ਇਟਲੀ ਵਿਚ 2,000 ਤੋਂ ਵੱਧ ਇਨਫੈਕਟਡ, 52 ਮੌਤਾਂ, ਇਹ ਇਲਾਕਾ ਸਭ ਤੋਂ ਘਾਤਕ

Tuesday, Mar 03, 2020 - 03:38 PM (IST)

ਇਟਲੀ ਵਿਚ 2,000 ਤੋਂ ਵੱਧ ਇਨਫੈਕਟਡ, 52 ਮੌਤਾਂ, ਇਹ ਇਲਾਕਾ ਸਭ ਤੋਂ ਘਾਤਕ

ਰੋਮ/ਨਵੀਂ ਦਿੱਲੀ— ਇਟਲੀ ਦੀ ਹਵਾਈ ਯਾਤਰਾ ਕਰਨ ਤੋਂ ਪਹਿਲਾਂ ਉਸ ਦੇ ਜਿਸ ਇਲਾਕੇ ਵਿਚ ਜਾ ਰਹੇ ਹੋ ਉਸ ਦੀ ਖਬਰ ਜ਼ਰੂਰ ਰੱਖੋ ਕਿਉਂਕਿ ਵਾਇਰਸ ਨਾਲ ਹਾਲਾਤ ਕਾਫੀ ਖਰਾਬ ਹੋ ਰਹੇ ਹਨ। ਸਾਵਧਾਨੀ ਬਿਨਾਂ ਯਾਤਰਾ ਕਰਨਾ ਮਹਿੰਗਾ ਪੈ ਸਕਦਾ ਹੈ। ਇਸ ਦਾ ਕਾਰਨ ਹੈ ਕਿ ਇਟਲੀ ਵਿਚ ਕੋਰੋਨਾਵਾਇਰਸ ਸੰਕਰਮਣ ਦੀ ਗਿਣਤੀ ਵੱਧ ਕੇ 2,036 ਹੋ ਗਈ ਹੈ, ਜੋ ਪਿਛਲੇ ਦਿਨ ਦੇ ਮੁਕਾਬਲੇ ਲਗਭਗ 20 ਫੀਸਦੀ ਵਧੀ ਹੈ। ਉੱਥੇ ਹੀ, ਮੌਤਾਂ ਦੀ ਗਿਣਤੀ 34 ਤੋਂ ਵੱਧ ਕੇ 52 ਹੋ ਗਈ ਹੈ। ਇਹ ਪ੍ਰਕੋਪ ਉੱਤਰੀ ਇਟਲੀ ਵਿਚ ਹੈ।

 

PunjabKesari

ਸਭ ਤੋਂ ਵੱਧ ਇਨਫੈਕਟਡ ਲੋਂਬਾਰਡੀ ਵਿਚ 1,077, ਐਮਿਲਿਆ-ਰੋਮਾਗਨਾ ਵਿਚ 324, ਵੇਨੇਟੋ ਵਿਚ 271, ਪਿਡਮੋਂਟ ਵਿਚ 51 ਅਤੇ ਮਾਰਕੇ ਵਿਚ 34 ਮਾਮਲੇ ਸਾਹਮਣੇ ਆਏ ਹਨ। ਯੂਰਪ 'ਚ ਇਨੀਂ ਦਿਨੀਂ ਇਟਲੀ ਸਭ ਤੋਂ ਬੁਰੇ ਹਾਲਾਤ 'ਚੋਂ ਲੰਘ ਰਿਹਾ ਹੈ। ਜਿਨ੍ਹਾਂ ਲੋਕਾਂ ਦੀ ਵਾਇਰਸ ਕਾਰਨ ਹੁਣ ਤੱਕ ਮੌਤ ਹੋਈ ਹੈ ਉਹ ਸਾਰੇ ਇਟਲੀ ਦੇ ਨਾਗਰਿਕ ਹਨ। ਜ਼ਿਆਦਾਤਰ ਮੌਤਾਂ ਲੋਂਬਾਰਡੀ ਦੇ ਉੱਤਰੀ ਖੇਤਰ  ਵਿਚ ਹੋਈਆਂ ਹਨ, ਜੋ ਕਿ ਇਟਲੀ 'ਚ ਇਸ ਪ੍ਰਕੋਪ ਦਾ ਕੇਂਦਰ ਹੈ। ਮਰਨ ਵਾਲਿਆਂ ਵਿਚੋਂ ਬਹੁਤੇ ਬਜ਼ੁਰਗ ਸਨ, ਕਈਆਂ ਦੀ ਉਮਰ 80 ਸਾਲ ਤੋਂ ਜ਼ਿਆਦਾ ਸੀ।

