ਸ਼੍ਰੀਲੰਕਾ ਪਹੁੰਚਿਆ ਕੋਰੋਨਾਵਾਇਰਸ, ਪਹਿਲਾ ਮਾਮਲਾ ਆਇਆ ਸਾਹਮਣੇ

Tuesday, Jan 28, 2020 - 01:42 AM (IST)

ਸ਼੍ਰੀਲੰਕਾ ਪਹੁੰਚਿਆ ਕੋਰੋਨਾਵਾਇਰਸ, ਪਹਿਲਾ ਮਾਮਲਾ ਆਇਆ ਸਾਹਮਣੇ

ਕੋਲੰਬੀਆ - ਸ਼੍ਰੀਲੰਕਾ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਤੋਂ ਪੀਡ਼ਤ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਪੀਡ਼ਤ ਮਹਿਲਾ ਚੀਨੀ ਸੈਲਾਨੀ ਹੈ। ਦੇਸ਼ ਦੇ ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਡਾ. ਸੁਦਥ ਸਮਰਵੀਰਾ ਨੇ ਦੱਸਿਆ ਕਿ ਪੀਡ਼ਤ ਮਹਿਲਾ ਦੀ ਉਮਰ ਕਰੀਬ 40 ਸਾਲ ਹੈ ਅਤੇ ਉਹ ਪਿਛਲੇ ਹਫਤੇ ਚੀਨ ਦੇ ਹੁਬੇਈ ਸੂਬੇ ਤੋਂ ਸੈਲਾਨੀ ਦੇ ਰੂਪ ਵਿਚ ਸ਼੍ਰੀਲੰਕਾ ਆਈ ਸੀ।

ਬੁਖਾਰ ਤੋਂ ਪੀਡ਼ਤ ਮਹਿਲਾ ਨੂੰ ਸ਼ਨੀਵਾਰ ਨੂੰ ਰਾਜ ਵੱਲੋਂ ਸੰਚਾਲਿਤ ਇਕ ਹਸਪਾਤਲ ਵਿਚ ਦਾਖਲ ਕਰਾਇਆ ਗਿਆ ਸੀ। ਇਸ ਹਸਪਤਾਲ ਵਿਚ ਘਾਤਕ ਇੰਫੈਕਸ਼ਨ ਨਾਲ ਪੀਡ਼ਤ ਲੋਕਾਂ ਦਾ ਇਲਾਜ ਹੁੰਦਾ ਹੈ। ਦੱਸ ਦਈਏ ਕਿ ਚੀਨ ਵਿਚ ਖਤਰਨਾਕ ਕੋਰੋਨਾਵਾਇਰਸ ਨਾਲ ਹੁਣ ਤੱਕ 80 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,744 ਲੋਕਾਂ ਦੇ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਜ ਕਰਾ ਰਹੇ ਲੋਕਾਂ ਵਿਚੋਂ 461 ਮਰੀਜ਼ਾ ਦੀ ਹਾਲਤ ਨਾਜ਼ੁਕ ਹੈ। ਇਸ ਵਾਇਰਸ ਦੀ ਅਧਿਕਾਰਕ ਤੌਰ 'ਤੇ 2019-ਐਨ. ਸੀ. ਓ. ਵੀ. ਆਖਿਆ ਜਾ ਰਿਹਾ ਹੈ। ਕਮਿਸ਼ਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 769 ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਦੱਸ ਦਈਏ ਕਿ ਇਸ ਵਾਇਰਸ ਨਾਲ ਕਰੀਬ 2,744 ਲੋਕਾਂ ਦੇ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ।


author

Khushdeep Jassi

Content Editor

Related News