ਬ੍ਰਿਟੇਨ ''ਚ ਕੋਰੋਨਾ ਵਾਇਰਸ ਦੇ 892 ਨਵੇਂ ਮਾਮਲੇ ਹੋਏ ਦਰਜ

Thursday, Aug 06, 2020 - 12:32 PM (IST)

ਬ੍ਰਿਟੇਨ ''ਚ ਕੋਰੋਨਾ ਵਾਇਰਸ ਦੇ 892 ਨਵੇਂ ਮਾਮਲੇ ਹੋਏ ਦਰਜ

ਲੰਡਨ- ਬ੍ਰਿਟੇਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 892 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਕੁੱਲ ਵਾਇਰਸ ਪੀੜਤਾਂ ਦੀ ਗਿਣਤੀ 3,07,258 ਹੋ ਗਈ ਹੈ। ਬ੍ਰਿਟੇਨ ਦੇ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਦੇਸ਼ ਵਿਚ ਕੋਰੋਨਾ ਵਾਇਰਸ ਦੇ 938 ਨਵੇਂ ਮਾਮਲੇ ਸਾਹਮਣੇ ਆਏ ਸਨ। ਅਮਰੀਕਾ ਦੀ ਜੌਹਨ ਹਾਪਿੰਕਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ ਵਲੋਂ ਜਾਰੀ ਕੀਤੇ ਗਏ  ਤਾਜ਼ਾ ਅੰਕੜਿਆਂ ਮੁਤਾਬਕ ਬ੍ਰਿਟੇਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 3,07,258 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਇਸ ਮਹਾਮਾਰੀ ਕਾਰਨ 46,295 ਲੋਕਾਂ ਦੀ ਮੌਤ ਹੋ ਚੁੱਕੀ ਹੈ। 


ਕੋਰੋਨਾ ਵਾਇਰਸ ਤੋਂ ਬਚਾਅ ਲਈ ਬਹੁਤ ਸਾਰੀਆਂ ਕੰਪਨੀਆਂ ਟੀਕੇ ਬਣਾ ਰਹੀਆਂ ਹਨ ਤੇ ਕੁੱਝ-ਇਕ ਤਾਂ ਸਫਲਤਾ ਦੇ ਨੇੜੇ ਪੁੱਜ ਗਈਆਂ ਹਨ ਪਰ ਜਦ ਤਕ ਹਰ ਦੇਸ਼ ਦੇ ਨਾਗਰਿਕ ਤਕ ਇਸ ਵਾਇਰਸ ਤੋਂ ਬਚਾਅ ਦੀ ਦਵਾਈ ਜਾਂ ਟੀਕਾ ਨਹੀਂ ਉਪਲੱਬਧ ਹੁੰਦਾ ਤਦ ਤਕ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। 


author

Lalita Mam

Content Editor

Related News