'Avengers' ਫਿਲਮ ਦੇ ਅਦਾਕਾਰ ਨੂੰ ਹੋਇਆ ਕੋਰੋਨਾ ਵਾਇਰਸ, ਟਵੀਟ ਕਰ ਦਿੱਤੀ ਜਾਣਕਾਰੀ

Tuesday, Mar 17, 2020 - 01:51 AM (IST)

'Avengers' ਫਿਲਮ ਦੇ ਅਦਾਕਾਰ ਨੂੰ ਹੋਇਆ ਕੋਰੋਨਾ ਵਾਇਰਸ, ਟਵੀਟ ਕਰ ਦਿੱਤੀ ਜਾਣਕਾਰੀ

ਵਾਸ਼ਿੰਗਟਨ (ਏਜੰਸੀ)- ਹਾਲੀਵੁੱਡ ਫਿਲਮ 'ਅਵੈਂਜਰਸ ਇਨਫੀਨਿਟੀ ਵਾਰ' ਫੇਮ ਮਸ਼ਹੂਰ ਅਦਾਕਾਰ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਵਿਚ ਉਹ ਪਾਜ਼ੀਟਿਵ ਪਾਏ ਗਏ। ਹਾਲੀਵੁੱਡ ਦੇ ਬ੍ਰਿਟਿਸ਼ ਅਭਿਨੇਤਾ ਇਦਰੀਸ ਐਲਬਾ ਵਲੋਂ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਉਂਟ 'ਤੇ ਟਵੀਟ ਕਰਕੇ ਦਿੱਤੀ। ਉਨ੍ਹਾਂ ਲਿਖਿਆ ਕਿ ਮੈਨੂੰ ਅਜੇ ਕੁਝ ਲੱਛਣਾਂ ਬਾਰੇ ਮਹਿਸੂਸ ਨਹੀਂ ਹੋ ਰਿਹਾ ਹੈ ਪਰ ਮੈਂ ਖੁਦ ਨੂੰ ਆਈਸੋਲੇਟਿੰਗ ਕਰ ਲਿਆ ਹੈ, ਜਦੋਂ ਤੋਂ ਮੈਨੂੰ ਇਸ ਬਾਰੇ ਪਤਾ ਲੱਗਾ ਹੈ।

PunjabKesari

ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਤੁਸੀਂ ਵੀ ਆਪਣੇ ਘਰਾਂ ਵਿਚ ਰਹੋ। ਮੈਂ ਤੁਹਾਨੂੰ ਆਪਣੇ ਬਾਰੇ ਲਗਾਤਾਰ ਜਾਣਕਾਰੀ ਦਿੰਦਾ ਰਹਾਂਗਾ। ਨਾਲ ਹੀ ਉਨ੍ਹਾਂ ਲਿਖਿਆ ਕਿ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ। ਉਨ੍ਹਾਂ ਨੇ ਟਵੀਟ ਦੇ ਨਾਲ-ਨਾਲ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਸ਼ਾਂਤ ਰਹੋ। ਐਲਬਾ ਦੂਜੀ ਸਭ ਤੋਂ ਵੱਡੀ ਸੈਲੇਬ੍ਰਿਟੀ ਹੈ, ਜਿਸ ਨੇ ਖੁਦ ਨੂੰ ਵਾਇਰਸ ਦੀ ਲਪੇਟ ਵਿਚ ਹੋਣ ਬਾਰੇ ਐਲਾਨ ਕੀਤਾ ਹੈ। ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰਿਟਾ ਵਿਲਸਨ ਵਲੋਂ ਪਿਛਲੇ ਹਫਤੇ ਵੀ ਖੁਦ ਨੂੰ ਵਾਇਰਸ ਦੀ ਲਪੇਟ ਵਿਚ ਹੋਣ ਬਾਰੇ ਐਲਾਨ ਕੀਤਾ ਗਿਆ ਸੀ।

ਤੁਹਾਨੂੰ ਦੱਸ ਦਈਏ ਕਿ ਕੋਰਨਾ ਵਾਇਰਸ 160 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ ਅਤੇ ਇਸ ਵਾਇਰਸ ਕਾਰਨ ਹੁਣ ਤੱਕ 7128 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਕਾਰਨ 1,81,310 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਹ ਅੰਕੜੇ worldometer 'ਤੇ ਨਸ਼ਰ ਕੀਤੇ ਗਏ ਹਨ, ਜਿਸ 'ਤੇ ਲਗਾਤਾਰ ਗਿਣਤੀ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਇਸ ਵਾਇਰਸ ਦੀ ਲਪੇਟ ਵਿਚੋਂ ਬਾਹਰ ਆਉਣ ਵਾਲਿਆਂ ਦੀ ਗਿਣਤੀ 67,819 ਹੋ ਚੁੱਕੀ ਹੈ।


author

Sunny Mehra

Content Editor

Related News