ਕੋਰੋਨਾ ਵਾਇਰਸ : ਤੁਰਕੀ ਨੇ ਇਟਲੀ, ਇਰਾਕ, ਦੱਖਣੀ ਕੋਰੀਆ ਦੀਆਂ ਉਡਾਣਾਂ ਕੀਤੀਆਂ ਰੱਦ

Sunday, Mar 01, 2020 - 10:08 AM (IST)

ਕੋਰੋਨਾ ਵਾਇਰਸ : ਤੁਰਕੀ ਨੇ ਇਟਲੀ, ਇਰਾਕ, ਦੱਖਣੀ ਕੋਰੀਆ ਦੀਆਂ ਉਡਾਣਾਂ ਕੀਤੀਆਂ ਰੱਦ

ਅੰਕਾਰਾ— ਤੁਰਕੀ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਇਟਲੀ, ਇਰਾਕ ਅਤੇ ਦੱਖਣੀ ਕੋਰੀਆ ਦੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ। ਸਿਹਤ ਮੰਤਰੀ ਫਹਰੇਟਿਨ ਕੋਕਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਇਟਲੀ, ਇਰਾਕ ਅਤੇ ਦੱਖਣੀ ਕੋਰੀਆ ਲਈ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ। 
ਇਸ ਤੋਂ ਪਹਿਲਾਂ ਤੁਰਕੀ ਏਅਰਲਾਈਨਜ਼ ਨੇ ਚੀਨ ਅਤੇ ਈਰਾਨ ਲਈ ਉਡਾਣ ਭਰਨੀ ਬੰਦ ਕਰ ਦਿੱਤੀ ਸੀ। ਕੋਕਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਅਸੀਂ ਆਪਣੀ ਵਿਗਿਆਨਕ ਸਭਾ ਦੇ ਪ੍ਰਸਤਾਵ ’ਤੇ ਇਕ ਹੋਰ ਕਦਮ ਚੁੱਕਿਆ ਹੈ ਜਿਸ ਦੇ ਤਹਿਤ ਤੁਰਕੀ ਤੋਂ ਇਟਲੀ, ਦੱਖਣੀ ਕੋਰੀਆ ਅਤੇ ਇਰਾਕ ਵਿਚਕਾਰ ਸਾਰੀਆਂ ਉਡਾਣਾਂ ਨੂੰ ਅੱਧੀ ਰਾਤ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਤੁਰਕੀ ’ਚ ਅਜੇ ਕੋਈ ਕੋੋੋਰੋਨਾ ਵਾਇਰਸ ਦਾ ਮਰੀਜ਼ ਨਹੀਂ ਪਾਇਆ ਗਿਆ ਪਰ ਸਾਵਧਾਨੀ ਦੇ ਤੌਰ ’ਤੇ ਤੁਰਕੀ ਨੇ ਇਹ ਕਦਮ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਵੀ ਇਟਲੀ ਜਾਣ ਵਾਲੀਆਂ ਫਲਾਈਟਾਂ ਨੂੰ ਕੁੱਝ ਸਮੇਂ ਤਕ ਰੱਦ ਕਰ ਦਿੱਤਾ ਹੈ। ਇਟਲੀ ’ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੋਰ ਕਈ ਲੋਕ ਇਸ ਦੀ ਲਪੇਟ ’ਚ ਆ ਚੁੱਕੇ ਹਨ। 


Related News