ਕੋਰੋਨਾਵਾਇਰਸ: ਅਮਰੀਕਾ ''ਚ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ

Saturday, Mar 21, 2020 - 11:44 AM (IST)

ਕੋਰੋਨਾਵਾਇਰਸ: ਅਮਰੀਕਾ ''ਚ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ

ਵਾਸ਼ਿੰਗਟਨ- ਭਾਰਤ ਵਲੋਂ ਅੰਤਰਰਾਸ਼ਟਰੀ ਵਪਾਰਕ ਉਡਾਣਾਂ 'ਤੇ ਲਾਈ ਗਈ ਹਫਤੇ ਭਰ ਦੀ ਰੋਕ 22 ਮਾਰਚ ਤੋਂ ਪ੍ਰਭਾਵੀ ਹੋਣ ਦੇ ਨਾਲ ਹੀ ਅਮਰੀਕਾ ਵਿਚ ਭਾਰਤੀ ਦੂਤਘਰ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਤੇ ਵੱਖਰੇ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਲਈ ਇਕ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।

ਤੇਜ਼ੀ ਨਾਲ ਫੈਲ ਰਹੀ ਇਸ ਜਾਨਲੇਵਾ ਬੀਮਾਰੀ ਦੇ ਕਾਰਨ ਸ਼ੁੱਕਰਵਾਰ ਸ਼ਾਮ ਤੱਕ ਅਮਰੀਕਾ ਵਿਚ ਕੁੱਲ 230 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 18 ਹਜ਼ਾਰ ਪਾਰ ਕਰ ਗਈ। ਅਮਰੀਕਾ ਦੇ ਸਾਰੇ 50 ਸੂਬਿਆਂ ਤੇ ਕੋਬੰਲੀਆ ਜ਼ਿਲੇ ਦੇ ਨਾਲ ਹੀ ਪਿਓਟੋ ਰਿਕੋ ਤੋਂ ਵੀ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਜਾਨ ਹਾਪਕਿਨਸ ਕੋਰੋਨਾਵਾਇਰਸ ਟ੍ਰੈਕਰ ਦੇ ਮੁਤਾਬਕ ਦੁਨੀਆਭਰ ਵਿਚ ਇਸ ਵਾਇਰਸ ਕਾਰਨ 11 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਤਕਰੀਬਨ 160 ਦੇਸ਼ਾਂ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਇਸ ਦੇ ਇਨਫੈਕਸ਼ਨ ਦੇ 2.7 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕਾ ਵਿਚ ਮੌਜੂਦਾ ਭਾਰਤੀ ਨਾਗਰਿਕਾਂ ਦੇ ਲਈ ਕੋਵਿਡ-19 ਦੇ ਸਬੰਧ ਵਿਚ ਜਾਰੀ ਸਲਾਹ ਵਿਚ ਦੂਤਘਰ ਨੇ ਸ਼ੁੱਕਰਵਾਰ ਨੂੰ ਉਹਨਾਂ ਨੂੰ ਸੁਰੱਖਿਅਤ ਰਹਿਣ ਤੇ ਆਪਣੇ-ਆਪਣੇ ਘਰਾਂ ਵਿਚ ਵੱਖਰੇ ਰਹਿਣ ਤੇ ਅਮਰੀਕੀ ਰੋਗ ਕੰਟਰੋਲ ਕੇਂਦਰ 'ਤੇ ਮੌਜੂਦ ਸਲਾਹਾਂ ਦਾ ਪਾਲਣ ਕਰਨ ਲਈ ਕਿਹਾ ਹੈ।

ਦੂਤਘਰ ਨੇ ਕਿਹਾ ਕਿ ਸਮਾਜਿਕ ਦੂਰੀ ਬਣਾਉਣ ਨਾਲ ਜੁੜੇ ਨਿਯਮਾਂ ਦਾ ਪਾਲਣ ਕਰੋ ਤੇ ਗੈਰ-ਜ਼ਰੂਰੀ ਯਾਤਰਾ ਤੋਂ ਬਚੋ। ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਵਿਚ ਸੀ.ਡੀ.ਸੀ. ਦੀ ਵੈੱਸਾਈਟ 'ਤੇ ਦਿੱਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਨਜ਼ਰ ਆਉਣ 'ਤੇ ਸਥਾਨਕ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰੋ। ਉਸ ਨੇ ਕਿਹਾ ਕਿ ਰੋਕ ਦੀ ਇਸ ਮਿਆਦ ਦੌਰਾਨ ਅਮਰੀਕਾ ਵਿਚ ਵੀਜ਼ਾ ਮਿਆਦ ਵਧਾਉਣ ਦੇ ਲਈ ਅਮਰੀਕੀ ਨਾਗਰਿਕ ਤੇ ਇਮੀਗ੍ਰੇਸ਼ਨ ਸੇਵਾ ਦੀ ਵੈੱਬਸਾਈਟ ਦੇਖੋ। ਇਥੇ ਭਾਰਤੀ ਦੂਤਘਰ ਤੇ ਨਿਊਯਾਰਕ, ਸ਼ਿਕਾਗੋ, ਸਾਨ ਫ੍ਰਾਂਸਿਸਕੋ, ਹਿਊਸਟਨ ਤੇ ਅਟਲਾਂਟਾ ਵਿਚ ਉਸ ਦਾ ਡਿਪਲੋਮੈਟਿਕ ਮਿਸ਼ਨ ਆਪਣੇ ਨਾਗਰਿਕਾਂ, ਭਾਰਤੀ ਵਿਦਿਆਰਥੀਆਂ ਤੇ ਭਾਰਤ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਲੋਕਾਂ ਦੇ ਲਈ ਹਰ ਵੇਲੇ ਮੌਜੂਦ ਹੈ।


author

Baljit Singh

Content Editor

Related News