''ਕੋਰੋਨਾ'' ਕਾਰਨ ਸਭ ਤੋਂ ਘੱਟ ਉਮਰ ਦੀ ਔਰਤ ਦੀ ਮੌਤ, ਡਿਲਵਰੀ ਤੋਂ ਬਾਅਦ ਤੋੜਿਆ ਦਮ

03/21/2020 5:56:42 PM

ਵਰਸਾ- ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਇਟਲੀ ਵਿਚ ਕੋਰੋਨਾਵਾਇਰਸ ਕਾਰਨ ਮਰਨ ਵਾਲੀਆਂ ਦੀ ਗਿਣਤੀ 4000 ਪਾਰ ਕਰ ਗਈ ਹੈ। ਇਸ ਮਹਾਮਾਰੀ ਕਾਰਨ ਜਿਥੇ ਮਰਨ ਵਾਲਿਆਂ ਵਿਚ ਵਧੇਰੇ ਗਿਣਤੀ ਬਜ਼ੁਰਗਾਂ ਦੀ ਹੈ ਉਥੇ ਹੀ ਪੋਲੈਂਡ ਵਿਚ ਇਕ ਸਿਹਤਮੰਦ ਔਰਤ ਨੇ ਸਿਰਫ 27 ਸਾਲ ਦੀ ਉਮਰ ਵਿਚ ਕੋਰੋਨਾਵਾਇਰਸ ਕਾਰਨ ਦਮ ਤੋੜ ਦਿੱਤਾ ਹੈ।

PunjabKesari

ਮਹਿਲਾ ਦੀ ਮੌਤ ਇਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਔਰਤ ਪੂਰੀ ਤਰ੍ਹਾਂ ਨਾਲ ਸਿਹਤਮੰਦ ਸੀ। ਪੋਲੈਂਡ ਵਿਚ ਇਹ ਕੋਰੋਨਾਵਾਇਰਸ ਕਾਰਨ 6ਵੀਂ ਮੌਤ ਹੈ ਜਦਕਿ ਦੁਨੀਆਭਰ ਵਿਚ ਸਭ ਤੋਂ ਘੱਟ ਉਮਰ ਵਿਚ ਮੌਤ ਦਾ ਇਹ ਪਹਿਲਾ ਮਾਮਲਾ ਹੈ। ਇਸ ਮਹਿਲਾ ਨੂੰ ਕੋਰੋਨਾਵਾਇਰਸ ਆਪਣੀ ਮਾਂ ਦੇ ਕਾਰਨ ਹੋਇਆ ਸੀ, ਜੋ ਹਾਲ ਹੀ ਵਿਚ ਇਟਲੀ ਤੋਂ ਪਰਤੀ ਸੀ। ਤੁਹਾਨੂੰ ਦੱਸ ਦਈਏ ਕਿ ਇਟਲੀ ਇਸ ਗਲੋਬਲ ਮਹਾਮਾਰੀ ਦਾ ਕੇਂਦਰ ਬਣ ਗਿਆ ਹੈ।

PunjabKesari

ਪੋਲੈਂਡ ਮੀਡੀਆ ਮੁਤਾਬਕ ਮਹਿਲਾ ਨੇ ਕੁਝ ਦਿਨ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ ਸੀ ਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਨਹੀਂ ਸੀ। ਇਸ ਤੋਂ ਬਾਅਦ ਪੋਲੈਂਡ ਸਿਹਤ ਸਕੱਤਰ ਮੈਟ ਹੈਨਕਾਕ ਨੇ ਲੋਕਾਂ ਨੂੰ 12 ਹਫਤਿਆਂ ਤੱਕ ਸੋਸ਼ਲ ਡਿਸਟੈਂਸ ਬਣਾਉਣ ਲਈ ਕਿਹਾ ਹੈ। ਸਰਕਾਰ ਇਥੇ ਹੋਰ ਵੀ ਕਈ ਨੀਤੀਆਂ ਦਾ ਐਲਾਨ ਕਰਨ ਵਾਲੀ ਹੈ।

PunjabKesari

ਇਸ ਤੋਂ ਇਲਾਵਾ ਪੋਲੈਂਡ ਸਰਕਾਰ ਤਕਰੀਬਨ 14 ਲੱਖ ਲੋਕਾਂ ਨੂੰ ਮੋਬਾਈਲ 'ਤੇ ਸੰਦੇਸ਼ ਤੇ ਪੱਤਰ ਰਾਹੀਂ ਸੰਦੇਸ਼ ਭੇਜ ਕੇ ਵੱਖਰਾ ਰਹਿਣ ਦੀ ਸਲਾਹ ਦੇਵੇਗੀ। ਇਹਨਾਂ ਵਿਚ ਵਧੇਰੇ ਲੋਕ ਉਹ ਹਨ, ਜਿਹਨਾਂ ਨੂੰ ਪਹਿਲਾਂ ਹੀ ਕੈਂਸਰ, ਦਿਲ ਜਾਂ ਕਿਡਨੀ ਨਾਲ ਜੁੜੀਆਂ ਬੀਮਾਰੀਆਂ ਹਨ।

PunjabKesari


Baljit Singh

Content Editor

Related News