ਇਸ ਲੈਬ 'ਚੋਂ ਲੀਕ ਹੋਇਆ ਸੀ ਕੋਰੋਨਾ , ਫਿਰ ਪੂਰੀ ਦੁਨੀਆ 'ਚ ਫੈਲਿਆ

Friday, May 21, 2021 - 08:38 PM (IST)

ਬੀਜਿੰਗ-ਕੋਰੋਨਾ ਵਾਇਰਸ ਨਾਲ ਇਸ ਸਮੇਂ ਪੂਰੀ ਦੁਨੀਆ ਜੂਝ ਰਹੀ ਹੈ। ਇਸ ਮਹਾਮਾਰੀ ਦੇ ਸੰਕਟ ਨੂੰ ਮੰਡਰਾਉਂਦੇ ਹੋਏ ਇਕ ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੈ ਅਤੇ ਅੱਗੇ ਕਦੋਂ ਤੱਕ ਇਹ ਮਹਾਮਾਰੀ ਜਾਰੀ ਰਹੇਗੀ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਅਜਿਹੇ 'ਚ ਕਈ ਦੇਸ਼ ਕੋਰੋਨਾ ਵਾਇਰਸ ਦੀ ਸ਼ੁਰੂਆਤ 'ਤੇ ਖੋਜ ਕਰ ਰਹੇ ਹਨ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਇਹ ਵਾਇਰਸ ਮਨੁੱਖ ਵੱਲੋਂ ਬਣਾਇਆ ਗਿਆ ਹਾਂ ਜਾਂ ਕੁਦਰਤੀ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਇਕ ਨਵੀਂ ਖੋਜ ਮੁਤਾਬਕ ਕੋਰੋਨਾ ਨੂੰ ਚੀਨੀ ਵਿਗਿਆਨੀਆਂ ਨੇ ਇਕ ਲੈਬ 'ਚ ਬਣਾਇਆ ਸੀ ਜਿੱਥੋਂ ਇਹ ਲੀਕ ਹੋ ਗਿਆ ਹੈ।

ਇਹ ਵੀ ਪੜ੍ਹੋ-'ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀਆਂ ਦੋਵੇਂ ਖੁਰਾਕਾਂ 85-90 ਫੀਸਦੀ ਤੱਕ ਅਸਰਦਾਰ'

ਖੋਜ 'ਚ ਦੱਸਿਆ ਗਿਆ ਹੈ ਕਿ ਹੁਣ ਲੈਬ ਤੋਂ ਨਿਕਲ ਕੇ ਇਹ ਵਾਇਰਸ ਪੂਰੀ ਦੁਨੀਆ 'ਚ ਫੈਲ ਗਿਆ ਅਤੇ ਤਬਾਹੀ ਮਚਾ ਰਿਹਾ ਹੈ। ਸਾਇੰਸ ਰਿਸਰਚ ਮੈਗਜ਼ੀਨ ਬੁਲੇਟਿਨ ਆਫ ਏਟੋਮਿਕ ਸਾਇੰਟੀਸਟ 'ਚ ਛਪੇ ਇਕ ਲੇਖ 'ਚ ਮਸ਼ਹੂਰ ਵਿਗਿਆਨੀ ਲੇਖਕ ਨਿਕੋਲਸ ਵੇਡ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਨੂੰ ਚੀਨ ਦੇ ਵੁਹਾਨ ਸਥਿਤ ਬੀ.ਐੱਸ.ਐੱਲ.2 ਲੈਬ 'ਚ ਬਣਾਇਆ ਗਿਆ ਹੈ ਜਿਥੇ ਇਹ ਪੂਰੀ ਦੁਨੀਆ 'ਚ ਲੀਕ ਹੋਇਆ।

