ਕੋਰੋਨਾ ਵਾਇਰਸ : ਯੂ.ਕੇ. 'ਚ ਚੀਨੀ ਦੋਸਤ ਦਾ ਪੱਖ ਲੈਣ 'ਤੇ ਭਾਰਤੀ ਮਹਿਲਾ ਨਾਲ ਹੋਈ ਬੁਰੀ ਤਰ੍ਹਾਂ ਕੁੱਟਮਾਰ

Tuesday, Feb 25, 2020 - 01:09 AM (IST)

ਕੋਰੋਨਾ ਵਾਇਰਸ : ਯੂ.ਕੇ. 'ਚ ਚੀਨੀ ਦੋਸਤ ਦਾ ਪੱਖ ਲੈਣ 'ਤੇ ਭਾਰਤੀ ਮਹਿਲਾ ਨਾਲ ਹੋਈ ਬੁਰੀ ਤਰ੍ਹਾਂ ਕੁੱਟਮਾਰ

ਲੰਡਨ (ਏਜੰਸੀ)- ਬ੍ਰਿਟੇਨ ਵਿਚ ਚੀਨੀ ਦੋਸਤ ਦਾ ਪੱਖ ਲੈਣ 'ਤੇ ਭਾਰਤੀ ਮੂਲ ਦੀ ਅਪ੍ਰੈਂਟਿਸ ਮਹਿਲਾ ਵਕੀਲ ਮੀਰਾ ਸੋਲੰਕੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੀਰਾ ਨੇ ਚੀਨੀ ਦੋਸਤ 'ਤੇ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀ ਗਈ ਨਸਲੀ ਟਿੱਪਣੀ 'ਤੇ ਇਤਰਾਜ਼ ਜਤਾਇਆ ਸੀ। ਇਹ ਘਟਨਾ 9 ਫਰਵਰੀ ਦੀ ਹੈ, ਜਦੋਂ ਇੰਗਲੈਂਡ ਦੇ ਸੋਲੀਹੁਲ ਸ਼ਹਿਰ ਵਿਚ ਰਹਿਣ ਵਾਲੀ ਮੀਰਾ ਚੀਨੀ ਦੋਸਤ ਮੈਂਡੀ ਹੁਆਂਗ ਦੇ ਨਾਲ ਮਿਡਲੈਂਡਸ ਖੇਤਰ ਵਿਚ ਆਪਣਾ 29ਵਾਂ ਜਨਮਦਿਨ ਮਨਾ ਰਹੀ ਸੀ।

PunjabKesari

ਬਰਮਿੰਘਮ ਮੇਲ ਅਖਬਾਰ ਮੁਤਾਬਕ ਮੀਰਾ ਜਦੋਂ ਆਪਣੇ ਦੋਸਤਾਂ ਨਾਲ ਬੈਠੀ ਸੀ ਤਾਂ ਪ੍ਰੋਗਰਾਮ ਵਾਲੀ ਥਾਂ ਵਿਚ ਏਸ਼ੀਆਈ ਪੁਰਸ਼ਾਂ ਦਾ ਇਕ ਸਮੂਹ ਦਾਖਲ ਹੋਇਆ ਅਤੇ ਉਨ੍ਹਾਂ ਵਿਚੋਂ ਇਕ ਵਿਅਕਤੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲੱਗਾ। ਮੀਰਾ ਨੇ ਕਿਹਾ ਕਿ ਸ਼ਾਇਦ ਉਹ ਮੇਰੇ ਨਾਲ ਬੈਠੇ ਚੀਨੀ  ਦੋਸਤ ਨੂੰ ਦੇਖ ਕੇ ਨਾਰਾਜ਼ ਸੀ। ਦੇਰ ਰਾਤ ਬਾਅਦ ਉਹ ਮੈਂਡੀ ਨੂੰ ਗਾਲ੍ਹ ਮੰਦਾ ਆਖਣ ਲੱਗਾ। ਉਸ ਨੇ ਕਿਹਾ ਕਿ ਇਸ ਕਰੋਨਾ ਵਾਇਰਸ ਨੂੰ ਆਪਣੇ ਘਰ ਲੈ ਜਾਓ। ਉਸ ਦੇ ਇਸ ਵਤੀਰੇ ਨਾਲ ਮੀਰਾ ਹੈਰਾਨ ਅਤੇ ਗੁੱਸੇ ਹੋ ਗਈ। ਮੀਰਾ ਉਸ 'ਤੇ ਚੀਕਣ ਲੱਗੀ ਅਤੇ ਉਸ ਨੂੰ ਧੱਕਾ ਦੇਣ ਦੀ ਵੀ ਕੋਸ਼ਿਸ਼ ਕੀਤੀ। ਇਸ 'ਤੇ ਉਸ ਨੇ ਮੁੜ ਕੇ ਮੀਰਾ ਦੇ ਸਿਰ 'ਤੇ ਮੁੱਕਾ ਮਾਰ ਦਿੱਤਾ, ਜਿਸ ਨਾਲ ਉਹ ਡਿੱਗ ਕੇ ਫੁੱਟਪਾਥ ਨਾਲ ਟਕਰਾਈ ਅਤੇ ਬੋਹੋਸ਼ ਹੋ ਗਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਇਸ ਘਟਨਾ ਨੂੰ ਲੈ ਕੇ ਬਰਮਿੰਘਮ ਚਾਈਨੀਜ਼ ਸੁਸਾਇਟੀ ਦੇ ਬੁਲਾਰੇ ਨੇ ਕਿਹਾ ਕਿ ਕੁਝ ਲੋਕ ਕੋਰੋਨਾ ਵਾਇਰਸ ਦੀ ਦੁਰਵਰਤੋਂ ਕਰ ਰਹੇ ਹਨ।

PunjabKesari

ਚੀਨ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਖਤਰੇ ਨਾਲ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਆਲਮ ਹੈ। ਭਾਰਤ ਨੇ ਚੀਨੀ ਨਾਗਰਿਕਾਂ ਅਤੇ ਚੀਨ ਵਿਚ ਰਹਿਣ ਵਾਲੇ ਵਿਦੇਸ਼ੀਆਂ ਲਈ ਈ-ਵੀਜ਼ਾ ਸਹੂਲਤ ਨੂੰ ਮੁਅੱਤਲ ਕਰ ਦਿੱਤਾ ਹੈ, ਜਦੋਂ ਕਿ ਬੰਗਲਾਦੇਸ਼ ਨੇ ਚੀਨ ਦੇ ਲੋਕਾਂ ਲਈ ਵੀਜ਼ਾ ਸੇਵਾ 'ਤੇ ਥੋੜ੍ਹੇ ਸਮੇਂ ਲਈ ਰੋਕ ਲਗਾ ਦਿੱਤੀ ਹੈ। ਉਥੇ ਹੀ ਇੰਡੋਨੇਸ਼ੀਆ ਅਤੇ ਵੀਅਤਨਾਮ ਨੇ ਚੀਨ ਆਉਣ-ਜਾਣ ਵਾਲੀਆਂ ਫਲਾਈਟਾਂ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਬਾਅਦ ਲਗਭਗ ਪੂਰੀ ਦੁਨੀਆ ਵਿਚ ਚੀਨ ਦੇ ਨਾਗਰਿਕਾਂ ਤੋਂ ਅਛੂਤਾਂ ਵਰਗਾ ਵਰਤਾਓ ਕੀਤਾ ਜਾਣ ਲੱਗਾ।


author

Sunny Mehra

Content Editor

Related News