ਵਿਸ਼ਵ ਭਰ ''ਚ ਕੋਰੋਨਾ ਵਾਇਰਸ ਕਾਰਨ ਸਾਢੇ 3 ਲੱਖ ਲੋਕਾਂ ਦੀ ਮੌਤ
Thursday, May 28, 2020 - 08:17 AM (IST)
ਵਾਸ਼ਿੰਗਟਨ- ਪੂਰਾ ਵਿਸ਼ਵ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤੇ ਦੁਨੀਆ ਭਰ ਵਿਚ ਹੁਣ ਤੱਕ ਸਾਢੇ ਤਿੰਨ ਲੱਖ ਭਾਵ 3,55,615 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਮਰਨ ਵਾਲਿਆਂ ਦਾ ਅੰਕੜਾ 3.49 ਲੱਖ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਦੁਨੀਆ ਭਰ ਵਿਚ 84,314 ਨਵੇਂ ਮਾਮਲੇ ਆਉਣ ਦੇ ਨਾਲ ਹੀ ਪੀੜਤਾਂ ਦੀ ਗਿਣਤੀ 56,90,951 ਹੋ ਗਈ ਹੈ। ਲਗਭਗ 23,37,000 ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ ਤੇ ਇਹ ਲੋਕ ਹਸਪਤਾਲਾਂ ਵਿਚੋਂ ਛੁੱਟੀ ਲੈ ਕੇ ਆਪਣੇ ਘਰ ਚਲੇ ਗਏ ਹਨ।
ਅਮਰੀਕਾ ਵਿਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ ਇੱਥੇ ਹੁਣ ਤੱਕ ਇਸ ਵਾਇਰਸ ਨਾਲ 24,95,924 ਮਾਮਲੇ ਦਰਜ ਕੀਤੇ ਗਏ ਹਨ ਤੇ ਹੁਣ ਤੱਕ 1,45,810 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਮਰੀਕਾ ਦਾ ਸੂਬਾ ਨਿਊਯਾਰਕ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਫਿਲਹਾਲ ਆਰਥਿਕ ਮੰਦੀ ਦੇ ਡਰ ਕਾਰਨ ਰਾਸ਼ਟਰਪਤੀ ਟਰੰਪ ਨੇ ਪਾਬੰਦੀਆਂ ਵਿਚ ਢਿੱਲ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਬਹੁਤ ਸਾਰੇ ਲੋਕਾਂ ਦੀ ਨੌਕਰੀ ਕੋਰੋਨਾ ਵਾਇਰਸ ਕਾਰਨ ਚਲੀ ਗਈ ਹੈ। ਅਮਰੀਕਾ ਸੰਗਠਨ ਨੇ ਕੋਰੋਨਾ ਵਾਇਰਸ ਨੂੰ 11 ਮਾਰਚ ਨੂੰ ਵਿਸ਼ਵ ਮਹਾਮਾਰੀ ਘੋਸ਼ਿਤ ਕਰ ਦਿੱਤਾ ਸੀ।