ਜਰਮਨੀ 'ਚ ਕੋਰੋਨਾ ਕਾਰਣ ਹਾਲਾਤ ਖਰਾਬ, 'ਟ੍ਰੈਵਲ ਵਾਰਨਿੰਗ' ਤੋਂ ਬਾਅਦ 14 ਦਿਨ ਦਾ ਲਾਕਡਾਊਨ ਲਾਉਣ ਦੀ ਤਿਆਰੀ
Monday, Mar 29, 2021 - 03:53 AM (IST)
ਬਰਲਿਨ - ਦੁਨੀਆ ਭਰ ਵਿਚ ਕੋਰੋਨਾ ਦੀ ਨਵੀਂ ਲਹਿਰ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਕਾਰਣ ਕਈ ਮੁਲਕਾਂ ਵੱਲੋਂ ਲਾਕਡਾਊਨ ਲਾ ਸਖਤ ਹੁਕਮ ਜਾਰੀ ਕੀਤੇ ਗਏ ਹਨ। ਉਥੇ ਜਰਮਨੀ ਵਿਚ ਵੀ ਕੋਰੋਨਾ ਵਾਇਰਸ ਕਾਰਣ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਇਥੇ ਫਿਰ ਤੋਂ 14 ਦਿਨ ਦਾ ਸਖਤ ਲਾਕਡਾਊਨ ਲਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਜਰਮਨੀ ਦੇ ਸਿਹਤ ਮੰਤਰੀ ਜੇਂਸ ਸਪੈਨ ਨੇ ਆਖਿਆ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਮੁਲਕ ਵਿਚ 10 ਤੋਂ 14 ਦਿਨਾਂ ਦਾ ਲਾਕਡਾਊਨ ਜ਼ਰੂਰੀ ਹੈ। ਅਸੀਂ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਪਿਛਲੇ ਸਾਲ ਵੀ ਇਸੇ ਵੇਲੇ ਅਸੀਂ ਦੇਸ਼ ਵਾਸੀਆਂ ਨੂੰ ਘਰ ਵਿਚ ਰਹਿਣ ਦੀ ਸਲਾਹ ਦਿੱਤੀ ਸੀ। ਇਸ ਵਾਰ ਵੀ ਕੁਝ ਅਜਿਹੀ ਹੀ ਸਥਿਤੀ ਬਣ ਰਹੀ ਹੈ।
ਇਸ ਵਿਚਾਲੇ ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਦੇ ਚੀਫ ਆਫ ਸਟਾਫ ਨੇ ਵੀ ਦੇਸ਼ ਵਿਚ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਹੈਲਗ ਬ੍ਰੌਨ ਨੇ ਆਖਿਆ ਕਿ ਅਸੀਂ ਇਸ ਵੇਲੇ ਸਭ ਤੋਂ ਖਤਰਨਾਕ ਫੇਜ਼ ਵਿਚੋਂ ਲੰਘ ਰਹੇ ਹਾਂ। ਸਾਨੂੰ ਅਗਲੇ ਕੁਝ ਹਫਤਿਆਂ ਵਿਚ ਕੋਰੋਨਾ ਨੂੰ ਫੈਲਣ ਤੋਂ ਰੋਕਣਾ ਨਹੀਂ ਹੋਵੇਗਾ ਨਹੀਂ ਤਾਂ ਇਸ ਨੂੰ ਲੈ ਕੇ ਹਾਲਤ ਹੋਰ ਵਿਗੜ ਸਕਦੇ ਹਨ। ਜੇ ਹਾਲਾਤ ਵਿਗੜ ਗਏ ਤਾਂ ਸਾਡਾ ਹਾਲ ਅਮਰੀਕਾ ਵਰਗਾ ਵੀ ਹੋ ਸਕਦਾ ਹੈ।
ਇਹ ਵੀ ਪੜੋ - ਕੈਨੇਡਾ 'ਚ ਹੋਲੀ ਦੇ ਜਸ਼ਨ ਦਾ ਰੰਗ ਪਿਆ ਫਿੱਕਾ, ਲੱਗੇ ਮੋਦੀ ਵਿਰੋਧੀ ਨਾਅਰੇ
ਇਕ ਦਿਨ ਪਹਿਲਾਂ ਹੀ ਜਰਮਨੀ ਨੇ ਆਪਣੇ ਗੁਆਂਢੀ ਮੁਲਕਾਂ ਲਈ 'ਟ੍ਰੈਵਲ ਵਾਰਨਿੰਗ' ਜਾਰੀ ਕੀਤੀ ਗਈ ਸੀ। ਜਰਮਨੀ ਨੇ ਫਰਾਂਸ, ਆਸਟ੍ਰੀਆ, ਡੈਨਮਾਰਕ ਅਤੇ ਚੈੱਕ ਗਣਰਾਜ ਜਿਹੇ ਯੂਰਪੀਨ ਮੁਲਕਾਂ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਖਤੀਆਂ ਵਧਾਉਣ ਦਾ ਫੈਸਲਾ ਕੀਤਾ ਸੀ। ਇਨ੍ਹਾਂ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਲਈ 