ਯੂਰਪ ''ਚ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਦੇ ਮਾਮਲਿਆਂ ''ਚ ਹੋਇਆ 11 ਫੀਸਦੀ ਵਾਧਾ : WHO

11/25/2021 1:08:10 AM

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਪਿਛਲੇ ਹਫ਼ਤੇ ਯੂਰਪ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ 11 ਫੀਸਦੀ ਦਾ ਵਾਧਾ ਹੋਇਆ ਅਤੇ ਦੁਨੀਆ ਦਾ ਇਹ ਇਕਲੌਤਾ ਖੇਤਰ ਹੈ ਜਿਥੇ ਕੋਵਿਡ-19 ਦੇ ਮਾਮਲੇ ਅਕਤੂਬਰ ਦੇ ਮੱਧ ਤੋਂ ਲਗਾਤਾਰ ਵਧ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਮੰਗਲਵਾਰ ਨੂੰ ਮਹਾਮਾਰੀ ਨੂੰ ਲੈ ਕੇ ਆਪਣੇ ਹਫ਼ਤਾਵਾਰੀ ਮੁਲਾਂਕਣ 'ਚ ਕਿਹਾ ਕਿ ਗਲੋਬਲ ਪੱਧਰ 'ਤੇ ਇਨਫੈਕਸ਼ਨ ਦੇ ਮਾਮਲਿਆਂ ਅਤੇ ਮੌਤਾਂ 'ਚ ਲਗਭਗ 6 ਫੀਸਦੀ ਦੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਬ੍ਰਿਟੇਨ : ਸੰਸਦ 'ਚ ਬੱਚਿਆਂ ਨੂੰ ਲਿਆਉਣ 'ਤੇ ਪਾਬੰਦੀ ਲਾਏ ਜਾਣ ਕਾਰਨ ਸੰਸਦ ਮੈਂਬਰ ਨਾਰਾਜ਼

ਪਿਛਲੇ ਹਫ਼ਤੇ ਇਨਫੈਕਸ਼ਨ ਦੇ ਲਗਭਗ 36 ਲੱਖ ਮਾਮਲੇ ਆਏ ਅਤੇ 51,000 ਲੋਕਾਂ ਦੀ ਮੌਤ ਹੋਈ। ਡਬਲਯੂ.ਐੱਚ.ਓ. ਦੇ ਯੂਰਪ ਦੇ ਨਿਰਦੇਸ਼ਕ ਡਾ. ਹੈਂਸ ਕਲੂਜ਼ ਨੇ ਚਿਤਾਵਨੀ ਦਿੱਤੀ ਕਿ ਜਲਦ ਸਾਵਧਾਨੀ ਕਦਮ ਨਹੀਂ ਚੁੱਕੇ ਗਏ ਤਾਂ ਮਹਾਦੀਪ 'ਚ ਬਸੰਤ ਦੇ ਮੌਸਤ ਤੱਕ 7,00,000 ਹੋਰ ਮੌਤਾਂ ਹੋ ਸਕਦੀਆਂ ਹਨ। ਕਲੂਜ ਨੇ ਕਿਹਾ ਕਿ ਯੂਰਪੀਨ ਖੇਤਰ ਕੋਵਿਡ-19 ਮਹਾਮਾਰੀ ਦੀ ਮਜ਼ਬੂਤ ਪਰੜ 'ਚ ਬਣਿਆ ਹੋਇਆ ਹੈ। ਉਨ੍ਹਾਂ ਨੇ ਦੇਸ਼ਾਂ ਨੂੰ ਟੀਕਾਕਰਨ ਵਧਾਉਣ ਅਤੇ ਲਾਕਡਾਊਨ ਦੇ ਅੰਤਿਮ ਉਪਾਅ ਤੋਂ ਬਚਣ ਲਈ ਮਾਸਕ ਲਾਉਣ ਅਤੇ ਸਮਾਜਿਕ ਦੂਰੀ ਵਰਗੇ ਹੋਰ ਉਪਾਅ ਦਾ ਪਾਲਣ ਕਰਨ ਦੀ ਮੰਗ ਕੀਤੀ। 

ਇਹ ਵੀ ਪੜ੍ਹੋ : ਸਵੀਡਨ ਦੀ ਪਹਿਲੀ ਮਹਿਲਾ PM ਮੇਗਡਾਲੇਨਾ ਨੇ ਕੁਝ ਹੀ ਘੰਟਿਆਂ ਬਾਅਦ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਕਲੂਜ ਨੇ ਕਿਹਾ ਕਿ ਡਬਲਯੂ.ਐੱਚ.ਓ. ਦੇ ਮੱਧ ਏਸ਼ੀਆ ਤੱਕ ਫੈਲੇ ਯੂਰਪੀਨ ਖੇਤਰ 'ਚ ਟੀਕੇ ਦੀ ਇਕ ਅਰਬ ਤੋਂ ਜ਼ਿਆਦਾ ਖੁਰਾਕ ਦਿੱਤੀ ਗਈ ਹੈ। ਪਿਛਲੇ ਹਫ਼ਤੇ 'ਚ ਆਸਟ੍ਰੀਆ, ਨੀਦਰਲੈਂਡ ਅਤੇ ਬੈਲਜ਼ੀਅਮ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਨੂੰ ਰੋਕਣ ਲਈ ਲਾਕਡਾਊਨ ਸਮੇਤ ਸਾਰੇ ਸਖ਼ਤ ਉਪਾਅ ਨੂੰ ਅਪਣਾਇਆ ਹੈ। ਜਰਮਨੀ 'ਚ ਵੀ ਇਸ ਹਫ਼ਤੇ ਮੌਤ ਦੀ ਗਿਣਤੀ 1,00,000 ਤੋਂ ਜ਼ਿਆਦਾ ਹੋਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ : ਜਰਮਨੀ 'ਚ ਨਵੀਂ ਸਰਕਾਰ ਲਈ ਤਿੰਨ ਦਲਾਂ ਦਰਮਿਆਨ ਸਮਝੌਤਾ, ਮਰਕੇਲ ਯੁੱਗ ਦਾ ਹੋਵੇਗਾ ਅੰਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News