ਸਾਵਧਾਨ! AC ਟੈਕਸੀ ’ਚ ਸਫ਼ਰ ਕਰਨ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ 300 ਫ਼ੀਸਦੀ ਜ਼ਿਆਦਾ

Friday, Jun 04, 2021 - 10:03 AM (IST)

ਵਾਸ਼ਿੰਗਟਨ: ਕੋਰੋਨਾ ਵਾਇਰਸ ਨੂੰ ਲੈ ਕੇ ਹਰ ਦਿਨ ਨਵੇਂ ਅਧਿਐਨ ਸਾਹਮਣੇ ਆ ਰਹੇ ਹਨ। ਇਸ ਦੌਰਾਨ ਇਕ ਹੋਰ ਹੈਰਾਨ ਕਰਨ ਵਾਲੇ ਅਧਿਐਨ ਵਿਚ ਪਤਾ ਲੱਗਾ ਹੈ ਕਿ ਆਟੋ ਦੇ ਮੁਕਾਬੇ ਏ.ਸੀ. ਟੈਕਸੀ ਵਿਚ ਸਫ਼ਰ ਕਰਨ ਨਾਲ ਕੋਰੋਨਾ ਦਾ ਖ਼ਤਰਾ ਜ਼ਿਆਦਾ ਵੱਧ ਜਾਂਦਾ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਦੇ 2 ਖੋਜਕਰਤਾਵਾਂ ਨੇ ਜਨਤਕ ਆਵਾਜਾਈ ਦੇ 4 ਸਾਧਨਾਂ ’ਤੇ ਅਧਿਐਨ ਕਰਕੇ ਇਹ ਪਤਾ ਲਗਾਇਆ ਕਿ ਕਿਸੇ ਪੀੜਤ ਦੇ ਸਵਾਰ ਹੋਣ ਦੀ ਸੂਰਤ ਵਿਚ ਬਾਕੀ ਯਾਤਰੀਆਂ ਦੇ ਵਾਇਰਸ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਕਿਸ ਹੱਦ ਤੱਕ ਰਹੇਗਾ। ਉਨ੍ਹਾਂ ਦੇਖਿਆ ਕਿ ਆਟੋ ਦੇ ਮੁਕਾਬੇ ਏ.ਸੀ. ਟੈਕਸੀ ਵਿਚ ਸਫ਼ਰ ਕਰਨ ਵਾਲੇ ਲੋਕਾਂ ਵਿਚ ਸਾਥੀ ਯਾਤਰੀ ਤੋਂ ਪੀੜਤ ਹੋਣ ਦਾ ਖ਼ਤਰਾ 300 ਫ਼ੀਸਦੀ ਰਹਿੰਦਾ ਹੈ।

ਇਹ ਵੀ ਪੜ੍ਹੋ: ਕੋਵਿਡ-19 ਨਾਲ 10.8 ਕਰੋੜ ਕਾਮੇ ਗ਼ਰੀਬ ਹੋਏ, 2022 ’ਚ 20.5 ਕਰੋੜ ਹੋ ਸਕਦੇ ਹਨ ਬੇਰੁਜ਼ਗਾਰ: ਸੰਯੁਕਤ ਰਾਸ਼ਟਰ

ਆਟੋ-ਰਿਕਸ਼ਾ
ਹਵਾ ਦੇ ਆਰ-ਪਾਰ ਹੋਣ ਦੀ ਦਰ ਸਭ ਤੋਂ ਜ਼ਿਆਦਾ, ਲਿਹਾਜਾ ਜਨਤਕ ਆਵਾਜਾਈ ਦੇ ਹੋਰ ਸਾਧਨਾਂ ਦੇ ਮੁਕਾਬਲੇ ਕੋਰੋਨਾ ਦੇ ਪ੍ਰਸਾਰ ਦਾ ਖ਼ਤਰਾ ਸਭ ਤੋਂ ਘੱਟ ਹੈ।

