸਰੂਪ ਦੁਨੀਆ ਭਰ ਦੇ ਵਿਗਿਆਨੀਆਂ ਵੱਲੋਂ ਕੀਤੀ ਜਾ ਰਹੀ ਰਿਸਰਚ ਰੁਕ ਗਈ ਹੈ। ਅੰਟਾਰਟਿਕਾ ਵਿਚ ਕੋਈ ਜੱਦੀ ਵਸੋਂ ਨਹੀਂ ਹੈ ਪਰ ਸਰਦੀਆਂ ਦੌਰਾਨ ਲਗਭਗ 1000 ਖੋਜਕਰਤਾ ਅਤੇ ਹੋਰ ਸੈਲਾਨੀ ਇਸ ਮਹਾਂਦੀਪ 'ਤੇ ਠਹਿਰੇ ਹੋਏ ਹਨ। ਹੁਣ ਤੱਕ ਸੱਤ ਮਹਾਂਦੀਪਾਂ ਵਿਚੋਂ ਅੰਟਾਰਟਿਕਾ ਹੀ ਕੋਰੋਨਾ ਵਾਇਰਸ ਦੀ ਲਪੇਟ ਤੋਂ ਦੂਰ ਸੀ।
ਇਹ ਵੀ ਪੜ੍ਹੋ- UK ਲਈ ਉਡਾਣਾਂ ਰੱਦ ਹੋਣ ਪਿੱਛੋਂ ਏਅਰ ਇੰਡੀਆ ਨੇ ਦਿੱਤੀ ਇਹ ਵੱਡੀ ਰਾਹਤ
►ਮਹਾਮਾਰੀ ਨੂੰ ਰੋਕਣ ਵਿਚ ਕਿੱਥੇ ਹੋ ਰਹੀ ਗਲਤੀ, ਕੁਮੈਂਟ ਬਾਕਸ ਵਿਚ ਦਿਓ ਟਿੱਪਣੀ