ਨਿਕੋਲਸ ਵੇਡ ਨੇ ਵੁਹਾਨ ਇੰਸਟੀਚਿਊਟ ਆਫ ਵਾਇਉਲਾਜੀ ਨੂੰ ਫੰਡ ਮੁਹੱਈਆ ਕਰਵਾਉਣ ਵਾਲੀ ਅਮਰੀਕੀ ਸੰਸਥਾ ਇਕੋਹੈਲਥ ਐਲਾਇੰਸ ਆਫ ਨਿਊਯਾਰਕ ਦੇ ਪ੍ਰਧਾਨ ਡਾ. ਪੀਟਰ ਡਾਸਜੈਕ ਦੇ ਇੰਟਰਵਿਊ ਨੂੰ ਆਪਣੇ ਲੇਖ ਦਾ ਆਧਾਰ ਬਣਾਇਆ ਹੈ।ਆਪਣੇ ਇੰਟਰਵਿਊ 'ਚ ਪੀਟਰ ਡਾਸਜੈਕ ਨੇ ਪਹਿਲੀ ਵਾਰ ਖੁਲਾਸਾ ਕੀਤਾ ਸੀ ਕਿ ਵੁਹਾਨ ਲੈਬ 'ਚ ਸਪਾਈਕ ਪ੍ਰੋਟੀਨ ਦੀ ਰਿਪ੍ਰੋਗਰਾਮਿੰਗ ਅਤੇ ਹਿਊਮਨਾਈਜਡ ਚੂਹਿਆਂ ਨੂੰ ਇਨਫੈਕਟਿਡ ਕਰਨ ਵਾਲੇ ਕਾਈਮੇਰਿਕ ਕੋਰੋਨਾ ਵਾਇਰਸ ਤਿਆਰ ਕੀਤੇ ਜਾਂਦੇ ਹਨ। ਡਾ. ਡਾਸਜੈਕ ਨੇ ਜਾਣਕਾਰੀ ਦਿੱਤੀ ਕਿ ਕਰੀਬ 6-7 ਸਾਲਾਂ ਤੋਂ ਲੈਬ 'ਚ ਸਾਰਸ ਨਾਲ ਸੰਬੰਧਤਿ ਕਰੀਬ 100 ਤੋਂ ਵਧੇਰੇ ਨਵੇਂ ਕੋਰੋਨਾ ਵਾਇਰਸ ਲੱਭੇ ਗਏ।

ਇਹ ਵੀ ਪੜ੍ਹੋ-ਟੀਕਾ ਉਤਪਾਦਨ 'ਚ ਕਈ ਕਿਸਮਾਂ ਲਿਆਉਣੀਆਂ ਪੈਣਗੀਆਂ : WTO ਮੁਖੀ

ਇਨ੍ਹਾਂ 'ਚੋਂ ਕੁਝ ਨੂੰ ਮਨੁੱਖੀ ਸੈੱਲਾਂ 'ਤੇ ਅਜ਼ਮਾਇਆ ਗਿਆ। ਨਿਕੋਲਸ ਵੇਡ ਨੇ ਕਿਹਾ ਕਿ ਲੈਬ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ ਸਮਰੱਥਾ ਵਧਾਉਣ 'ਤੇ ਲਗਾਤਾਰ ਰਿਸਰਚ ਜਾਰੀ ਹੈ। ਇਨ੍ਹਾਂ ਹੀ ਨਹੀਂ, ਡਾ. ਡਾਸਜੈਕ ਨੂੰ ਇਹ ਵੀ ਪਤਾ ਸੀ ਕਿ ਉਥੇ ਵਿਗਿਆਨਕਾਂ ਨੂੰ ਪੂਰੀ ਤਰ੍ਹਾਂ ਨਾਲ ਇਨਫੈਕਸ਼ਨ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਦੀਆਂ ਤਿਆਰੀਆਂ 'ਚ ਖਾਮੀਆਂ ਸਨ। ਪਰ ਮਹਾਮਾਰੀ ਫੈਲਣ ਤੋਂ ਬਾਅਦ ਸਿਹਤ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸਗੋਂ ਵਾਇਰਸ ਦੇ ਲੀਕ ਹੋਣ ਦੇ ਖਦਸ਼ਿਆਂ ਨੂੰ ਖਾਰਿਜ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ-ਪ੍ਰਮਾਣੂ ਸਮਝੌਤੇ 'ਤੇ ਅਹਿਮ ਸਹਿਮਤੀ ਬਣੀ : ਰੂਹਾਨੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News