ਕੋਰੋਨਾ ਦੇ ਨਵੇਂ ਮਾਮਲਿਆਂ ਕਾਰਨ ਨਿਊਜ਼ੀਲੈਂਡ ਵਿਚ ਫਿਰ ਤਾਲਾਬੰਦੀ

Wednesday, Aug 12, 2020 - 09:18 AM (IST)

ਕੋਰੋਨਾ ਦੇ ਨਵੇਂ ਮਾਮਲਿਆਂ ਕਾਰਨ ਨਿਊਜ਼ੀਲੈਂਡ ਵਿਚ ਫਿਰ ਤਾਲਾਬੰਦੀ

ਵੈਲਿੰਗਟਨ- ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਣ ਲਈ ਬੁੱਧਵਾਰ ਤੋਂ 3 ਦਿਨਾਂ ਲਈ ਲੈਵਲ 3 ਦੀ ਸਖਤ ਤਾਲਾਬੰਦੀ ਲਾਗੂ ਕੀਤੀ ਜਾਵੇਗੀ ਜਦਕਿ ਕੋਰੋਨਾ ਦੇ  4 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਬਾਕੀ ਦੇਸ਼ ਵਿਚ ਲੈਵਲ 2 ਦਾ ਲਾਕਡਾਊਨ ਲਗਾਇਆ ਜਾਵੇਗਾ।
ਦੇਸ਼ ਦੀ ਪ੍ਰਧਾਨ ਮੰਤਰੀ ਜੈਕਿੰਡਾ ਅਰਡਰਨ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਆਕਲੈਂਡ ਵਿਚ ਬੁੱਧਵਾਰ ਦੁਪਹਿਰ ਤੋਂ ਲੈਵਲ 3 ਦੀ ਤਾਲਾਬੰਦੀ ਲਗਾਈ ਜਾਵੇਗੀ ਜੋ ਸ਼ੁੱਕਰਵਾਰ ਰਾਤ ਤੱਕ ਜਾਰੀ ਰਹੇਗੀ।  
ਉਨ੍ਹਾਂ ਨੇ ਕਿਹਾ ਕਿ ਇਹ ਤਿੰਨ ਦਿਨ ਪ੍ਰਸ਼ਾਸਨ ਨੂੰ ਸਥਿਤੀ ਦੀ ਸਮੀਖਿਆ ਕਰਨ, ਜਾਣਕਾਰੀ ਜੁਟਾਉਣ ਅਤੇ ਵਾਇਰਸ ਪੀੜਤ ਵਿਅਕਤੀਆਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਵਿਚ ਮਦਦ ਕਰਨਗੇ। 
ਜ਼ਿਕਰਯੋਗ ਹੈ ਕਿ ਆਕਲੈਂਡ ਵਿਚ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਦੇਸ਼ ਵਿਚ 102 ਦਿਨਾਂ ਦੇ ਅੰਦਰ ਇਸ ਵਾਇਰਸ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਹ ਲੋਕ ਕਿਸ ਦੇ ਸੰਪਰਕ ਵਿਚ ਆਉਣ ਨਾਲ ਵਾਇਰਸ ਪੀੜਤ ਹੋਏ ਹਨ, ਇਸ ਦਾ ਵੀ ਅਜੇ ਪਤਾ ਲਗਾਇਆ ਜਾ ਰਿਹਾ ਹੈ।  


author

Lalita Mam

Content Editor

Related News