48 ਘੰਟੇ ਤੋਂ ਘੱਟ ਪੁਰਾਣੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਅਤੇ 10 ਦਿਨ ਦਾ ਕੁਆਰੰਟਾਈਨ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ - ਸਵੀਮਿੰਗ ਕਰਨ ਗਈ ਮਹਿਲਾ ਹੋ ਗਈ ਸੀ ਗਾਇਬ, 20 ਦਿਨ ਬਾਅਦ 'ਗਟਰ' 'ਚੋਂ ਕੱਢੀ
ਨਵਾਂ ਮਿਊਟੇਸ਼ਨ ਨਵੀਂ ਚੁਣੌਤੀਆਂ ਖੜ੍ਹੀਆਂ ਕਰੇਗਾ
ਬ੍ਰੌਨ ਨੇ ਅੱਗੇ ਆਖਿਆ ਕਿ ਅਗਲੇ ਕੁਝ ਹਫਤੇ ਇਹ ਨਿਰਧਾਰਤ ਕਰਨਗੇ ਕਿ ਕੀ ਅਸੀਂ ਮਹਾਮਾਰੀ 'ਤੇ ਕਾਬੂ ਪਾ ਸਕਦੇ ਹਾਂ ਜਾਂ ਨਹੀਂ। ਜੇ ਇਨਫੈਕਸ਼ਨ ਇੰਝ ਹੀ ਵੱਧਦੀ ਗਈ ਤਾਂ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਖਤਰਾ ਵੀ ਵਧ ਜਾਵੇਗਾ ਅਤੇ ਸ਼ਾਇਦ ਇਸ ਨਾਲ ਵੈਕਸੀਨ ਦੇ ਪ੍ਰਭਾਵ 'ਤੇ ਵੀ ਅਸਰ ਪਵੇਗਾ। ਜੇਕਰ ਅਜਿਹਾ ਹੋਇਆ ਤਾਂ ਸਾਨੂੰ ਨਵੀਂ ਵੈਕਸੀਨ ਦੀ ਜ਼ਰੂਰਤ ਹੋਵੇਗੀ ਅਤੇ ਟੀਕਾਕਰਨ ਮੁਹਿੰਮ ਮੁੱਢ ਤੋਂ ਸ਼ੁਰੂ ਕਰਨੀ ਹੋਵੇਗੀ।
ਇਹ ਵੀ ਪੜੋ - ਸਵੇਜ ਨਹਿਰ 'ਚ ਫਸੇ ਜਹਾਜ਼ ਨੂੰ ਕੱਢਣ 'ਚ ਮਦਦ ਕਰੇਗੀ ਅਮਰੀਕਾ ਦੀ ਸਮੁੰਦਰੀ ਫੌਜ
ਦੱਸ ਦਈਏ ਕਿ ਜਰਮਨੀ ਵਿਚ ਹੁਣ ਤੱਕ ਕੋਰੋਨਾ ਦੇ 2,776,004 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 76,419 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,484,600 ਲੋਕ ਸਿਹਤਯਾਬ ਹੋ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ ਦੁਨੀਆ ਭਰ ਵਿਚ 5.70 ਲੱਖ ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ 9 ਹਜ਼ਾਰ ਤੋਂ ਜ਼ਿਆਦਾ ਮੌਤਾਂ ਵੀ ਹੋਈਆਂ ਹਨ। ਦੁਨੀਆ ਭਰ ਵਿਚ ਹੁਣ ਤੱਕ 12.72 ਕਰੋੜ ਲੋਕ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। 10.25 ਕਰੋੜ ਲੋਕ ਸਿਹਤਯਾਬ ਹੋਏ ਹਨ ਅਤੇ 27.88 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ 2.19 ਕਰੋੜ ਮਰੀਜ਼ ਅਜੇ ਕੋਰੋਨਾ ਨਾਲ ਜੰਗ ਲੜ ਰਹੇ ਹਨ। ਦੱਸ ਦਈਏ ਕਿ ਇਹ ਅੰਕੜੇ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ 'ਤੇ ਸਾਂਝੇ ਕੀਤੇ ਹਨ।
ਇਹ ਵੀ ਪੜੋ - ਅਮਰੀਕਾ : ਫਿਲਾਡੇਲਫੀਆ ਦੇ ਬਾਰ ਬਾਹਰ ਸਖਸ਼ ਨੇ ਭੀੜ 'ਤੇ ਕੀਤੀ ਗੋਲੀਬਾਰੀ, 7 ਜ਼ਖਮੀ ਤੇ 4 ਦੀ ਹਾਲਤ ਗੰਭੀਰ