  • ਯਾਤਰੀ ਸੰਖਿਆ- 05
  • ਆਇਤਨ: 5.6 ਘਣ ਮੀਟਰ
  • ਵੈਂਟੀਲੇਸ਼ਨ ਦਰ: 10000 ਕਵਾਂਟਾ ਪ੍ਰਤੀ ਘੰਟੇ
  • ਇੰਫੈਕਸ਼ਨ ਦਾ ਖ਼ਦਸ਼ਾ: 0.000199

ਇਹ ਵੀ ਪੜ੍ਹੋ: ਵੈਕਸੀਨ ਲਗਵਾਓ, ਮੁਫ਼ਤ ’ਚ ਬੀਅਰ ਲੈ ਜਾਓ, ਅਮਰੀਕੀ ਰਾਸ਼ਟਰਪਤੀ ਟੀਕਾ ਲਗਵਾਉਣ ਵਾਲਿਆਂ ਨੂੰ ਦੇਣਗੇ ਤੋਹਫ਼ਾ

ਬੱਸ
ਹਵਾ ਨਾਲ ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਵੇਲਸ-ਰਿਲੇ ਮਾਡਲ ਦੇ ਹਿਸਾਬ ਨਾਲ ਹਰ ਯਾਤਰੀ ਇਕ ਸਮਾਨ ਉਮਰ ਦੇ ਸੰਪਰਕ ਵਿਚ ਹੁੰਦਾ ਹੈ, ਲਿਹਾਜਾ ਕੋਰੋਨਾ ਦਾ ਖ਼ਤਰਾ ਬਰਾਬਰ।

  • ਯਾਤਰੀ ਸੰਖਿਆ: 40
  • ਆਇਤਨ: 93.6 ਘਣ ਮੀਟਰ
  • ਵੈਂਟੀਲੇਸ਼ਨ ਦਰ: 3.3 ਤੋਂ 9.19 ਕਵਾਂਟਾ ਪ੍ਰਤੀ ਘੰਟੇ
  • ਇੰਫੈਕਸ਼ਨ ਦਾ ਖ਼ਦਸ਼ਾ: 0.0143

ਨੋਟ-ਏ.ਸੀ. ਟੈਕਸੀ
ਦਰਵਾਜਿਆਂ ਦੇ ਸ਼ੀਸ਼ੇ ਹੇਠਾਂ ਰੱਖਣ ’ਤੇ ਵੈਂਟੀਲੇਸ਼ਨ ਵਿਚ ਸੁਧਾਰ ਆਉਂਦਾ ਹੈ, ਕਿਸੇ ਪੀੜਤ ਯਾਤਰੀ ਤੋਂ ਬਾਕੀ ਸਵਾਰੀਆਂ ਵਿਚ ਵਾਇਰਸ ਫੈਲਣ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ।

  • ਯਾਤਰੀ ਸੰਖਿਆ: 05
  • ਆਇਤਨ: 19.6 ਘਣ ਮੀਟਰ
  • ਵੈਂਟੀਲੇਸ਼ਨ ਦਰ: 30.8 ਕਵਾਂਟਾ ਪ੍ਰਤੀ ਘੰਟੇ
  • ਇੰਫੈਕਸ਼ਨ ਦਾ ਖ਼ਦਸ਼ਾ: 0.0171

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ

ਏ.ਸੀ. ਟੈਕਸੀ
ਕਿਉਂਕਿ ਯਾਤਰੀ ਏ.ਸੀ. ਟੈਕਸੀ ਦੇ ਸ਼ੀਸ਼ੇ ਬੰਦ ਕਰਕੇ ਸਫ਼ਰ ਕਰਦੇ ਹਨ, ਲਿਹਾਜਾ ਕਿਸੇ ਕੋਰੋਨਾ ਪੀੜਤ ਸਵਾਰੀ ਦੇ ਹੋਣ ’ਤੇ ਵਾਇਰਸ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਰਹਿੰਦਾ ਹੈ।

  • ਯਾਤਰੀ ਸੰਖਿਆ: 05
  • ਆਇਤਨ: 19.6 ਘਣ ਮੀਟਰ
  • ਵੈਂਟੀਲੇਸ਼ਨ ਦਰ: 0.94 ਤੋਂ 15.34 ਕਵਾਂਟਾ ਪ੍ਰਤੀ ਘੰਟੇ
  • ਇੰਫੈਕਸ਼ਨ ਦਾ ਖ਼ਦਸ਼ਾ: 0.061

ਹੋਰ ਖ਼ਾਸ ਗੱਲਾਂ

  • ਕੋਰੋਨਾ ਦੇ ਖ਼ਦਸ਼ੇ ਦਾ ਮੁਲਾਂਕਣ ਸਾਰੇ ਵਾਹਨਾਂ ਦੇ ਸਥਿਰ ਅਵਸਥਾ ਵਿਚ ਹੋਣ ਦੇ ਲਿਹਾਜ ਨਾਲ ਕੀਤਾ ਗਿਆ ਹੈ।
  • ਇਹ ਮੰਨਿਆ ਗਿਆ ਹੈ ਕਿ ਵਾਹਨ ਵਿਚ ਸਵਾਰ ਸਾਰੇ ਲੋਕਾਂ ਨੇ ਮਾਸਕ ਪਾਇਆ ਹੈ, ਉਨ੍ਹਾਂ ਵਿਚਾਲੇ ਸਿਰਫ਼ ਇਕ ਪੀੜਤ ਮੌਜੂਦਾ ਹੈ।
  • ਸਾਰੇ ਵਾਹਨਾਂ ਵਿਚ ਸਵਾਰ ਯਾਤਰੀਆਂ ਦੀ ਸਾਹ ਗਤੀ ਸਮਾਨ ਯਾਨੀ 0.49 ਤੋਂ 1 ਘਣ ਮੀਟਰ ਪ੍ਰਤੀ ਘੰਟਾ ਮੰਨੀ ਗਈ ਹੈ।
  • 120 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲਣ ’ਤੇ ਏ.ਸੀ. ਅਤੇ ਨੋਨ-ਏ.ਸੀ. ਟੈਕਸੀ ਵਿਚ ਕੋਰੋਨਾ ਦਾ ਖ਼ਦਸ਼ਾ 75 ਫ਼ੀਸਦੀ ਤੱਕ ਘੱਟ ਜਾਂਦਾ ਹੈ।

ਇਹ ਵੀ ਪੜ੍ਹੋ:  ਅਮਰੀਕਾ ਨੇ ਭਾਰਤ ਸਮੇਤ 6 ਦੇਸ਼ਾਂ ਨੂੰ ਦਿੱਤੀ ਰਾਹਤ, ਵਾਧੂ ਟੈਕਸ ਕੀਤਾ ਮੁਅੱਤਲ

ਦਰਪਣ ਦਾਸ ਅਤੇ ਗੁਰੂਮੂਰਤੀ ਰਾਮਚੰਦਰਨ ਵੱਲੋਂ ਕੀਤਾ ਗਿਆ ਇਹ ਅਧਿਐਨ 11 ਮਈ ਨੂੰ ‘ਜਨਰਲ ਇੰਵਾਇਰਮੈਂਟਲ ਰਿਸਰਚ’ ਵਿਚ ਪ੍ਰਕਾਸ਼ਿਤ ਹੋਇਆ ਸੀ। ਖੋਜਕਰਤਾਵਾਂ ਨੇ ਸਪਸ਼ਟ ਕੀਤਾ ਸੀ ਕਿ ਜਨਤਕ ਆਵਾਜਾਈ ਵਿਚ ਸਫ਼ਰ ਕਰਦੇ ਸਮੇਂ ਵੈਂਟੀਲੇਸ਼ਨ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ। ਇਸ ਦੇ ਇਲਾਵਾ ਵਾਇਰਸ ਤੋਂ ਬਚਾਅ ਲਈ ਸਾਰੀਆਂ ਸਵਾਰੀਆਂ ਦਾ ਮਾਸਕ ਪਾ ਕੇ ਰੱਖਣਾ ਵੀ ਬੇਹੱਦ ਜ਼ਰੂਰੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News