ਜੇਕਰ ਹੋ ਜਾਵੇ ਕੋਰੋਨਾ ਵਾਇਰਸ ਤਾਂ ਬਚਣ ਦੀ ਕਿੰਨੀ ਕੁ ਹੈ ਸੰਭਾਵਨਾ?

Wednesday, Mar 18, 2020 - 09:18 AM (IST)

ਜੇਕਰ ਹੋ ਜਾਵੇ ਕੋਰੋਨਾ ਵਾਇਰਸ ਤਾਂ ਬਚਣ ਦੀ ਕਿੰਨੀ ਕੁ ਹੈ ਸੰਭਾਵਨਾ?

ਬ੍ਰਿਟੇਨ— ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 7000 ਤੋਂ ਪਾਰ ਹੋ ਚੁੱਕੀ ਹੈ। ਉੱਥੇ ਹੀ 2 ਲੱਖ ਦੇ ਕਰੀਬ ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਚੀਨ ਦੇ ਬਾਹਰ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਇਟਲੀ, ਦੱਖਣੀ ਕੋਰੀਆ ਅਤੇ ਈਰਾਨ 'ਚ ਦੇਖਣ ਨੂੰ ਮਿਲੇ ਹਨ। ਇਸ ਵਾਇਰਸ ਕਾਰਨ ਮਰਨ ਵਾਲਿਆਂ 'ਚੋਂ ਬਜ਼ੁਰਗਾਂ ਦੀ ਗਿਣਤੀ ਵਧੇਰੇ ਦੱਸੀ ਜਾ ਰਹੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਕੋਰੋਨਾ ਨਾਲ ਪੀੜਤ ਹੋਣ ਵਾਲੇ ਲੋਕਾਂ 'ਚੋਂ ਕਿੰਨੇ ਕੁ ਲੋਕਾਂ ਦੀ ਮੌਤ ਹੋ ਰਹੀ ਹੈ।

ਸੋਧਕਾਰਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਨਾਲ ਪੀੜਤ ਪ੍ਰਤੀ ਇਕ ਹਜ਼ਾਰ ਵਿਅਕਤੀਆਂ 'ਚੋਂ 9 ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ ਹੈ ਪਰ ਕੋਰੋਨਾ ਦੀ ਲਪੇਟ 'ਚ ਆਏ ਵਿਅਕਤੀ ਦੀ ਮੌਤ ਹੋਣ ਜਾਂ ਉਸ ਦਾ ਬਚ ਸਕਣਾ ਵੱਖ-ਵੱਖ ਕਾਰਕਾਂ 'ਤੇ ਨਿਰਭਰ ਕਰਦਾ ਹੈ। ਇਨ੍ਹਾਂ ਕਾਰਕਾਂ 'ਚ ਪੀੜਤ ਵਿਅਕਤੀ ਦੀ ਉਮਰ, ਲਿੰਗ, ਉਸ ਦੀ ਸਾਧਾਰਣ ਸਿਹਤ ਅਤੇ ਉਹ ਜਿਸ ਦੇਸ਼ 'ਚ ਰਹਿੰਦਾ ਹੈ, ਉਥੋਂ ਦਾ ਸਿਹਤ ਤੰਤਰ ਸ਼ਾਮਲ ਹੈ। ਜੇਕਰ ਕਿਸੇ ਨੂੰ ਕੋਰੋਨਾ ਵਾਇਰਸ ਹੋ ਜਾਂਦਾ ਹੈ ਤਾਂ ਉਸ ਦੇ ਬਚਣ ਦੀ ਉਮੀਦ ਵੀ ਉਸ ਦੇ ਇਨ੍ਹਾਂ ਕਾਰਨ ਤੰਤਰਾਂ 'ਤੇ ਨਿਰਭਰ ਕਰਦੀ ਹੈ। ਇਸ ਲਈ ਹਰ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਕਿਸੇ ਨੂੰ ਹਲਕਾ ਜਿਹਾ ਵੀ ਬੁਖਾਰ ਲੱਗੇ ਤਾਂ ਉਹ ਡਾਕਟਰੀ ਸਹਾਇਤਾ ਜ਼ਰੂਰ ਲਵੇ। ਕੋਰੋਨਾ ਕਾਰਨ ਬਜ਼ੁਰਗਾਂ ਅਤੇ ਪਹਿਲਾਂ ਤੋਂ ਬੀਮਾਰ ਲੋਕਾਂ ਨੂੰ ਵਧੇਰੇ ਖਤਰਾ ਹੈ। ਇਸ ਦੇ ਨਾਲ ਹੀ ਇਸ ਵਾਇਰਸ ਦੀ ਲਪੇਟ 'ਚ ਔਰਤਾਂ ਨਾਲੋ ਪੁਰਸ਼ ਵਧੇਰੇ ਆਏ ਹਨ।