ਮਿਲਾਨ ਦੇ ਡੋਮੋ ਸਮੇਤ ਕਈ ਸੈਲਾਨੀ ਸਥਾਨਾਂ ਨੇ ਸੋਮਵਾਰ ਨੂੰ ਟੂਰਿਸਟਾਂ ਲਈ ਆਪਣੇ ਦਰਵਾਜ਼ੇ ਦੁਬਾਰਾ ਖੋਲ੍ਹ ਦਿੱਤੇ ਹਨ ਪਰ ਇਨਫੈਕਸ਼ਨ ਦੇ ਫੈਲਣ ਨੂੰ ਰੋਕਣ ਲਈ ਭੀੜ ਦੀ ਇਜਾਜ਼ਤ ਨਹੀਂ ਹੈ। ਇਟਲੀ ਵਿਚ ਪਿਛਲੇ 10 ਦਿਨਾਂ ਵਿਚ ਮਾਮਲਿਆਂ ਦੀ ਗਿਣਤੀ ਵਿਚ ਭਾਰੀ ਵਾਧਾ ਦੇਖਿਆ ਗਿਆ ਹੈ।

ਇਟਲੀ ਦੇ ਪ੍ਰਧਾਨ ਮੰਤਰੀ ਜਿਸੇਪ ਕੌਂਟੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਅਤੇ ਸਿਹਤ ਅਧਿਕਾਰੀਆਂ ਦੀ ਸਲਾਹ ਦੀ ਪਾਲਣਾ ਕਰਨ। ਯੂ. ਐੱਸ. ਏਅਰਲਾਈਨਾਂ ਦੀ ਮਿਲਾਨ ਲਈ ਉਡਾਣਾਂ ਨੂੰ 25 ਅਪ੍ਰੈਲ ਤੱਕ ਲਈ ਮੁਅੱਤਲ ਹਨ। ਮਿਲਾਨ ਇਟਲੀ ਦੇ ਲੋਂਬਾਰਡੀ 'ਚ ਹੈ। ਉੱਥੇ ਹੀ, ਭਾਰਤ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੀਆ, ਈਰਾਨ ਅਤੇ ਇਟਲੀ ਦੀ ਗੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ।

ਕੋਰੋਨਾਵਾਇਰਸ ਨਾਲ ਹਾਲਾਤ

PunjabKesariਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਭਾਰਤ 'ਚ ਦੋ ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੜਕੰਪ ਮਚ ਗਿਆ ਹੈ। ਇਹ 2 ਮਾਮਲੇ ਦਿੱਲੀ ਅਤੇ ਤੇਲੰਗਾਨਾ 'ਚ ਸਾਹਮਣੇ ਆਏ ਹਨ। ਦਿੱਲੀ 'ਚ ਜਿਸ ਵਿਅਕਤੀ 'ਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਉਸ ਦੀ ਟਰੈਵਲ ਹਿਸਟਰੀ ਇਟਲੀ ਅਤੇ ਬ੍ਰਿਟੇਨ ਦੀ ਹੈ, ਜਦੋਂ ਕਿ ਤੇਲੰਗਾਨਾ ਮਾਮਲੇ 'ਚ ਵਿਅਕਤੀ ਦੁਬਈ ਤੋਂ ਵਾਪਸ ਆਇਆ ਹੈ।

 

ਇਹ ਵੀ ਪੜ੍ਹੋ ►GoAir ਦੇ ਰਹੀ ਹੈ ਚੰਡੀਗੜ੍ਹ ਤੋਂ ਦਿੱਲੀ ਦੀ ਸਸਤੀ ਟਿਕਟ, ਜਾਣੋ ਕਿਰਾਏਰਸੋਈ ਤੇਲ ਕੀਮਤਾਂ 'ਤੇ ਵੱਡੀ ਰਾਹਤ, ਇੰਨਾ ਹੋਣ ਜਾ ਰਿਹਾ ਹੈ ਸਸਤਾਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦਾ ਹੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾPAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾIPHONE ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਐਪਲ ਨੇ ਕੀਮਤਾਂ 'ਚ ਕੀਤਾ ਇੰਨਾ ਵਾਧਾ ►ਹੁਣ ਫਲਾਈਟ 'ਚ ਲੈ ਸਕੋਗੇ Wi-Fi ਦਾ ਮਜ਼ਾ, ਸਰਕਾਰ ਨੇ ਦਿੱਤੀ ਹਰੀ ਝੰਡੀ


Related News