ਮੌਤ ਦਰ ਕੱਢਣਾ ਕਿੰਨਾ ਮੁਸ਼ਕਲ?
ਕੋਰੋਨਾ ਕਾਰਨ ਪੀੜਤ ਹੋਣ ਮਗਰੋਂ ਕਿੰਨੇ ਕੁ ਲੋਕਾਂ ਦੀ ਮੌਤ ਹੁੰਦੀ ਹੈ, ਇਹ ਕੱਢਣਾ ਬਹੁਤ ਮੁਸ਼ਕਲ ਹੈ। ਅਜਿਹੇ ਮਾਮਲਿਆਂ 'ਚ ਅਕਸਰ ਅਜਿਹਾ ਹੁੰਦਾ ਹੈ ਕਿ ਵਾਇਰਸ ਕਾਰਨ ਪੀੜਤ ਦੇ ਜ਼ਿਆਦਾਤਰ ਮਾਮਲੇ ਸਿਹਤ ਤੰਤਰ ਦੀਆਂ ਨਜ਼ਰਾਂ ਤੋਂ ਬਚੇ ਰਹਿੰਦੇ ਹਨ ਕਿਉਂਕਿ ਪੀੜਤ ਨੂੰ ਆਮ ਬੁਖਾਰ ਵਰਗੇ ਲੱਛਣ ਮਹਿਸੂਸ ਹੁੰਦੇ ਹਨ,ਜਿਸ ਕਾਰਨ ਉਹ ਡਾਕਟਰ ਕੋਲ ਨਹੀਂ ਜਾਂਦੇ। ਦੁਨੀਆ ਭਰ 'ਚ ਇਸ ਸਮੇਂ ਕੋਰੋਨਾ ਨਾਲ ਜੁੜੀ ਮੌਤ ਦਰ ਵੱਖਰੀ-ਵੱਖਰੀ ਦੱਸੀ ਜਾ ਰਹੀ ਹੈ ਪਰ ਇਸ ਦੇ ਲਈ ਵਾਇਰਸ ਦੀਆਂ ਵੱਖ-ਵੱਖ ਕਿਸਮਾਂ ਜ਼ਿੰਮੇਵਾਰ ਨਹੀਂ ਹਨ।

ਇੰਪੀਰੀਅਲ ਕਾਲਜ ਦੀ ਸੋਧ ਮੁਤਾਬਕ ਕੋਰੋਨਾ ਦੀ ਵੱਖ=ਵੱਖ ਮੌਤ ਦਰ ਇਸ ਲਈ ਸਾਹਮਣੇ ਆ ਰਹੀ ਹੈ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਸਿਹਤ ਤੰਤਰ ਆਸਾਨੀ ਨਾਲ ਨਜ਼ਰ 'ਚ ਨਾ ਆਉਣ ਵਾਲੇ ਮਾਮਲਿਆਂ ਦਾ ਪਤਾ ਲਗਾਉਣ 'ਚ ਕੁਸ਼ਲਤਾ ਵੱਖਰੀ ਹੈ। ਜਦ ਤਕ ਸਾਰੇ ਪੀੜਤਾਂ ਦੀ ਗਿਣਤੀ ਨਹੀਂ ਹੁੰਦੀ ਤਦ ਤਕ ਇਸ ਨਾਲ ਜੋ ਮੌਤ ਦਰ ਨਿਕਲਦੀ ਹੈ ਉਹ ਅਸਲ ਮੌਤ ਦਰ ਤੋਂ ਜ਼ਿਆਦਾ ਹੁੰਦੀ ਹੈ। 30 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਚ ਕੋਰੋਨਾ ਕਾਰਨ ਮਰਨ ਦੀ ਦਰ ਸਭ ਤੋਂ ਘੱਟ ਸੀ, ਅਜਿਹੇ 'ਚ 4500 ਮਾਮਲਿਆਂ 'ਚੋਂ ਸਿਰਫ 8 ਕੁ ਲੋਕਾਂ ਦੀ ਮੌਤ ਹੋਈ।

ਚੀਨ, ਯੂਰਪ ਤੇ ਅਫਰੀਕਾ 'ਚ ਵਧੇਰੇ ਕਰਕੇ 80 ਸਾਲ ਦੇ ਬਜ਼ੁਰਗਾਂ ਨੂੰ ਕੋਰੋਨਾ ਵਾਇਰਸ ਨੇ ਲਪੇਟ 'ਚ ਲਿਆ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹੈ ਕਿ 80 ਸਾਲਾ ਬਜ਼ੁਰਗਾਂ ਨੂੰ ਕੋਰੋਨਾ ਹੋਣ ਦਾ ਜ਼ਿਆਦਾ ਖਤਰਾ ਹੋ ਹੈ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਵਿਅਕਤੀ ਦੀ ਮੈਡੀਕਲ ਹਾਲਤ ਕਿਹੋ ਜਿਹੀ ਹੈ ਅਤੇ ਜੇਕਰ ਉਹ ਕੋਰੋਨਾ ਦੀ ਲਪੇਟ 'ਚ ਹੈ ਤਾਂ ਉਸ ਨੂੰ ਕਿਹੋ-ਜਿਹਾ ਇਲਾਜ ਮਿਲਿਆ। ਇਸ ਦੇ ਨਾਲ ਹੀ ਇਹ ਵੀ ਅਹਿਮ ਹੈ ਕਿ ਕੋਈ ਵਿਅਕਤੀ ਇਸ ਬੀਮਾਰੀ ਨਾਲ ਕਿਸ ਪੱਧਰ ਤਕ ਪੀੜਤ ਹੋਇਆ ਹੈ।


Related News